ਹੈਦਰਾਬਾਦ: ਚਾਹ ਪੀਣਾ ਤਾਂ ਹਰ ਕੋਈ ਪਸੰਦ ਕਰਦਾ ਹੈ। ਸਵੇਰੇ ਉੱਠ ਕੇ ਸਭ ਤੋਂ ਪਹਿਲਾ ਕੰਮ ਲੋਕ ਚਾਹ ਪੀਣ ਦਾ ਹੀ ਕਰਦੇ ਹਨ। ਕਈ ਲੋਕ ਦਿਨ ਵਿੱਚ 8 ਤੋਂ 10 ਵਾਰ ਜਾਂ ਇਸ ਤੋਂ ਜ਼ਿਆਦਾ ਚਾਹ ਪੀਂਦੇ ਹਨ। ਕਈ ਲੋਕਾਂ ਨੂੰ ਚਾਹ ਪੀਣ ਦੀ ਇੰਨੀ ਆਦਤ ਹੁੰਦੀ ਹੈ ਕਿ ਜੇਕਰ ਉਨ੍ਹਾਂ ਨੂੰ ਚਾਹ ਨਾ ਮਿਲੇ ਤਾਂ ਉਨ੍ਹਾਂ ਦਾ ਕੰਮ 'ਚ ਵੀ ਮਨ ਨਹੀਂ ਲੱਗਦਾ। ਜ਼ਿਆਦਾ ਮਾਤਰਾ ਵਿੱਚ ਚਾਹ ਪੀਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਪਰ ਕਿ ਤੁਸੀਂ ਜਾਣਦੇ ਹੋ ਕਿ ਚਾਹ ਤੋਂ ਬਾਅਦ ਪਾਣੀ ਪੀਣਾ ਵੀ ਖਤਰਨਾਕ ਹੈ। ਇਸ ਨਾਲ ਸਰੀਰ ਦੇ ਅਲੱਗ-ਅਲੱਗ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਚਾਹ ਤੋਂ ਬਾਅਦ ਪਾਣੀ ਪੀਣ ਦੇ ਨੁਕਸਾਨ:
ਦੰਦਾਂ ਦੀ ਪਰਤ ਨੂੰ ਨੁਕਸਾਨ: ਦੰਦਾਂ 'ਤੇ ਪਰਤ ਚੜੀ ਹੋਈ ਹੁੰਦੀ ਹੈ। ਇਹ ਪਰਤ ਦੰਦਾਂ ਨੂੰ ਠੰਢਾ, ਗਰਮ, ਖੱਟਾ ਅਤੇ ਮਿੱਠਾ ਮਹਿਸੂਸ ਹੋਣ ਨਹੀਂ ਦਿੰਦੀ। ਜੇਕਰ ਇਹ ਪਰਤ ਖਰਾਬ ਹੋਣ ਲੱਗੇ, ਤਾਂ ਦੰਦਾਂ ਵਿੱਚ ਠੰਢਾ, ਗਰਮ ਲੱਗਣ ਲੱਗਦਾ ਹੈ। ਡਾਕਟਰ ਕਹਿੰਦੇ ਹਨ ਕਿ ਚਾਹ ਤੋਂ ਬਾਅਦ ਤਰੁੰਤ ਪਾਣੀ ਪੀਣ ਨਾਲ ਦੰਦਾਂ ਦੀ ਪਰਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਹ ਪਰਤ ਹੌਲੀ-ਹੌਲੀ ਖਰਾਬ ਹੋਣ ਲੱਗਦੀ ਹੈ। ਦੰਦਾਂ ਦੀਆਂ ਨਸਾਂ ਵਿੱਚ ਵੀ ਪਰੇਸ਼ਾਨੀ ਹੋਣ ਲੱਗਦੀ ਹੈ।
ਅਲਸਰ ਦੀ ਸਮੱਸਿਆਂ: ਕੁਝ ਲੋਕਾਂ ਨੂੰ ਖੱਟੇ ਡਕਾਰ ਆਉਣ ਲੱਗਦੇ ਹਨ। ਖੱਟੇ ਡਕਾਰ ਆਉਣ ਦਾ ਮਤਲਬ ਹੈ ਕਿ ਐਸਿਡਿਟੀ ਦੀ ਸਮੱਸਿਆਂ ਸ਼ੁਰੂ ਹੋ ਗਈ ਹੈ। ਲੋਕ ਇਸ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਐਂਟੀਸਾਈਡ ਦੀ ਵਰਤੋਂ ਕਰਦੇ ਹਨ। ਕੁਝ ਲੋਕ ਚਾਹ ਤੋਂ ਤਰੁੰਤ ਬਾਅਦ ਪਾਣੀ ਪੀ ਲੈਂਦੇ ਹਨ। ਜਿਸ ਨਾਲ ਇਹ ਸਮੱਸਿਆਂ ਹੋਰ ਵਧ ਜਾਂਦੀ ਹੈ। ਬਾਅਦ ਵਿੱਚ ਇਹ ਸਮੱਸਿਆਂ ਅਲਸਰ ਦਾ ਰੂਪ ਲੈ ਲੈਂਦੀ ਹੈ।
- Lips Care Tips: ਜਾਣੋ, ਬੁੱਲ੍ਹ ਫਟਣ ਦੀ ਸਮੱਸਿਆਂ ਦੇ ਕਾਰਨ ਅਤੇ ਅਪਣਾਓ ਇਹ ਘਰੇਲੂ ਨੁਸਖੇ, ਜਲਦ ਮਿਲ ਜਾਵੇਗੀ ਇਸ ਸਮੱਸਿਆਂ ਤੋਂ ਰਾਹਤ
- Migraine Symptoms: ਜੇਕਰ ਤੁਹਾਡੇ ਵੀ ਹੋ ਰਿਹਾ ਹੈ ਤੇਜ਼ ਸਿਰਦਰਦ, ਤਾਂ ਇਸ ਨੂੰ ਨਾ ਕਰੋ ਨਜਰਅੰਦਾਜ਼, ਜਾਣੋ ਕਿਹੜੀ ਸਮੱਸਿਆਂ ਦਾ ਹੋ ਸਕਦੈ ਇਹ ਲੱਛਣ ਅਤੇ ਇਸ ਤਰ੍ਹਾਂ ਕਰੋ ਬਚਾਅ
- Weight Loss Tips: ਭਾਰ ਘਟਾਉਣ ਦੇ ਚੱਕਰ 'ਚ ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਸੁੱਕੀ ਰੋਟੀ, ਨਹੀਂ ਮਿਲੇਗਾ ਕੋਈ ਫਾਇਦਾ, ਇੱਥੇ ਜਾਣੋ ਘਿਓ ਲਗਾ ਕੇ ਰੋਟੀ ਖਾਣ ਦੇ ਫਾਇਦੇ
ਨੱਕ 'ਚੋ ਆ ਸਕਦਾ ਹੈ ਖੂਨ: ਚਾਹ ਪੀਣ ਤੋਂ ਕੁਝ ਸਮੇਂ ਬਾਅਦ ਪਾਣੀ ਪੀਣ ਕਾਰਨ ਨੱਕ 'ਚੋਂ ਖੂਨ ਆ ਸਕਦਾ ਹੈ। ਇਹ ਸਰੀਰ ਦੇ ਠੰਢਾ ਅਤੇ ਗਰਮ ਨਾ ਬਰਦਾਸ਼ਤ ਕਰ ਪਾਉਣ ਦੇ ਕਾਰਨ ਹੁੰਦਾ ਹੈ। ਗਰਮੀ ਦੇ ਮੌਸਮ ਵਿੱਚ ਇਹ ਸਮੱਸਿਆਂ ਹੋਰ ਵਧ ਸਕਦੀ ਹੈ।
ਗਲੇ ਵਿੱਚ ਖਰਾਸ਼ ਅਤੇ ਜ਼ੁਕਾਮ ਹੋ ਸਕਦਾ ਹੈ: ਗਰਮ ਚਾਹ ਪੀਣ ਤੋਂ ਬਾਅਦ ਪਾਣੀ ਪੀਣ ਨਾਲ ਗਲੇ ਵਿੱਚ ਖਰਾਸ਼, ਖੰਘ ਅਤੇ ਜ਼ੁਕਾਮ ਦੀ ਸਮੱਸਿਆਂ ਹੋ ਸਕਦੀ ਹੈ। ਇਸ ਨਾਲ ਸਰੀਰ ਵਿੱਚ ਠੰਡ ਵਧ ਜਾਂਦੀ ਹੈ। ਇਸ ਲਈ ਲੋਕਾਂ ਨੂੰ ਗਰਮ ਚਾਹ ਪੀਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ।