ਰਾਏਪੁਰ : ਹਾਲ ਹੀ ਦੇ ਦਿਨਾਂ ਵਿੱਚ, ਹਾਰਟ ਅਟੈਕ ਦੇ ਮਾਮਲੇ ਬਹੁਤ ਜ਼ਿਆਦਾ ਵੱਧਾ ਗਏ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਅਨਿਯਮਿਤ ਜੀਵਨ ਸ਼ੈਲੀ ਹੈ। ਅੱਜ ਮਨੁੱਖ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਇੰਨਾ ਰੁੱਝ ਗਿਆ ਹੈ ਕਿ ਨਾਂ ਤਾਂ ਉੱਠਣ ਦਾ ਸਹੀ ਸਮਾਂ ਹੈ, ਤੇ ਨਾਂ ਹੀ ਸੌਣ ਸਗੋਂ ਇਥੋਂ ਤੱਕ ਕਿ ਖਾਣ ਦਾ ਸਹੀ ਸਮੇਂ ਵੀ ਤੈਅ ਨਹੀਂ ਹੈ। ਇਹੀ ਕਾਰਨ ਹੈ, ਕਿ ਮਨੁੱਖੀ ਸਰੀਰ ਹੌਲੀ-ਹੌਲੀ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹਾਰਟ ਅਟੈਕ ਯਾਨੀ ਦਿਲ ਦੀ ਬਿਮਾਰੀ ਕੀ ਹੈ ਅਤੇ ਅਸੀਂ ਅੱਜ ਦੇ ਇਸ ਭੱਜਦੌੜ ਵਾਲੇ ਜੀਵਨ 'ਚ ਦਿਲ ਦੀਆਂ ਬਿਮਾਰੀਆਂ ਤੋਂ ਕਿਵੇਂ ਬਚਾਅ ਕਰ ਸਕਦੇ ਹਾਂ।
ਮਾਹਰ ਡਾਕਟਰਾਂ ਨੇ ਦੱਸਿਆ ਕਿ ਅੱਜ ਕਿਵੇਂ ਲੋਕ ਦਿਲ ਦੀਆਂ ਬਿਮਾਰੀਆਂ ਦੀ ਨਾਲ ਪੀੜਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿਲ ਦੀ ਬਿਮਾਰੀ ਦਾ ਮੁੱਖ ਕਾਰਨ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਹੈ, ਜੋ ਭਵਿੱਖ ਵਿੱਚ ਦਿਲ ਦੇ ਦੌਰੇ ਤੋਂ ਇਲਾਵਾ ਗੁਰਦੇ ਤੋਂ ਲੈ ਕੇ ਅੱਖਾਂ ਅਤੇ ਜੋੜਾਂ ਤੱਕ ਦੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਹਾਈ ਬੀਪੀ ਦਿਮਾਗ ਦੇ ਦੌਰੇ ਦੇ ਜੋਖਮ ਨੂੰ ਵੀ ਵਧਾਉਂਦਾ ਹੈ, ਕਿਉਂਕਿ ਲੰਬੇ ਸਮੇਂ ਲਈ ਵੱਧ ਰਹੇ ਦਬਾਅ ਕਾਰਨ ਧਮਨੀਆਂ ਸੁੰਗੜ ਜਾਂਦੀਆਂ ਹਨ। ਇਸ ਨਾਲ ਦਿਲ ਲਈ ਬਲੱਡ ਪੰਪ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਦਿਲ ਦੀਆਂ ਬਿਮਾਰੀਆਂ ਬਾਰੇ ਬਹੁਤ ਸਾਰੇ ਮਿੱਥਕ ਹਨ। ਜਿਵੇਂ ਕਿ ਦਿਲ ਦੀ ਬਿਮਾਰੀ ਮਰਦਾਂ ਵਿੱਚ ਜ਼ਿਆਦਾ ਹੁੰਦੀ ਹੈ, ਇਸ ਦੇ ਨਾਲ ਹੀ ਹਾਰਟ ਅਟੈਕ ਦੀ ਸਮੱਸਿਆ ਮਰਦਾਂ ਵਿੱਚ ਜ਼ਿਆਦਾ ਹੁੰਦੀ ਹੈ, ਪਰ ਖੋਜ ਤੋਂ ਪਤਾ ਲੱਗਾ ਹੈ ਕਿ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਦੀ ਮੌਤ ਹਾਰਟ ਅਟੈਕ ਨਾਲ ਹੁੰਦੀ ਹੈ।
ਜਾਣੋ ਕਿਨ੍ਹਾਂ ਕਾਰਨਾਂ ਦੇ ਨਾਲ ਹੁੰਦਾ ਹੈ ਹਾਰਟ ਅਟੈਕ
ਹਾਈ ਬੀਪੀ : ਹਾਈ ਬੀਪੀ ਲੰਬੇ ਸਮੇਂ ਤੋਂ ਧਮਨੀਆਂ ਨੂੰ ਰੋਕਦਾ ਹੈ। ਇਸ ਨਾਲ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਸ਼ੂਗਰ ਦੇ ਮਰੀਜ਼ਾਂ ਵਿੱਚ ਬਲੱਡ ਸ਼ੂਗਰ ਦਾ ਨਿਰੰਤਰ ਉਤਾਰ -ਚੜ੍ਹਾਅ ਦਿਲ ਲਈ ਚੰਗਾ ਨਹੀਂ ਹੁੰਦਾ, ਇਸ ਨਾਲ ਦਿਲ ਦੀ ਕਾਰਜ ਸਮਰੱਥਾ ਪ੍ਰਭਾਵਤ ਹੁੰਦੀ ਹੈ।
ਵਧਦਾ ਤਣਾਅ: ਤਣਾਅ ਦਾ ਸਬੰਧ ਦਿਲ ਨਾਲ ਹੈ। ਤੁਸੀਂ ਜਿੰਨਾ ਜ਼ਿਆਦਾ ਤਣਾਅ ਤੋਂ ਦੂਰ ਰਹੋਗੇ, ਓਨੇ ਹੀ ਸਿਹਤਮੰਦ ਰਹੋਗੇ। ਜਿੰਨਾ ਜ਼ਿਆਦਾ ਤਣਾਅ ਕਾਰਨ ਅਲਾਈਨ ਹਾਰਮੋਨਜ਼ ਵੱਧ ਰਿਲੀਜ਼ ਹੁੰਦੇ ਹਨ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਬਲੱਡ ਪ੍ਰੈਸ਼ਰ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ।
ਜਨਮ ਸਬੰਧੀ: ਕੋਲੈਸਟ੍ਰੋਲ ਦਾ ਵਾਧਾ ਜੈਨੇਟਿਕ ਵੀ ਹੋ ਸਕਦਾ ਹੈ। ਜੇਕਰ ਮਾਪਿਆਂ ਚੋਂ ਕਿਸੇ ਨੂੰ 55 ਸਾਲ ਦੀ ਉਮਰ ਤੋਂ ਪਹਿਲਾਂ ਦਿਲ ਦਾ ਦੌਰਾ ਪਿਆ ਹੈ, ਤਾਂ ਬੱਚਿਆਂ ਵਿੱਚ ਇਸ ਦਾ ਜੋਖਮ ਕਈ ਗੁਣਾ ਵੱਧ ਜਾਂਦਾ ਹੈ। ਬੱਚਿਆਂ ਦੇ ਜੀਨ ਤੇ ਖਾਣ ਦੀਆਂ ਆਦਤਾਂ ਇੱਕੋ ਜਿਹੀਆਂ ਹੁੰਦੀਆਂ ਹਨ। ਇਸ ਲਈ, ਬੱਚਿਆਂ ਦੀ ਹਰ ਮਹੀਨੇ ਡਾਕਟਰੀ ਜਾਂਚ ਹੋਣੀ ਚਾਹੀਦੀ ਹੈ।
ਦਿਲ ਨੂੰ ਕਿਵੇਂ ਰੱਖੀਏ ਨਿਰੋਗ
- ਖਾਣ-ਪੀਣ ਸਬੰਧੀ ਆਦਤਾਂ ਦਾ ਧਿਆਨ ਰੱਖੋ
- ਜ਼ਿਆਦਾ ਜੰਕ ਫੂਡ ਖਾਣ ਤੇ ਤਲੀਆਂ ਚੀਜ਼ਾਂ ਖਾਣ ਤੋਂ ਬਚੋ
- ਘੱਟ ਤੋਂ ਘੱਟ ਘਿਓ, ਤੇਲ ਤੇ ਮੱਖਣ ਦਾ ਇਸਤੇਮਾਲ ਕਰੋ
- ਖਾਣੇ ਵਿੱਚ 50 ਫੀਸਦੀ ਸਬਜ਼ੀਆਂ ਤੇ ਫਲਾਂ ਦਾ ਇਸਤੇਮਾਲ ਕਰੋ
- ਇਸ ਤੋਂ ਇਲਾਵਾ ਸੱਤ ਰੰਗਾਂ ਦੇ ਫਲ ਤੇ ਸਬਜ਼ੀਆਂ ਦਾ ਸਲਾਦ ਰੈਗੂਲਰ ਆਪਣੇ ਖਾਣੇ ਵਿੱਛ ਸ਼ਾਮਲ ਕਰੋ ਤੇ ਹਾਈ ਫਾਈਬਰ ਵਾਲੀਆਂ ਚੀਜ਼ਾਂ ਜ਼ਿਆਦਾ ਖਾਓ
- ਹਾਰਟ ਅਟੈਕ ਤੋਂ ਬੱਚਣ ਲਈ ਇਨ੍ਹਾਂ ਗੱਲਾਂ ਦਾ ਰਖੋ ਖਿਆਲ
- ਰਾਤ ਦੇ ਸਮੇਂ 10 ਵਜੇ ਤੱਕ ਸੌਂ ਜਾਓ ਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਜਾਓ।
- ਸਵੇਰੇ ਦੇ ਸਮੇਂ ਉੱਠਣ ਮਗਰੋਂ ਦੋ ਤੋਂ ਤਿੰਨ ਘੰਟਿਆਂ ਵਿਚਾਲੇ ਨਾਸ਼ਤਾ ਕਰ ਲਵੋ
- ਰੋਜ਼ਾਨਾ ਨਿਯਮਤ ਸਮੇਂ 'ਤੇ ਦੁਪਹਿਰ ਤੇ ਰਾਤ ਦਾ ਖਾਣਾ ਖਾਓ ਤੇ ਖਾਣੇ ਤੋਂ 1 ਘੰਟੇ ਬਾਅਦ ਹੀ ਪਾਣੀ ਪਿਓ।
- ਰੋਜ਼ਾਨਾ ਕਸਰਤ ਤੇ ਯੋਗ ਕਰੋ
ਕਿੰਝ ਵੱਧੇ ਹਾਰਟ ਅਟੈਕ ਦੇ ਮਾਮਲੇ
- ਡਾਕਟਰ ਤੋਂ ਹਾਸਲ ਅੰਕੜਿਆਂ ਮੁਤਾਬਕ, ਪਿਛਲੇ ਕੁੱਝ ਸਾਲਾਂ 'ਚ ਦਿਲ ਦੀਆਂ ਸਮੱਸਿਆਵਾਂ ਦੁੱਗਣੀਆਂ ਹੋ ਗਈਆਂ ਹਨ।
- 2009 ਵਿੱਚ 41 ਲੋਕ ਦਿਲ ਦੀਆਂ ਸਮੱਸਿਆਵਾਂ ਤੋਂ ਪੀੜਤ ਸਨ ਜੋ 2010 ਵਿੱਚ ਵਧ ਕੇ 220 ਹੋ ਗਏ।
- 2014 ਵਿੱਚ, ਇਹ ਅੰਕੜਾ 500 ਤੋਂ ਵੱਧ ਹੋ ਗਿਆ। ਜਦੋਂ ਕਿ 2015 'ਚ 969, 2016 'ਚ 1100, 2017 ਵਿੱਚ ਇਹ 1300 ਤੱਕ ਪੁੱਜ ਗਿਆ।
- ਇਹ ਅੰਕੜਾ 2018 ਵਿੱਚ ਹੋਰ ਵੱਧ ਕੇ 1477 ਹੋ ਗਿਆ।
- 2019 ਤੋਂ ਹੁਣ ਤੱਕ 850 ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹਨ।