ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਕੋਈ ਆਪਣੇ ਘਰ ਨੂੰ ਚਲਾਉਣ ਲਈ ਕੰਮ ਕਰ ਰਿਹਾ ਹੈ। ਕੁਝ ਲੋਕ ਵੱਧ ਰਹੇ ਖਰਚਿਆਂ ਨੂੰ ਪੂਰਾ ਕਰਨ ਲਈ ਨੌਕਰੀਆਂ ਕਰ ਰਹੇ ਹਨ, ਜਦਕਿ ਕੁਝ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੀ ਇੱਛਾ ਨਾਲ ਨੌਕਰੀ ਕਰ ਰਹੇ ਹਨ। ਪਰ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਦਫ਼ਤਰ ਵਿੱਚ ਕੰਮ ਕਰਨ ਤੋਂ ਬਾਅਦ ਘਰ ਆ ਕੇ ਥਕਾਵਟ ਅਤੇ ਤਣਾਅ ਮਹਿਸੂਸ ਹੋਣ ਲੱਗ ਜਾਂਦਾ ਹੈ। ਇਨ੍ਹਾਂ ਦੇ ਲੱਛਣਾਂ 'ਚ ਜਿਵੇਂ ਕਿ ਸਿਰ ਦਰਦ, ਥਕਾਵਟ ਅਤੇ ਇਨਸੌਮਨੀਆ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਲੋਕ ਇਸ ਤਣਾਅ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਨਹੀਂ ਹੁੰਦੇ। ਇਸ ਲਈ ਦਫ਼ਤਰੀ ਤਣਾਅ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਆਪਣੀ ਜੀਵਨਸ਼ੈਲੀ 'ਚ ਕੁਝ ਨਵੀਆਂ ਆਦਤਾਂ ਨੂੰ ਅਪਣਾਉਦੇ ਹੋ, ਤਾਂ ਤਣਾਅ ਤੋਂ ਛੁਟਕਾਰਾ ਪਾ ਸਕਦੇ ਹੋ।
ਤਣਾਅ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਸਹੀ ਭੋਜਨ: ਦਫਤਰ ਤੋਂ ਘਰ ਆ ਕੇ ਬਹੁਤ ਸਾਰੇ ਲੋਕ ਪੀਜ਼ਾ ਅਤੇ ਬਰਗਰ ਵਰਗੇ ਜੰਕ ਫੂਡ ਖਾਂਦੇ ਹਨ ਅਤੇ ਕੁਝ ਲੋਕ ਕੌਫੀ ਅਤੇ ਚਾਹ ਪੀ ਲੈਂਦੇ ਹਨ। ਪਰ ਇਸ ਨਾਲ ਤੁਹਾਨੂੰ ਫੁੱਲਣ ਅਤੇ ਇਨਸੌਮਨੀਆ ਦਾ ਅਨੁਭਵ ਹੋ ਸਕਦਾ ਹੈ। ਇਸ ਲਈ ਆਪਣੀ ਖੁਰਾਕ ਵਿੱਚ ਸੰਤੁਲਿਤ ਭੋਜਨ ਨੂੰ ਸ਼ਾਮਲ ਕਰੋ। ਸ਼ਾਮ ਨੂੰ ਫਲ, ਮੇਵੇ ਅਤੇ ਤਾਜ਼ੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚ ਮੌਜੂਦ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ ਸਰੀਰ ਨੂੰ ਨਿਰੰਤਰ ਊਰਜਾ ਪ੍ਰਦਾਨ ਕਰਦੇ ਹਨ ਅਤੇ ਸਿਹਤ ਦੀ ਰੱਖਿਆ ਕਰਦੇ ਹਨ।
ਸੰਗੀਤ: ਸੰਗੀਤ ਵਿੱਚ ਇੱਕ ਜਾਦੂ ਹੁੰਦਾ ਹੈ। ਸੰਗੀਤ ਨੂੰ ਸੁਣ ਕੇ ਸਾਡਾ ਮੂਡ ਤਰੁੰਤ ਬਦਲ ਜਾਂਦਾ ਹੈ। ਇਸ ਲਈ ਮਾਹਿਰ ਦਫ਼ਤਰ ਤੋਂ ਘਰ ਆ ਕੇ ਤਣਾਅ ਨੂੰ ਘਟਾਉਣ ਲਈ ਸੰਗੀਤ ਸੁਣਨ ਦੀ ਸਲਾਹ ਦਿੰਦੇ ਹਨ। ਆਪਣੇ ਮਨਪਸੰਦ ਸੰਗੀਤ ਨੂੰ ਸੁਣਨਾ ਤੁਹਾਨੂੰ ਇਨਸੌਮਨੀਆ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰ ਸਕਦਾ ਹੈ। ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਜਿਸ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਦੂਰ ਹੋ ਜਾਵੇਗਾ।
ਕੋਸੇ ਪਾਣੀ ਨਾਲ ਇਸ਼ਨਾਨ: ਕਈ ਲੋਕ ਦਫ਼ਤਰ ਤੋਂ ਘਰ ਆ ਕੇ ਆਰਾਮ ਕਰਨ ਲੱਗ ਜਾਂਦੇ ਹਨ ਅਤੇ ਸੌਣ ਤੋਂ ਪਹਿਲਾਂ ਨਹਾ ਲੈਂਦੇ ਹਨ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਕੰਮ ਤੋਂ ਘਰ ਆ ਕੇ ਤਣਾਅ ਨੂੰ ਦੂਰ ਕਰਨ ਅਤੇ ਸਰੀਰ ਨੂੰ ਆਰਾਮ ਦੇਣ ਲਈ ਕੋਸੇ ਪਾਣੀ ਨਾਲ ਨਹਾਓ। ਗਰਮ ਪਾਣੀ ਸਰੀਰ ਵਿੱਚ ਖੂਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ ਅਤੇ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਿੱਚ ਵੀ ਮਦਦ ਕਰਦਾ ਹੈ।
ਮੈਡੀਟੇਸ਼ਨ: ਪ੍ਰਾਣਾਯਾਮ, ਮੈਡੀਟੇਸ਼ਨ ਆਦਿ ਤਣਾਅ ਨੂੰ ਘੱਟ ਕਰਨ ਵਿੱਚ ਬਹੁਤ ਮਦਦਗਾਰ ਹੁੰਦੇ ਹਨ। ਧਿਆਨ ਤੁਹਾਡੇ ਦਿਮਾਗ ਨੂੰ ਰੀਸੈਟ ਕਰਨ ਵਿੱਚ ਮਦਦ ਕਰਦਾ ਹੈ।
ਆਪਣੀਆਂ ਭਾਵਨਾਵਾਂ ਨੂੰ ਡਾਇਰੀ ਵਿੱਚ ਲਿਖਣਾ: ਤਣਾਅ ਤੋਂ ਛੁਟਕਾਰਾ ਪਾਉਣ ਲਈ ਮਾਹਿਰ ਕਹਿੰਦੇ ਹਨ ਕਿ ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਡਾਇਰੀ ਵਿੱਚ ਲਿਖਣਾ ਚਾਹੀਦਾ ਹੈ। ਇਸ ਨਾਲ ਤੁਹਾਡੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਮਦਦ ਮਿਲੇਗੀ।