ਹੈਦਰਾਬਾਦ: ਕੰਨ ਦਰਦ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਇਹ ਸਮੱਸਿਆ ਮਾਨਸੂਨ ਦੌਰਾਨ ਜ਼ਿਆਦਾ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ, ਕੰਨ 'ਚ ਫੋੜਾ, ਕੰਨ ਵਿੱਚ ਪਾਣੀ ਜਾਂ ਕੰਨ ਦੇ ਪਰਦੇ ਦੀ ਛਿੱਲ ਕਾਰਨ ਕੰਨ ਵਿੱਚ ਬਹੁਤ ਜ਼ਿਆਦਾ ਦਰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਸ਼ੈਂਪੂ ਜਾਂ ਸਾਬਣ ਕੰਨ ਵਿੱਚ ਪੈ ਜਾਣ ਨਾਲ ਵੀ ਕੰਨਾਂ ਵਿਚ ਦਰਦ ਹੁੰਦਾ ਹੈ। ਜੇਕਰ ਤੁਹਾਡੇ ਬੱਚਿਆਂ ਨੂੰ ਅਕਸਰ ਕੰਨ ਦਰਦ ਰਹਿੰਦਾ ਹੈ ਤਾਂ ਤੁਸੀਂ ਇੱਥੇ ਦੱਸੇ ਗਏ ਘਰੇਲੂ ਨੁਸਖਿਆਂ ਨੂੰ ਅਜ਼ਮਾ ਸਕਦੇ ਹਨ।
ਠੰਡੀ ਬਰਫ਼: ਜੇਕਰ ਤੁਹਾਡੇ ਬੱਚੇ ਦੇ ਕੰਨਾਂ ਵਿੱਚ ਦਰਦ ਹੋ ਰਿਹਾ ਹੈ, ਤਾਂ ਤੁਸੀਂ ਠੰਢੀ ਬਰਫ਼ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਵਾਟਰਪਰੂਫ ਕੱਪੜੇ ਜਾਂ ਤੌਲੀਏ ਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਬਰਫ਼ ਦੇ ਕਿਊਬ ਨਹੀਂ ਹਨ, ਤਾਂ ਤੁਸੀਂ ਇੱਕ ਬੋਤਲ ਠੰਡੇ ਪਾਣੀ ਦੀ ਵਰਤੋਂ ਵੀ ਕਰ ਸਕਦੇ ਹੋ।
ਤੁਲਸੀ ਦੀਆਂ ਪੱਤੀਆਂ: ਜੇਕਰ ਤੁਹਾਡੇ ਬੱਚੇ ਦੇ ਕੰਨਾਂ ਵਿੱਚ ਵਾਰ-ਵਾਰ ਦਰਦ ਹੁੰਦਾ ਹੈ ਤਾਂ ਤੁਲਸੀ ਦੀਆਂ ਪੱਤੀਆਂ ਦਾ ਰਸ ਨਿਚੋੜ ਕੇ ਬੱਚੇ ਦੇ ਕੰਨਾਂ ਵਿੱਚ ਕੁਝ ਬੂੰਦਾਂ ਪਾਓ। ਇਹ ਤੁਹਾਡੇ ਬੱਚੇ ਨੂੰ ਬਹੁਤ ਜਲਦੀ ਰਾਹਤ ਦੇ ਸਕਦਾ ਹੈ।
ਲਸਣ: ਲਸਣ ਨੂੰ ਪੀਸ ਕੇ ਜੈਤੂਨ ਜਾਂ ਤਿਲ ਦੇ ਤੇਲ ਨਾਲ ਗਰਮ ਕਰੋ। ਇਸ ਤੇਲ ਨੂੰ ਦਰਦ ਵਾਲੀ ਥਾਂ 'ਤੇ ਲਗਾਓ ਜਾਂ ਕੰਨ ਵਿੱਚ ਪਾਓ। ਇਸ ਨਾਲ ਕੰਨਾਂ ਨੂੰ ਆਰਾਮ ਮਿਲੇਗਾ।
ਸਰ੍ਹੋਂ ਦਾ ਤੇਲ: ਕਈ ਵਾਰ ਕੰਨ ਵਿੱਚ ਗੰਦਗੀ ਜਮ੍ਹਾ ਹੋਣ ਕਾਰਨ ਵੀ ਕੰਨ ਵਿੱਚ ਦਰਦ ਹੋਣ ਲੱਗਦਾ ਹੈ। ਇਸ ਲਈ ਬੱਚੇ ਦੇ ਕੰਨਾਂ ਵਿਚ ਸਰ੍ਹੋਂ ਦਾ ਤੇਲ ਪਾਓ। ਇਸ ਨਾਲ ਗੰਦਗੀ ਆਪਣੇ ਆਪ ਬਾਹਰ ਆ ਜਾਂਦੀ ਹੈ।
- Diabetes Cases In Children: ਕੋਵਿਡ-19 ਤੋਂ ਬਾਅਦ ਬੱਚਿਆਂ ਵਿੱਚ ਵਧੇ ਟਾਈਪ-1 ਡਾਇਬਟੀਜ਼ ਦੇ ਮਾਮਲੇ, ਰਿਪੋਰਟ ਵਿੱਚ ਹੋਇਆ ਖੁਲਾਸਾ
- Lipstick Side Effects: ਲਿਪਸਟਿਕ ਲਗਾਉਣ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ, ਕੁਦਰਤੀ ਸੁੰਦਰਤਾ ਵਿਗੜਣ ਦਾ ਵੀ ਹੈ ਖਤਰਾ
- Hair Care Tips: ਮੀਂਹ ਦੇ ਮੌਸਮ ਦੌਰਾਨ ਆਪਣੇ ਵਾਲਾਂ ਦੀ ਇਸ ਤਰ੍ਹਾਂ ਕਰੋ ਦੇਖਭਾਲ, ਸਾਫ਼ਟ ਹੋਣ ਦੇ ਨਾਲ-ਨਾਲ ਚਮਕਦਾਰ ਵੀ ਹੋਣਗੇ ਤੁਹਾਡੇ ਵਾਲ
ਕੰਨ ਵਿੱਚ ਪਾਣੀ ਨਾ ਜਾਣ ਦਿਓ: ਜੇਕਰ ਤੁਹਾਨੂੰ ਕੰਨ ਦੀ ਲਾਗ ਹੈ, ਤਾਂ ਤੁਹਾਨੂੰ ਕੰਨ ਦੇ ਅੰਦਰਲੇ ਹਿੱਸੇ ਨੂੰ ਸੁੱਕਾ ਰੱਖਣਾ ਚਾਹੀਦਾ ਹੈ ਅਤੇ ਧਿਆਨ ਰੱਖੋ ਕਿ ਕੰਨ ਵਿੱਚ ਪਾਣੀ ਨਾ ਜਾਵੇ। ਕੰਨ ਦਰਦ ਦੇ ਕਾਰਨਾਂ ਦਾ ਪਤਾ ਲਗਾਉਣਾ ਅਤੇ ਇਸਦਾ ਇਲਾਜ ਕਰਵਾਉਣਾ ਮਹੱਤਵਪੂਰਨ ਹੈ। ਜੇ ਤੁਸੀਂ ਦਰਦ ਕਾਰਨ ਬੇਚੈਨ ਹੋ, ਜੇ ਤੁਹਾਡੀ ਗਰਦਨ ਵਿੱਚ ਅਕੜਾਅ ਹੈ ਅਤੇ ਜੇ ਤੁਸੀਂ ਥੱਕੇ ਅਤੇ ਸੁਸਤ ਹੋ ਗਏ ਹੋ, ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।