Migraine Symptoms: ਜੇਕਰ ਤੁਹਾਡੇ ਵੀ ਹੋ ਰਿਹਾ ਹੈ ਤੇਜ਼ ਸਿਰਦਰਦ, ਤਾਂ ਇਸ ਨੂੰ ਨਾ ਕਰੋ ਨਜਰਅੰਦਾਜ਼, ਜਾਣੋ ਕਿਹੜੀ ਸਮੱਸਿਆਂ ਦਾ ਹੋ ਸਕਦੈ ਇਹ ਲੱਛਣ ਅਤੇ ਇਸ ਤਰ੍ਹਾਂ ਕਰੋ ਬਚਾਅ - health care tips
ਕਈ ਵਾਰ ਲੋਕ ਮਾਈਗਰੇਨ ਦੇ ਦਰਦ ਨੂੰ ਮਾਮੂਲੀ ਸਿਰਦਰਦ ਸਮਝ ਕੇ ਨਜਰਅੰਦਾਜ਼ ਕਰ ਦਿੰਦੇ ਹਨ। ਅਜਿਹੀ ਗਲਤੀ ਨਾ ਕਰੋ। ਜੇਕਰ ਕਦੇ ਵੀ ਤੁਹਾਨੂੰ ਤੇਜ਼ ਸਿਰਦਰਦ ਹੁੰਦਾ ਹੈ, ਤਾਂ ਤਰੁੰਤ ਡਾਕਟਰ ਨਾਲ ਸੰਪਰਕ ਕਰੋ।
![Migraine Symptoms: ਜੇਕਰ ਤੁਹਾਡੇ ਵੀ ਹੋ ਰਿਹਾ ਹੈ ਤੇਜ਼ ਸਿਰਦਰਦ, ਤਾਂ ਇਸ ਨੂੰ ਨਾ ਕਰੋ ਨਜਰਅੰਦਾਜ਼, ਜਾਣੋ ਕਿਹੜੀ ਸਮੱਸਿਆਂ ਦਾ ਹੋ ਸਕਦੈ ਇਹ ਲੱਛਣ ਅਤੇ ਇਸ ਤਰ੍ਹਾਂ ਕਰੋ ਬਚਾਅ Migraine Symptoms](https://etvbharatimages.akamaized.net/etvbharat/prod-images/17-07-2023/1200-675-19019032-thumbnail-16x9-head.jpg?imwidth=3840)
ਹੈਦਰਾਬਾਦ: ਅੱਜ ਦੇ ਸਮੇਂ ਵਿੱਚ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਬਿਮਾਰੀਆਂ ਵਿੱਚੋਂ ਇੱਕ ਹੈ ਮਾਈਗਰੇਨ ਦੀ ਬਿਮਾਰੀ। ਕਈ ਵਾਰ ਲੋਕ ਸਿਰਦਰਦ ਨੂੰ ਮਾਮੂਲੀ ਦਰਦ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਇਹ ਮਾਈਗਰੇਨ ਦੀ ਸਮੱਸਿਆਂ ਦਾ ਲੱਛਣ ਹੋ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮਾਈਗਰੇਨ ਵਿੱਚ ਜਿਹੜਾ ਸਿਰਦਰਦ ਹੁੰਦਾ ਹੈ, ਉਹ ਕਾਫੀ ਤਕਲੀਫ਼ ਦਿੰਦਾ ਹੈ। ਇਸ ਸਿਰ ਦਰਦ ਵਿੱਚ ਸਿਰ ਦੇ ਦੋਨੋ ਜਾਂ ਇੱਕ ਪਾਸੇ ਰੁਕ-ਰੁਕ ਕੇ ਭਿਆਨਕ ਦਰਦ ਹੁੰਦਾ ਹੈ।
ਮਾਮੂਲੀ ਸਿਰਦਰਦ ਅਤੇ ਮਾਈਗਰੇਨ ਕਾਰਨ ਹੋਣ ਵਾਲੇ ਸਿਰਦਰਦ 'ਚ ਅੰਤਰ: ਮਾਮੂਲੀ ਸਿਰਦਰਦ ਕੁਝ ਸਮੇਂ ਵਿੱਚ ਠੀਕ ਹੋ ਜਾਂਦਾ ਹੈ। ਪਰ ਮਾਈਗਰੇਨ ਕਾਰਨ ਹੋਣ ਵਾਲਾ ਸਿਰਦਰਦ ਕਈ ਦਿਨਾਂ ਤੱਕ ਬਣਿਆ ਰਹਿੰਦਾ ਹੈ। ਦੱਸ ਦਈਏ ਕਿ ਮਾਈਗਰੇਨ ਇੱਕ Neurology ਸਮੱਸਿਆਂ ਹੈ। ਡਾਕਟਰਾਂ ਮੁਤਾਬਕ, ਮਾਈਗਰੇਨ ਦੇ ਸਮੇਂ ਦਿਮਾਗ ਵਿੱਚ ਖੂਨ ਦਾ ਵਹਾਅ ਵਧ ਜਾਂਦਾ ਹੈ। ਇਸ ਲਈ ਵਿਅਕਤੀ ਨੂੰ ਤੇਜ਼ ਸਿਰਦਰਦ ਹੁੰਦਾ ਹੈ। ਕੁਝ ਹੱਦ ਤੱਕ ਮਾਈਗਰੇਨ ਦੀ ਸਮੱਸਿਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸਹੀ ਦਵਾਈ ਅਤੇ ਵਧੀਆ ਲਾਈਫਸਟਾਇਲ ਨਾਲ ਤੁਸੀਂ ਮਾਈਗਰੇਨ ਦੀ ਸਮੱਸਿਆਂ ਤੋਂ ਬਚ ਸਕਦੇ ਹੋ।
ਮਾਈਗਰੇਨ ਦੀ ਸਮੱਸਿਆਂ ਤੋਂ ਬਚਾਅ ਲਈ ਕਰੋ ਇਹ ਕੰਮ:
ਕਸਰਤ ਕਰਨਾ: ਜੇਕਰ ਤੁਸੀਂ ਮਾਈਗਰੇਨ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਆਪਣਾ ਕੰਮ ਕਰਨਾ ਬੰਦ ਨਾ ਕਰੋ ਸਗੋਂ ਆਪਣੀ ਲਾਈਫਸਟਾਇਲ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਲ ਕਰ ਲਓ। ਡਾਕਟਰ ਮੁਤਾਬਕ, ਕਸਰਤ ਰਾਹੀ ਮਾਈਗਰੇਨ ਨੂੰ ਰੋਕਿਆ ਜਾਂ ਘਟ ਕੀਤਾ ਜਾ ਸਕਦਾ ਹੈ। ਸਖ਼ਤ ਕਸਰਤ ਕਰਨ ਤੋਂ ਪਹਿਲਾ 15 ਮਿੰਟ ਆਪਣੇ ਆਪ ਨੂੰ ਗਰਮ ਕਰਨ ਅਤੇ 5 ਮਿੰਟ ਠੰਢਾ ਕਰਨ 'ਚ ਬਿਤਾਓ।
ਸਖ਼ਤ ਕਸਰਤ: ਸਖ਼ਤ ਕਸਰਤ ਕਰਨ ਨਾਲ ਸਿਰਦਰਦ ਹੋ ਸਕਦਾ ਹੈ। ਹਾਲਾਂਕਿ ਹਮੇਸ਼ਾ ਅਜਿਹਾ ਨਹੀਂ ਹੁੰਦਾ। ਜੇਕਰ ਤੁਸੀਂ ਮਾਈਗਰੇਨ ਵਰਗੀ ਬਿਮਾਰੀ ਤੋਂ ਪੀੜਿਤ ਹੋ, ਤਾਂ ਵਰਕਆਊਟ ਤੋਂ ਬਾਅਦ 5 ਮਿੰਟ ਤੱਕ ਤੁਹਾਨੂੰ Stretching ਕਰਨੀ ਚਾਹੀਦੀ ਹੈ।
ਦਵਾਈ ਦਾ ਜ਼ਿਆਦਾ ਇਸਤੇਮਾਲ ਨਾ ਕਰੋ: ਮਾਈਗਰੇਨ ਵਿੱਚ ਦਵਾਈ ਦਾ ਜ਼ਿਆਦਾ ਇਸਤੇਮਾਲ ਤੁਹਾਡੇ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ। ਜੇਕਰ ਤੁਸੀਂ ਮਾਈਗਰੇਨ ਦੇ ਦਰਦ ਨੂੰ ਰੋਕਣ ਲਈ MOH ਲੈਂਦੇ ਹੋ, ਤਾਂ ਤੁਹਾਨੂੰ ਸਾਰੀਆਂ ਦਵਾਈਆਂ ਬੰਦ ਕਰਨੀਆਂ ਚਾਹੀਦੀਆਂ ਹਨ। ਇਸਦੇ ਨਾਲ ਹੀ ਮਾਈਗਰੇਨ ਲਈ ਜਦੋਂ ਵੀ ਤੁਸੀਂ ਕੋਈ ਸਪੈਸ਼ਲ ਦਵਾਈ ਅਲੱਗ ਤੋਂ ਲੈ ਰਹੇ ਹੋ, ਤਾਂ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ।
- Hair Care Tips: ਜੇਕਰ ਤੁਹਾਡੇ ਵਾਲ ਵੀ ਘਟ ਉਮਰ 'ਚ ਹੋ ਰਹੇ ਨੇ ਸਫੇਦ, ਤਾਂ ਅਪਣਾਓ ਇਹ ਆਸਾਨ ਤਰੀਕੇ, ਕੁਝ ਹੀ ਦਿਨਾਂ 'ਚ ਨਜ਼ਰ ਆਉਣਗੇ ਕਾਲੇ ਵਾਲ
- Hing For Skin: ਚਿਹਰੇ ਦੀਆਂ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੈ ਰਸੋਈ 'ਚ ਵਰਤਿਆਂ ਜਾਣ ਵਾਲਾ ਇਹ ਮਸਾਲਾ, ਜਾਣੋ ਇਸ ਤੋਂ ਫੇਸ ਪੈਕ ਬਣਾਉਣ ਦਾ ਤਰੀਕਾ
- Weight Loss Tips: ਭਾਰ ਘਟਾਉਣ ਦੇ ਚੱਕਰ 'ਚ ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਸੁੱਕੀ ਰੋਟੀ, ਨਹੀਂ ਮਿਲੇਗਾ ਕੋਈ ਫਾਇਦਾ, ਇੱਥੇ ਜਾਣੋ ਘਿਓ ਲਗਾ ਕੇ ਰੋਟੀ ਖਾਣ ਦੇ ਫਾਇਦੇ
ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ: ਮਾਈਗਰੇਨ ਦੇ ਮਰੀਜ਼ਾਂ ਨੂੰ ਹਮੇਸ਼ਾਂ ਡਾਕਟਕ ਖੁਦ ਨੂੰ ਹਾਈਡ੍ਰੇਟ ਰੱਖਣ ਦੀ ਸਲਾਹ ਦਿੰਦੇ ਹਨ। ਇਸ ਲਈ ਦਿਨ ਵਿੱਚ 9-12 ਗਲਾਸ ਪਾਣੀ ਪੀਓ।
ਟਾਇਮ 'ਤੇ ਭੋਜਨ ਖਾਓ: ਮਾਈਗਰੇਨ ਦੇ ਮਰੀਜ਼ਾਂ ਨੂੰ ਟਾਇਮ 'ਤੇ ਭੋਜਨ ਖਾਣਾ ਚਾਹੀਦਾ ਹੈ। ਭੋਜਨ ਦੇ ਵਿਚਕਾਰ ਲੰਬਾ ਗੈਪ ਤੁਹਾਡੀ ਸਿਹਤ ਖਰਾਬ ਕਰ ਸਕਦਾ ਹੈ। ਇਸਦੇ ਨਾਲ ਹੀ ਸਿਗਰੇਟ ਅਤੇ ਸ਼ਰਾਬ ਨਾ ਪੀਓ। ਕਿਉਕਿ ਇਸ ਨਾਲ ਬਿਮਾਰੀ ਹੋਰ ਵਧ ਸਕਦੀ ਹੈ।
ਰੋਜ਼ ਕਸਰਤ ਕਰੋ: ਕਸਰਤ ਨਾਲ ਨਾ ਸਿਰਫ ਤਣਾਅ ਘਟ ਹੁੰਦਾ ਹੈ ਸਗੋਂ ਤੁਹਾਡਾ ਭਾਰ ਵੀ ਘਟ ਹੁੰਦਾ ਹੈ। ਕਈ ਡਾਕਟਰਾਂ ਦਾ ਕਹਿਣਾ ਹੈ ਕਿ ਮਾਈਗਰੇਨ ਕਾਰਨ ਮੋਟਾਪੇ ਦੀ ਸਮੱਸਿਆਂ ਵੀ ਹੁੰਦੀ ਹੈ। ਇਸ ਲਈ ਰੋਜ਼ਾਨਾ ਕਸਰਤ ਕਰੋ। ਇਸ ਨਾਲ ਤੁਹਾਨੂੰ ਮੋਟਾਪੇ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਮਿਲੇਗਾ।