ਨਵੀਂ ਦਿੱਲੀ: ਤਿਓਹਾਰਾਂ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ। ਇਸ ਸੀਜਨ 'ਚ ਖਰਚੇ ਵੀ ਵਧ ਜਾਂਦੇ ਹਨ। ਜੇਕਰ ਤੁਸੀਂ ਬਿਨ੍ਹਾਂ ਸੋਚੇ-ਸਮਝੇ ਪੈਸੇ ਖਰਚ ਕਰੋਗੇ, ਤਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। ਇਸ ਨੁਕਸਾਨ ਤੋਂ ਬਚਣ ਲਈ ਤਿਓਹਾਰ ਆਉਣ ਤੋਂ ਪਹਿਲਾ ਹੀ ਆਪਣੇ ਬਜਟ ਦਾ ਹਿਸਾਬ ਕਰ ਲਓ। ਔਰਤਾਂ ਘਰ ਦੀਆਂ ਜ਼ਿਆਦਾ ਜ਼ਿੰਮੇਵਾਰੀਆਂ ਸੰਭਾਲਦੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਨੂੰ ਖਰਚੇ ਦਾ ਹਿਸਾਬ ਵੀ ਰੱਖਣਾ ਪੈਂਦਾ ਹੈ। ਘਰ 'ਚ ਕਮਾਉਣ ਵਾਲਾ ਵਿਅਕਤੀ ਸਿਰਫ਼ ਪੈਸੇ ਲਿਆ ਕੇ ਆਪਣੀ ਪਤਨੀ ਨੂੰ ਦੇ ਦਿੰਦਾ ਹੈ ਅਤੇ ਫਿਰ ਖਰਚੇ ਦੀ ਸਾਰੀ ਜ਼ਿੰਮੇਵਾਰੀ ਔਰਤ 'ਤੇ ਹੁੰਦੀ ਹੈ। ਉਨ੍ਹਾਂ ਪੈਸਿਆਂ ਨਾਲ ਹੀ ਔਰਤਾਂ ਪੂਰੇ ਮਹੀਨੇ ਦਾ ਖਰਚ ਦੇਖਣ ਦੇ ਨਾਲ-ਨਾਲ ਕੁਝ ਪੈਸੇ ਬਚਾ ਕੇ ਰੱਖਣ ਦੀ ਕੋਸ਼ਿਸ਼ ਵੀ ਕਰਦੀਆਂ ਹਨ। ਇਸ ਲਈ ਔਰਤ ਨੂੰ ਆਪਣਾ ਬਜਟ ਤਿਆਰ ਕਰਨ ਅਤੇ ਪੈਸੇ ਮੈਨੇਜ ਕਰਨ ਦੀ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਤਿਆਰ ਕਰੋ ਆਪਣਾ ਬਜਟ:
- ਪੈਸੇ ਬਚਾਉਣ ਲਈ ਸਭ ਤੋਂ ਪਹਿਲਾ ਇਹ ਜਾਣੋ ਕਿ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ। ਫਿਰ ਇੱਕ ਬਜਟ ਬਣਾਓ, ਜਿਸ 'ਚ ਬਿੱਲ, ਘਰ ਦਾ ਸਾਮਾਨ ਅਤੇ ਹੋਰ ਘਰੇਲੂ ਖਰਚਿਆਂ ਸਮੇਤ ਸਾਰੇ ਜ਼ਰੂਰੀ ਖਰਚੇ ਸ਼ਾਮਲ ਹੋਣ। ਅਜਿਹਾ ਕਰਕੇ ਤੁਸੀਂ ਪੈਸੇ ਬਚਾ ਸਕਦੇ ਹੋ।
- ਜਿੱਥੇ ਤੁਹਾਡਾ ਬਿਨ੍ਹਾਂ ਕਿਸੇ ਗੱਲ ਤੋਂ ਖਰਚਾ ਹੋ ਰਿਹਾ, ਉੱਥੇ ਖਰਚਿਆਂ 'ਚ ਕਟੌਤੀ ਕਰਨਾ ਸਿੱਖੋ। ਆਪਣੇ ਬਜਟ ਨੂੰ ਦੇਖੋ ਕਿ ਤੁਸੀਂ ਕਿਹੜੇ ਖਰਚੇ 'ਚ ਕਟੌਤੀ ਕਰ ਸਕਦੇ ਹੋ। ਜੇਕਰ ਤੁਸੀਂ ਕੋਈ ਚੀਜ਼ ਖਰੀਦ ਰਹੇ ਹੋ, ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਉਸ ਚੀਜ਼ ਦੀ ਤੁਹਾਨੂੰ ਜ਼ਿਆਦਾ ਲੋੜ ਹੈ ਜਾਂ ਨਹੀ। ਬਾਹਰ ਦੇ ਭੋਜਨ 'ਤੇ ਪੈਸੇ ਲਗਾਉਣ ਦੀ ਜਗ੍ਹਾਂ ਤੁਸੀਂ ਘਰ 'ਚ ਬਣਾ ਕੇ ਸਵਾਦੀ ਭੋਜਨ ਖਾ ਸਕਦੇ ਹੋ। ਇਸ ਲਈ ਜਿਨ੍ਹਾਂ ਸੰਭਵ ਹੋ ਸਕੇ ਆਪਣੇ ਬਜਟ ਨੂੰ ਘਟ ਕਰਨ ਦੀ ਕੋਸ਼ਿਸ਼ ਕਰੋ।
- ਘਰੇਲੂ ਸਾਮਾਨ ਸਸਤੇ 'ਚ ਖਰੀਦਣ ਦੀ ਕੋਸ਼ਿਸ਼ ਕਰੋ। ਇਸ ਲਈ ਤੁਸੀਂ ਕਿਸੇ ਸੇਲ ਬਾਰੇ ਪਤਾ ਕਰ ਸਕਦੇ ਹੋ। ਜੇਕਰ ਕਿਸੇ ਜਗ੍ਹਾਂ ਸੇਲ ਲੱਗੀ ਹੈ, ਤਾਂ ਤੁਸੀਂ ਉੱਥੇ ਘਟ ਕੀਮਤ 'ਚ ਵਧੀਆਂ ਸਾਮਾਨ ਖਰੀਦ ਸਕੋਦੇ ਹੋ।
- ਕ੍ਰੇਡਿਟ ਕਾਰਡ ਦੀ ਜਗ੍ਹਾਂ ਪੈਸੇ ਦੇ ਕੇ ਸਾਮਾਨ ਖਰੀਦਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਡਾ ਬਜਟ ਬਣਿਆ ਰਹੇਗਾ ਅਤੇ ਤੁਸੀਂ ਜ਼ਿਆਦਾ ਖਰਚਾ ਕਰਨ ਤੋਂ ਬਚ ਸਕੋਗੇ।
- ਆਪਣੇ ਬਣਾਏ ਹੋਏ ਬਜਟ ਦੇ ਹਿਸਾਬ ਨਾਲ ਖਰਚੇ ਨੂੰ ਮੈਨੇਜ ਕਰੋ। ਪੈਸਿਆਂ ਦੀ ਬਚਤ ਕਰਨ ਦੇ ਕਈ ਤਰੀਕੇ ਹਨ, ਜਿਵੇਂ ਕਿ ਤੁਸੀਂ ਕਮਰੇ ਤੋਂ ਬਾਹਰ ਨਿਕਲ ਰਹੇ ਹੋ, ਤਾਂ ਲਾਈਟ ਬੰਦ ਕਰੋ। ਇਸ ਨਾਲ ਬਿੱਲ ਘਟ ਆਵੇਗਾ ਆਦਿ।