ਹੈਦਰਾਬਾਦ: ਅੱਜਕੱਲ੍ਹ ਲੋਕ ਇਨ੍ਹਾਂ ਵਿਅਸਤ ਹੋ ਗਏ ਹਨ ਕਿ ਉਨ੍ਹਾਂ ਕੋਲ ਚੰਗੀ ਤਰ੍ਹਾਂ ਭੋਜਨ ਖਾਣ ਤੱਕ ਦਾ ਵੀ ਸਮਾਂ ਨਹੀਂ ਹੈ। ਜਿਸ ਕਰਕੇ ਲੋਕ ਭੋਜਨ ਖਾਣ ਵਿੱਚ ਜਲਦਬਾਜ਼ੀ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜਲਦੀ-ਜਲਦੀ ਭੋਜਨ ਖਾਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਆਯੂਰਵੇਦ ਵਿੱਚ ਭੋਜਨ ਨੂੰ ਹੌਲੀ-ਹੌਲੀ ਅਤੇ ਚੰਗੀ ਤਰ੍ਹਾਂ ਚਬਾ ਕੇ ਖਾਣਾ ਸਿਹਤ ਲਈ ਸਹੀ ਮੰਨਿਆ ਜਾਂਦਾ ਹੈ। ਦੂਜੇ ਪਾਸੇ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਤੇਜ਼ੀ ਅਤੇ ਜਲਦੀ-ਜਲਦੀ ਭੋਜਨ ਖਾਣ ਨਾਲ ਫੂਡ ਦੇ ਨਾਲ ਹਵਾ ਵੀ ਪੇਟ 'ਚ ਪਹੁੰਚਦੀ ਹੈ। ਜਿਸ ਕਰਕੇ ਗੈਸ ਅਤੇ ਬਲੌਟਿੰਗ ਦੀ ਸਮੱਸਿਆਂ ਹੋਣ ਲੱਗਦੀ ਹੈ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹੋ, ਜੋ ਭੋਜਨ ਖਾਣ ਵਿੱਚ ਜਲਦਬਾਜ਼ੀ ਕਰਦੇ ਹਨ, ਤਾਂ ਹੋਣ ਵਾਲੇ ਇਨ੍ਹਾਂ ਸਿਹਤ ਨੁਕਸਾਨਾਂ ਬਾਰੇ ਜਾਣ ਲਓ।
ਮੋਟਾਪਾ: ਲੋਕਾਂ ਅਨੁਸਾਰ ਜ਼ਿਆਦਾ ਭੋਜਨ ਖਾਣ ਨਾਲ ਮੋਟਾਪਾ ਹੁੰਦਾ ਹੈ ਪਰ ਸਚਾਈ ਇਹ ਹੈ ਕਿ ਭੋਜਨ ਜਲਦੀ-ਜਲਦੀ ਖਾਣ ਕਾਰਨ ਅਸੀ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਨਹੀਂ ਪਾਉਦੇ। ਜਿਸ ਕਾਰਨ ਮੋਟਾਪਾ ਵਧਦਾ ਹੈ। ਜੇਕਰ ਅਸੀ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਂਦੇ ਹਾਂ, ਤਾਂ ਮੋਟਾਪਾ ਘੱਟ ਹੋ ਸਕਦਾ ਹੈ। ਇਸ ਲਈ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ। ਅਜਿਹਾ ਕਰਨ ਨਾਲ ਭੋਜਨ ਸਰੀਰ ਨੂੰ ਲੱਗੇਗਾ ਨਾ ਕਿ ਮੋਟਾਪਾ ਵਧੇਗਾ।
ਜ਼ਿਆਦਾ ਭੋਜਨ ਨਾ ਖਾਓ: ਜੇਕਰ ਸਾਡਾ ਪਸੰਦੀਦਾ ਭੋਜਨ ਬਣਿਆ ਹੋਵੇ, ਤਾਂ ਅਸੀਂ ਭੋਜਨ ਵਧੇਰੇ ਖਾਂ ਲੈਂਦੇ ਹਾਂ। ਤੁਹਾਨੂੰ ਦੱਸ ਦਈਏ ਕਿ ਜ਼ਿਆਦਾ ਭੋਜਨ ਖਾਣ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਨਾਲ ਸਰੀਰ ਦਾ ਭਾਰ ਵੱਧ ਸਕਦਾ ਹੈ। ਇਸ ਲਈ ਜ਼ਿਆਦਾ ਭੋਜਨ ਖਾਣ ਤੋਂ ਬਚੋ।
- Tomato Side Effects: ਸਾਵਧਾਨ! ਜੇਕਰ ਤੁਸੀਂ ਵੀ ਹੋ ਇਨ੍ਹਾਂ 5 ਬਿਮਾਰੀਆਂ ਦੇ ਸ਼ਿਕਾਰ, ਤਾਂ ਅੱਜ ਤੋਂ ਹੀ ਟਮਾਟਰ ਖਾਣਾ ਕਰ ਦਿਓ ਬੰਦ
- Friendship Tips: ਜੇਕਰ ਤੁਸੀਂ ਵੀ ਆਪਣੇ ਦੋਸਤਾਂ ਦੇ ਪਿੱਠ ਪਿੱਛੇ ਕਰਦੇ ਹੋ ਇਹ ਕੰਮ, ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਆ ਸਕਦੀ ਹੈ ਦੋਸਤੀ 'ਚ ਦਰਾਰ
- Pregnancy Tips: ਗਰਭ ਅਵਸਥਾ ਦੌਰਾਨ ਇਹ ਭੋਜਨ ਖਾਣ ਨਾਲ ਅਣਜੰਮੇ ਬੱਚੇ 'ਤੇ ਪੈ ਸਕਦੈ ਗਲਤ ਅਸਰ, ਅੱਜ ਤੋਂ ਹੀ ਇਨ੍ਹਾਂ ਭੋਜਨਾ ਤੋਂ ਬਣਾ ਲਓ ਦੂਰੀ
ਡਾਇਬੀਟੀਜ਼: ਭਾਰਤ ਵਿੱਚ ਲਗਭਗ ਹਰ ਘਰ ਵਿੱਚ ਡਾਇਬੀਟੀਜ਼ ਦਾ ਮਰੀਜ਼ ਹੈ। ਡਾਇਬੀਟੀਜ਼ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਸ ਪਿੱਛੇ ਭੋਜਨ ਖਾਣ ਵਿੱਚ ਜਲਦਬਾਜ਼ੀ ਕਰਨਾ ਇੱਕ ਮੁੱਖ ਕਾਰਨ ਹੈ। ਜੇਕਰ ਤੁਹਾਨੂੰ ਡਾਇਬੀਟੀਜ਼ ਹੈ ਤਾਂ ਜਲਦਬਾਜ਼ੀ ਵਿੱਚ ਭੋਜਨ ਨਹੀਂ ਖਾਣਾ ਚਾਹੀਦਾ ਅਤੇ ਜੇਕਰ ਤੁਹਾਨੂੰ ਡਾਇਬੀਟੀਜ਼ ਨਹੀਂ ਵੀ ਹੈ ਤਾਂ ਵੀ ਕਦੇ ਭੋਜਨ ਖਾਣ ਵਿੱਚ ਜਲਦਬਾਜ਼ੀ ਨਾ ਕਰੋ।
ਭੋਜਨ ਪਚਨ 'ਚ ਮੁਸ਼ਕਲ: ਜਲਦੀ-ਜਲਦੀ ਭੋਜਨ ਖਾਣ ਨਾਲ ਪੇਟ ਵਿੱਚ ਭੋਜਨ ਦੇ ਵੱਡੇ ਟੁੱਕੜੇ ਪਹੁੰਚ ਜਾਂਦੇ ਹਨ। ਜਿਸ ਕਾਰਨ ਭੋਜਨ ਪਚਾਉਣ ਵਿੱਚ ਪਾਚਨ ਸਿਸਟਮ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜਿਸ ਕਰਕੇ ਭੋਜਨ ਚੰਗੀ ਤਰ੍ਹਾਂ ਪਚ ਨਹੀਂ ਪਾਉਦਾ।