ਹੈਦਰਾਬਾਦ: ਦਫ਼ਤਰ 'ਚ ਕੰਮ ਕਰਨ ਵਾਲੇ ਲੋਕਾਂ ਨੂੰ 8 ਤੋਂ 9 ਘੰਟੇ ਤੱਕ ਇੱਕ ਹੀ ਜਗ੍ਹਾਂ 'ਤੇ ਬੈਠ ਕੇ ਕੰਮ ਕਰਨਾ ਪੈਂਦਾ ਹੈ, ਪਰ ਇੱਕ ਹੀ ਜਗ੍ਹਾਂ 'ਤੇ ਬੈਠੇ ਰਹਿਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹਾ ਕਰਨਾ ਸਰੀਰ ਦੇ ਨਾਲ-ਨਾਲ ਦਿਮਾਗ ਲਈ ਵੀ ਖਤਰਨਾਕ ਹੋ ਸਕਦਾ ਹੈ। ਇਸ ਕਰਕੇ ਕਈ ਸਮੱਸਿਆਵਾਂ ਦਾ ਖਤਰਾ ਰਹਿੰਦਾ ਹੈ। ਇਸ ਲਈ ਤੁਹਾਨੂੰ ਜ਼ਿਆਦਾ ਸਮੇਂ ਤੱਕ ਇੱਕ ਹੀ ਜਗ੍ਹਾਂ ਨਹੀਂ ਬੈਠਣਾ ਚਾਹੀਦਾ, ਸਗੋ ਕੰਮ ਦੇ ਵਿਚਕਾਰ ਉੱਠ ਕੇ ਤੁਸੀਂ ਸੈਰ ਕਰ ਸਕਦੇ ਹੋ।
ਇੱਕ ਹੀ ਜਗ੍ਹਾਂ ਬੈਠੇ ਰਹਿਣ ਨਾਲ ਇਨ੍ਹਾਂ ਬਿਮਾਰੀਆਂ ਦਾ ਖਤਰਾ:
ਗਰਦਨ 'ਚ ਦਰਦ: ਦਫ਼ਤਰ 'ਚ 8 ਤੋਂ 9 ਘੰਟੇ ਲਗਾਤਾਰ ਇੱਕ ਹੀ ਜਗ੍ਹਾਂ ਬੈਠ ਕੇ ਕੰਮ ਕਰਨ ਨਾਲ ਗਰਦਨ ਅਤੇ ਮੋਢਿਆਂ 'ਚ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਤੁਸੀਂ ਮੋਟਾਪਾ, ਸ਼ੂਗਰ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਸਕਦੇ ਹੋ। ਇਸ ਲਈ ਕਦੇ ਵੀ ਇਕ ਹੀ ਜਗ੍ਹਾਂ ਜ਼ਿਆਦਾ ਸਮੇਂ ਤੱਕ ਨਾ ਬੈਠੋ।
ਇਮਿਊਨ ਸਿਸਟਮ ਕਮਜ਼ੋਰ: ਦਫ਼ਤਰ 'ਚ ਜਾਂਦੇ ਹੀ ਲੋਕ ਕੁਰਸੀਆਂ 'ਤੇ ਬੈਂਠ ਜਾਂਦੇ ਹਨ ਅਤੇ ਬਿਨ੍ਹਾਂ ਉੱਠੇ ਹੀ ਲਗਾਕਾਰ ਕੰਮ ਕਰਦੇ ਰਹਿੰਦੇ ਹਨ। ਜਿਸ ਕਾਰਨ ਸਰੀਰ ਦੇ ਸੈੱਲ ਹੌਲੀ-ਹੌਲੀ ਕੰਮਜ਼ੋਰ ਹੋਣ ਲੱਗ ਜਾਂਦੇ ਹਨ ਅਤੇ ਇਮਿਊਨਟੀ ਵੀ ਪ੍ਰਭਾਵਿਤ ਹੋ ਜਾਂਦੀ ਹੈ। ਇਸ ਲਈ ਕੰਮ ਕਰਦੇ ਸਮੇਂ ਬ੍ਰੇਕ ਲੈਣਾ ਵੀ ਜ਼ਰੂਰੀ ਹੈ। ਬ੍ਰੈਕ ਦੌਰਾਨ ਤੁਸੀਂ ਕਸਰਤ ਆਦਿ ਕਰ ਸਕਦੇ ਹੋ।
ਪਿਠ ਦਰਦ: ਦਫ਼ਤਰ 'ਚ ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨ ਨਾਲ ਹੱਡੀਆਂ ਕੰਮਜ਼ੋਰ ਹੋਣ ਲੱਗ ਜਾਂਦੀਆਂ ਹਨ। ਇਸਦੇ ਨਾਲ ਹੀ ਗੋਢਿਆ ਅਤੇ ਪਿਠ 'ਚ ਵੀ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਲਈ ਤੁਹਾਨੂੰ ਕੰਮ ਦੌਰਾਨ ਬ੍ਰੇਕ ਲੈਂਦੇ ਰਹਿਣਾ ਚਾਹੀਦਾ ਹੈ।
ਭਾਰ ਵਧ ਸਕਦਾ: ਦਫ਼ਤਰ 'ਚ ਲਗਾਤਾਰ ਇੱਕ ਹੀ ਜਗ੍ਹਾਂ ਬੈਠ ਕੇ ਕੰਮ ਕਰਨ ਨਾਲ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਇੱਕ ਹੀ ਜਗ੍ਹਾਂ ਜ਼ਿਆਦਾ ਸਮੇਂ ਤੱਕ ਬੈਠੇ ਰਹਿਣ ਕਾਰਨ ਕੈਲੋਰੀ ਬਰਨ ਨਹੀਂ ਹੁੰਦੀ, ਜਿਸ ਕਰਕੇ ਭਾਰ ਵਧਣ ਲੱਗਦਾ ਹੈ। ਭਾਰ ਵਧਣ ਕਾਰਨ ਕਈ ਬਿਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ।