ETV Bharat / sukhibhava

Indoor Air Pollution: ਘਰ ਦੇ ਬਾਹਰ ਹੀ ਨਹੀਂ ਸਗੋ ਅੰਦਰ ਵੀ ਹੋ ਸਕਦਾ ਹੈ ਹਵਾ ਪ੍ਰਦੂਸ਼ਣ, ਇਨ੍ਹਾਂ ਤਰੀਕਿਆਂ ਨਾਲ ਪਾਓ ਪ੍ਰਦੂਸ਼ਣ ਤੋਂ ਛੁਟਕਾਰਾ

Air Pollution: ਹਵਾ ਪ੍ਰਦੂਸ਼ਣ ਸਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਸ ਨਾਲ ਕਈ ਬਿਮਾਰੀਆਂ ਪੈਂਦਾ ਹੋਣ ਦਾ ਖਤਰਾ ਰਹਿੰਦਾ ਹੈ। ਹਵਾ ਪ੍ਰਦੂਸ਼ਣ ਸਿਰਫ਼ ਘਰ ਦੇ ਬਾਹਰ ਹੀ ਨਹੀਂ ਸਗੋ ਅੰਦਰ ਵੀ ਹੋ ਸਕਦਾ ਹੈ। ਇਸ ਲਈ ਘਰ ਦੇ ਅੰਦਰ ਵੀ ਹਵਾ ਨੂੰ ਸਾਫ਼ ਰੱਖਣਾ ਜ਼ਰੂਰੀ ਹੈ। ਤੁਸੀਂ ਕੁਝ ਤਰੀਕੇ ਅਜ਼ਮਾ ਕੇ ਘਰ ਦੇ ਅੰਦਰ ਦੀ ਹਵਾ ਨੂੰ ਸਾਫ਼ ਕਰ ਸਕਦੇ ਹੋ।

Indoor Air Pollution
Indoor Air Pollution
author img

By ETV Bharat Punjabi Team

Published : Nov 24, 2023, 12:51 PM IST

ਹੈਦਰਾਬਾਦ: ਅੱਜ ਦੇ ਸਮੇਂ 'ਚ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨਾਲ ਅਸੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਾਂ। ਇਨ੍ਹਾਂ ਬਿਮਾਰੀਆਂ 'ਚ ਫੇਫੜੇ, ਦਿਲ ਨਾਲ ਜੁੜੀਆਂ ਬਿਮਾਰੀਆਂ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ। ਇਸ ਲਈ ਪ੍ਰਦੂਸ਼ਣ ਤੋਂ ਬਚਾਅ ਜ਼ਰੂਰੀ ਹੈ। ਹਵਾ ਪ੍ਰਦੂਸ਼ਣ ਸਿਰਫ਼ ਘਰ ਦੇ ਬਾਹਰ ਹੀ ਨਹੀਂ ਸਗੋ ਅੰਦਰ ਵੀ ਹੋ ਸਕਦਾ ਹੈ। ਇਸ ਲਈ ਕੁਝ ਗੱਲ੍ਹਾਂ ਦਾ ਧਿਆਨ ਰੱਖ ਕੇ ਤੁਸੀਂ ਘਰ ਦੇ ਅੰਦਰ ਦੀ ਹਵਾ ਨੂੰ ਸਾਫ਼ ਕਰ ਸਕਦੇ ਹੋ।

ਘਰ ਦੇ ਅੰਦਰ ਦੀ ਹਵਾ ਨੂੰ ਸਾਫ਼ ਰੱਖਣ ਲਈ ਕਰੋ ਇਹ ਕੰਮ:

Air Purifier: Air Purifier ਤੁਹਾਡੇ ਘਰ 'ਚ ਮੌਜ਼ੂਦ ਪ੍ਰਦੂਸ਼ਕਾਂ ਨੂੰ ਫਿਲਟਰ ਕਰਕੇ ਹਵਾ ਨੂੰ ਸ਼ੁੱਧ ਬਣਾਉਦਾ ਹੈ। ਇਸ ਨਾਲ ਹਵਾ 'ਚ ਮੌਜ਼ੂਦ ਮਿੱਟੀ ਨੂੰ ਵੀ ਸਾਫ਼ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਇਹ ਸਾਰੇ ਪ੍ਰਦੂਸ਼ਕ ਤੁਹਾਡੇ ਸਰੀਰ ਦੇ ਅੰਦਰ ਨਹੀ ਜਾ ਪਾਉਦੇ ਅਤੇ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ।

ਧੂਪ ਦਾ ਇਸਤੇਮਾਲ ਨਾ ਕਰੋ: ਧੂਪ ਦਾ ਇਸਤੇਮਾਲ ਪੂਜਾ-ਪਾਠ ਕਰਨ ਲਈ ਕੀਤਾ ਜਾਂਦਾ ਹੈ। ਇਸ ਨਾਲ ਘਰ ਦੀ ਹਵਾ ਵੀ ਖੁਸ਼ਬੂ ਵਾਲੀ ਹੋ ਜਾਂਦੀ ਹੈ, ਪਰ ਇਸ ਨਾਲ ਤੁਹਾਡਾ ਘਰ ਪ੍ਰਦੂਸ਼ਿਤ ਹੋ ਸਕਦਾ ਹੈ। ਇਸ 'ਚੋ ਨਿਕਲਣ ਵਾਲਾ ਧੂੰਆਂ ਪ੍ਰਦੂਸ਼ਣ ਦੇ ਪੱਧਰ ਨੂੰ ਵਧਾ ਸਕਦਾ ਹੈ, ਜਿਸ ਕਾਰਨ ਸਾਹ ਲੈਣ 'ਚ ਮੁਸ਼ਕਿਲ ਅਤੇ ਅੱਖਾਂ 'ਚ ਜਲਨ ਹੋ ਸਕਦੀ ਹੈ।

ਪਰਦਿਆਂ ਨੂੰ ਨਾ ਝਾੜੋ: ਪਰਦਿਆਂ ਰਾਹੀ ਵੀ ਤੁਹਾਡੇ ਘਰ 'ਚ ਪ੍ਰਦੂਸ਼ਣ ਫੈਲ ਸਕਦਾ ਹੈ। ਜਦੋ ਤੁਸੀਂ ਪਰਦੇ ਝਾੜਦੇ ਹੋ, ਤਾਂ ਇਸ 'ਚੋ ਨਿਕਲਣ ਵਾਲੇ ਪ੍ਰਦੂਸ਼ਕ ਹਵਾ 'ਚ ਮਿਲ ਜਾਂਦੇ ਹਨ, ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹੋ। ਇਸ ਕਾਰਨ ਸਾਹ ਲੈਣ 'ਚ ਮੁਸ਼ਕਿਲ ਹੋ ਸਕਦੀ ਹੈ।

ਘਰ ਦੇ ਅੰਦਰ ਪੌਂਦੇ ਲਗਾਓ: ਘਰ ਦੀ ਹਵਾ ਨੂੰ ਸ਼ੁੱਧ ਕਰਨ ਲਈ ਘਰ ਦੇ ਅੰਦਰ ਪੌਂਦੇ ਲਗਾਓ। ਇਸ ਲਈ ਤੁਸੀਂ ਸਨੈਕ ਪੌਦੇ, ਪੀਸ ਲਿਲੀਜ਼, ਸਪਾਈਡਰ ਪਲਾਂਟ ਵਰਗੇ ਪੌਂਦੇ ਲਗਾ ਸਕਦੇ ਹੋ। ਇਹ ਪੌਦੇ ਆਕਸੀਜ਼ਨ ਰਿਲੀਜ਼ ਕਰਨ ਦੇ ਨਾਲ-ਨਾਲ ਤੁਹਾਡੇ ਘਰ 'ਚ ਮੌਜ਼ੂਦ ਪ੍ਰਦੂਸ਼ਕਾਂ ਨੂੰ ਸਾਫ਼ ਕਰਨ 'ਚ ਵੀ ਮਦਦ ਕਰਦੇ ਹਨ। ਇਸ ਲਈ ਆਪਣੇ ਘਰ ਦੇ ਅੰਦਰ ਪੌਦੇ ਲਗਾਓ। ਇਸ ਨਾਲ ਘਰ ਵੀ ਸੁੰਦਰ ਨਜ਼ਰ ਆਵੇਗਾ ਅਤੇ ਪ੍ਰਦੂਸ਼ਣ ਵੀ ਘਟ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.