ਸਲਾਦ ਹੋਵੇ ਜਾਂ ਸਬਜ਼ੀ ਥੋੜਾ ਜਿਹਾ ਪਿਆਜ਼ ਇਸ ਦੇ ਸੁਆਦ ਬਦਲ ਦਿੰਦਾ ਹੈ। ਆਮ ਤੌਰ 'ਤੇ ਲੋਕ ਰਸੋਈ 'ਚ ਮਿਲਣ ਵਾਲੇ ਮਸਾਲੇ ਤੇ ਸਬਜ਼ੀਆਂ ਦੇ ਫਾਇਦੇ ਤੋਂ ਜਾਣੂ ਹੁੰਦੇ ਹਨ, ਪਰ ਪਿਆਜ਼ ਸਾਡੀ ਸਿਹਤ, ਸੁਆਦ ਤੇ ਸੁੰਦਰਤਾ ਨੂੰ ਕਿੰਝ ਵਧਾਉਂਦਾ ਹੈ, ਇਸ ਬਾਰੇ ਜਿਆਦਾਤਰ ਲੋਕ ਨਹੀਂ ਜਾਣਦੇ। ਵਿਸ਼ੇਸ਼ ਤੌਰ 'ਤੇ ਠੰਢ ਦੇ ਮੌਸਮ ਦੀ ਗੱਲ ਕਰੀਏ ਤਾਂ ਰੋਜ਼ਾਨਾ ਪਿਆਜ਼ ਦਾ ਸੇਵਨ ਪਾਚਨ, ਸ਼ੂਗਰ ਤੇ ਵਾਇਰਲ ਸਕੰਰਮਨ ਸਣੇ ਕਈ ਤਰ੍ਹਾਂ ਦੀਆਂ ਐਲਰਜੀ ਤੋਂ ਬਚਾਉਂਦਾ ਹੈ।
ਪਿਆਜ਼ ਵਿਚ ਪਏ ਪੌਸ਼ਟਿਕ ਤੱਤ ਤੇ ਸਿਹਤਮੰਦ ਸਮੱਗਰੀ
ਸਾਡੀ ਭਾਰਤੀ ਰਸੋਈ 'ਚ ਆਲੂ ਤੇ ਪਿਆਜ਼ ਹਮੇਸ਼ਾ ਹੀ ਪਾਇਆ ਜਾਂਦਾ ਹੈ। ਪਿਆਜ਼ ਦੇ ਬੀਜ਼ ਜਿਨ੍ਹਾਂ ਨੂੰ ਕਲੌਂਜੀ ਵੀ ਕਿਹਾ ਜਾਂਦਾ ਹੈ, ਇਸ ਦੇ ਬਿਨਾਂ ਕੋਈ ਵੀ ਅਚਾਰ ਨਹੀਂ ਬਣਦਾ। ਕਲੌਂਜੀ ਨੂੰ ਆਯੂਰਵੇਦ 'ਚ ਦਵਾਈ ਦੇ ਤੌਰ 'ਤੇ ਪ੍ਰਵਾਨਗੀ ਦਿੱਤੀ ਗਈ ਹੈ। ਦਰਅਸਲ ਪਿਆਜ਼ 'ਚ ਭਾਰੀ ਮਾਤਰਾ ਵਿੱਚ ਕਵੇਰਸਟੀਨ ਨਾਂਅ ਦਾ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ। ਇਹ ਐਂਟੀਆਕਸੀਡੈਂਟ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੇ ਐਲਰਜੀ ਤੋਂ ਬਚਾਉਂਦਾ ਹੈ।ਇਸ ਤੋਂ ਇਲਾਵਾ ਇਹ ਪ੍ਰੋਸਟੇਟ ਤੇ ਪਿਸ਼ਾਬ ਦੀ ਥੈਲੀ 'ਚ ਹੋਣ ਵਾਲੀਆਂ ਬਿਮਾਰੀਆਂ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ। ਕਵੇਰਸਟੀਨ 'ਚ ਫਲੈਵੋਨਾਈਡ ਤੇ ਫਾਈਟੋਕੈਮਿਕਲ ਹੁੰਦਾ ਹੈ, ਜੋ ਐਂਟੀ-ਹਿਸਟਾਮਾਈਨ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਠੰਢ 'ਚ ਚਮੜੀ 'ਤੇ ਹੋਣ ਵਾਲੀ ਐਲਰਜੀ ਤੋਂ ਬਚਾਅ ਦੇ ਨਾਲ-ਨਾਲ ਸਰੀਰ 'ਚ ਹੋਣ ਵਾਲੀ ਸੂਜਨ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।
ਫਲੈਵੋਨਾਈਡ ਤੋਂ ਇਲਾਵਾ, ਪਿਆਜ਼ 'ਚ ਪੌਲੀਫੇਨੋਲਸ ਵੀ ਵੱਧ ਮਾਤਰਾ 'ਚ ਪਾਏ ਜਾਂਦੇ ਹਨ। ਇਹ ਸ਼ੂਗਰ, ਕੈਂਸਰ ਤੇ ਹੋਰਨਾਂ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਪਿਆਜ਼ 'ਚ ਘੱਟ ਕੈਲੋਰੀ ਹੁੰਦੀ ਹੈ। ਇਸ 'ਚ ਵਿਟਾਮਿਨ C ਤੇ ਵਿਟਾਮਿਨ B 6 ਤੋਂ ਇਲਾਵਾ, ਖਣਿਜ ਤੇ ਮੈਂਗਨੀਜ, ਫਾਈਬਰ, ਫੋਲੇਟ, ਫਾਸਫੋਰਸ ਅਤੇ ਪ੍ਰੋਟੀਨ ਪਾਏ ਜਾਂਦੇ ਹਨ।
ਠੰਢ ਦੇ ਮੌਸਮ 'ਚ ਪਿਆਜ਼ ਦੇ ਫਾਇਦੇ
ਚੰਗੀ ਨੀਂਦ ਲਈ ਸਹਾਇਕ
ਪਿਆਜ਼ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਸਰੀਰ ਵਿੱਚ ਸੇਰੋਟੋਨਿਨ ਤੇ ਡੋਪਾਮਾਈਨ ਵਰਗੇ ਹਾਰਮੋਨਾਂ ਦੀ ਮਾਤਰਾ ਨੂੰ ਵਾਧਾ ਕਰਦੇ ਹਨ। ਜੋ ਕਿ ਚੰਗੀ ਨੀਂਦ ਲੈਣ ਅਤੇ ਮੂਡ ਨੂੰ ਚੰਗਾ ਰੱਖਣ 'ਚ ਮਦਦਗਾਰ ਹੁੰਦੇ ਹਨ।
ਬਿਮਾਰੀਆਂ ਤੋਂ ਲੜਨ 'ਚ ਸਹਾਇਕ
ਪਿਆਜ਼ ਨੂੰ ਐਂਟੀ-ਇੰਫਲੇਮੇਟਰੀ , ਐਂਟੀਸੈਪਟਿਕ ਤੇ ਐਂਟੀ ਬੈਕਟੀਰਿਅਲ ਗੁਣਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਇਨ੍ਹਾਂ ਗੁਣਾਂ ਦੇ ਕਾਰਨ ਠੰਢ 'ਚ ਪਿਆਜ਼ ਦਾ ਸੇਵਨ ਖੰਘ, ਕੰਨਾਂ ਦੇ ਦਰਦਸ ਬੁਖ਼ਾਰ ਤੇ ਹੋਰਨਾਂ ਬਿਮਾਰੀਆਂ ਨਾਲ ਲੜਨ 'ਚ ਮਦਦ ਕਰ ਸਕਦਾ ਹੈ।
ਸਰੀਰ ਨੂੰ ਰੱਖੇ ਨਿੱਘਾ
ਪਿਆਜ਼ ਸਰੀਰ ਨੂੰ ਨਿੱਘ ਪ੍ਰਦਾਨ ਕਰਦਾ ਹੈ, ਜਿਸ ਨਾਲ ਤੁਸੀਂ ਨਿੱਘ ਮਹਿਸੂਸ ਕਰਦੇ ਹੋ। ਪਿਆਜ਼ ਨੂੰ ਊਰਜਾ ਦਾ ਪਾਵਰ ਹਾਊਸ ਵੀ ਮੰਨਿਆ ਜਾਂਦਾ ਹੈ। ਇਸ ਲਈ ਠੰਢ 'ਚ ਪਿਆਜ਼ ਦਾ ਸੇਵਨ ਲਾਭਕਾਰੀ ਹੋ ਸਕਦੀ ਹੈ।
ਚਮੜੀ ਤੇ ਵਾਲਾਂ ਦੀ ਸਿਹਤ ਨੂੰ ਬਣਾਏ ਬੇਹਤਰ
ਚਮੜੀ ਦੀ ਸਿਹਤ ਕੋਲੇਜ਼ਨ 'ਤੇ ਨਿਰਭਰ ਹੁੰਦੀ ਹੈ। ਇਸ ਦੇ ਨਿਰਮਾਣ ਲਈ ਵਿਟਾਮਿਨ C ਜ਼ਿੰਮੇਵਾਰ ਹੁੰਦਾ ਹੈ। ਪਿਆਜ਼ 'ਚ ਭਰਪੂਰ ਮਾਤਰਾ 'ਚ ਵਿਟਾਮਿਨ C ਮਿਲਦਾ ਹੈ। ਉਥੇ ਹੀ ਪਿਆਜ਼ ਦੇ ਰਸ ਨੂੰ ਵਾਲਾਂ ਦੀਆਂ ਜੜਾਂ 'ਚ ਲਾਉਣ ਨਾਲ ਵਾਲ ਝੜਨ, ਸਫੇਦ ਹੋਣੇ ਤੇ ਜੂੰ ਵਰਗੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਫਾਇਦੇਮੰਦ
ਪਿਆਜ਼ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਫਾਇਦੇਮੰਦ ਹੋ ਸਕਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਰੋਜ਼ਾਨਾ ਖ਼ੁਰਾਕ 'ਚ ਪਿਆਜ਼ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਪਾਚਨ ਬਿਹਤਰ ਕਰਨ ਲਈ ਫਾਇਦੇਮੰਦ
ਪਿਆਜ਼ 'ਚ ਵੱਡੀ ਮਾਤਰਾ 'ਚ ਫਾਈਬਰ ਤੇ ਪ੍ਰੋ-ਬਾਇਓਟਿਕਸ ਪਾਏ ਜਾਂਦੇ ਹਨ, ਜੋ ਕਿ ਅੰਤੜੀਆਂ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਪਿਆਜ਼ 'ਚ ਮਿਲਣ ਵਾਲੇ ਪ੍ਰੋ-ਬਾਇਓਟਿਕਸ ਸਰੀਰ ਨੂੰ ਕੈਲਸੀਅਮ ਦੇ ਸੁਧਾਰ 'ਚ ਮਦਦ ਕਰਦਾ ਹੈ। ਇਸ ਨਾਲ ਹੱਡੀਆਂ ਦੀ ਸਿਹਤ ਨੂੰ ਲਾਭ ਹੁੰਦਾ ਹੈ।
ਠੰਢ ਦੇ ਮੌਸਮ ਤੋਂ ਇਲਾਵਾ ਪਿਆਜ਼ ਦੀ ਵਰਤੋਂ ਤੇ ਇਸ ਦੇ ਜੂਸ ਦਾ ਇਸਤੇਮਾਲ ਜਿਨਸੀ ਤਾਕਤ ਤੇ ਕਾਮ ਸ਼ਕਤੀ ਵਧਾਉਣ, ਪਥਰੀ, ਅਸਥਮਾ,ਜੋੜਾਂ ਦੇ ਦਰਦ, ਯਾਦਦਾਸ਼ਤ ਵਧਾਉਣ ਤੇ ਕੀੜੇ ਦੇ ਕੱਟਣ ਵਰਗੀ ਸਮੱਸਿਆਵਾਂ 'ਚ ਵੀ ਫਾਇਦਾ ਪਹੁੰਚਾਉਂਦਾ ਹੈ।