ਹੈਦਰਾਬਾਦ: ਇਸ ਭੱਜ-ਦੌੜ ਭਰੀ ਜ਼ਿੰਦਗੀ ਵਿਚ ਸਾਡੇ ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਆਦਤਾਂ ਦੋਵੇਂ ਹੀ ਮਾੜੀਆਂ ਹਨ। ਇਹੀ ਕਾਰਨ ਹੈ ਕਿ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਰਹਿੰਦੇ ਹਾਂ। ਇਨ੍ਹਾਂ ਵਿੱਚੋਂ ਸਭ ਤੋਂ ਆਮ ਸਮੱਸਿਆ ਕਬਜ਼ ਅਤੇ ਜੋੜਾਂ ਦਾ ਦਰਦ ਹੈ। ਪਹਿਲਾਂ ਇਹ ਬਜ਼ੁਰਗਾਂ ਨੂੰ ਹੁੰਦਾ ਸੀ, ਪਰ ਅੱਜ ਦੇ ਯੁੱਗ ਵਿੱਚ ਨੌਜਵਾਨ ਵੀ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ। ਹਾਲਾਂਕਿ ਕੁਝ ਘਰੇਲੂ ਨੁਸਖਿਆਂ ਨਾਲ ਤੁਸੀਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਇਹਨਾਂ ਵਿੱਚੋਂ ਇੱਕ ਉਪਾਅ ਇਹ ਹੈ ਕਿ ਰੋਜ਼ਾਨਾ ਇੱਕ ਗਲਾਸ ਦੁੱਧ ਪੀਣਾ ਚਾਹੀਦਾ ਹੈ, ਪਰ ਇਸਨੂੰ ਇਕੱਲਾ ਨਹੀਂ ਸਗੋਂ ਮਿਸ਼ਰਨ ਨਾਲ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਦੁੱਧ 'ਚ ਇਕ ਚੱਮਚ ਦੇਸੀ ਘਿਓ ਮਿਲਾ ਕੇ ਪੀਓ ਤਾਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਦੁੱਧ 'ਚ ਘਿਓ ਮਿਲਾ ਕੇ ਪੀਣ ਦੇ ਫਾਇਦੇ:
ਪਾਚਨ ਕਿਰਿਆ 'ਚ ਸੁਧਾਰ: ਪਾਚਨ ਤੰਤਰ ਠੀਕ ਨਾ ਹੋਣ ਕਾਰਨ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਵੇਲੇ ਪੇਟ ਫੁੱਲਿਆ ਰਹਿੰਦਾ ਹੈ। ਕਬਜ਼ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਰੋਜ਼ ਰਾਤ ਨੂੰ ਸੌਂਦੇ ਸਮੇਂ ਦੁੱਧ 'ਚ ਇਕ ਚੱਮਚ ਘਿਓ ਮਿਲਾ ਕੇ ਪੀਓ ਤਾਂ ਇਸ ਨਾਲ ਤੁਹਾਡੀ ਪਾਚਨ ਕਿਰਿਆ 'ਚ ਸੁਧਾਰ ਹੋ ਸਕਦਾ ਹੈ ਅਤੇ ਤੁਸੀਂ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਤਣਾਅ ਨੂੰ ਘਟ ਕਰਨ 'ਚ ਮਦਦਗਾਰ: ਜੇਕਰ ਤੁਸੀਂ ਬਹੁਤ ਜ਼ਿਆਦਾ ਤਣਾਅ 'ਚ ਹੋ ਤਾਂ ਵੀ ਤੁਸੀਂ ਰਾਤ ਨੂੰ ਸੌਂਦੇ ਸਮੇਂ ਦੁੱਧ 'ਚ ਘਿਓ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਚੰਗੀ ਨੀਂਦ ਆਉਂਦੀ ਹੈ ਅਤੇ ਅਗਲੀ ਸਵੇਰ ਤੁਸੀਂ ਤਾਜ਼ਾ ਮਹਿਸੂਸ ਕਰ ਸਕਦੇ ਹੋ। ਘਿਓ ਅਤੇ ਦੁੱਧ ਮਿਲ ਕੇ ਸਰੀਰ ਨੂੰ ਕਾਫੀ ਊਰਜਾ ਦਿੰਦੇ ਹਨ।
ਜੋੜਾ ਦੀ ਸਮੱਸਿਆ ਤੋਂ ਰਾਹਤ: ਜੇਕਰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਦੁੱਧ 'ਚ ਦੇਸੀ ਘਿਓ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਨਾਲ ਜੋੜਾਂ ਵਿੱਚ ਲੁਬਰੀਕੇਸ਼ਨ ਵਧਦਾ ਹੈ। ਦੁੱਧ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸਰੀਰ ਦੀ ਕੜਵੱਲ ਦੂਰ ਹੋ ਜਾਂਦੀ ਹੈ।
- Hair Care Tips: ਕਿਤੇ ਤੁਸੀਂ ਵੀ ਕਿਸੇ ਹੋਰ ਦੀ ਕੰਘੀ ਵਰਤਣ ਦੀ ਗਲਤੀ ਤਾਂ ਨਹੀ ਕਰ ਰਹੇ, ਇਨ੍ਹਾਂ ਸਮੱਸਿਆਵਾਂ ਦਾ ਹੋ ਜਾਓਗੇ ਸ਼ਿਕਾਰ
- Health Tips: ਦੁੱਧ 'ਚੋ ਨਿਕਲੀ ਮਲਾਈ ਨੂੰ ਬੇਕਾਰ ਸਮਝ ਕੇ ਸੁੱਟਣ ਦੀ ਗਲਤੀ ਨਾ ਕਰੋ, ਭਾਰ ਕੰਟਰੋਲ ਕਰਨ ਤੋਂ ਲੈ ਕੇ ਕਈ ਸਮੱਸਿਆਵਾਂ ਲਈ ਹੈ ਫਾਇਦੇਮੰਦ
- Hugging Benefits: ਕਿਸੇ ਨੂੰ ਜੱਫੀ ਪਾਉਣ ਨਾਲ ਵੀ ਕਈ ਸਿਹਤ ਸਮੱਸਿਆਵਾਂ ਨੂੰ ਦਿੱਤੀ ਜਾ ਸਕਦੀ ਮਾਤ
ਚਮੜੀ ਲਈ ਫਾਇਦੇਮੰਦ: ਘਿਓ ਅਤੇ ਦੁੱਧ ਦੋਵੇਂ ਕੁਦਰਤੀ ਨਮੀ ਦੇਣ ਵਾਲੇ ਹਨ। ਜੇਕਰ ਤੁਸੀਂ ਇਸ ਨੂੰ ਰੋਜ਼ਾਨਾ ਰਾਤ ਨੂੰ ਪੀਓ ਤਾਂ ਇਹ ਤੁਹਾਡੀ ਚਮੜੀ ਨੂੰ ਜਵਾਨ ਬਣਾ ਸਕਦਾ ਹੈ। ਵਧਦੀ ਉਮਰ ਦੇ ਲੱਛਣ ਘੱਟ ਹੁੰਦੇ ਹਨ ਅਤੇ ਖੁਸ਼ਕੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਸਰੀਰ ਦੀ ਕਮਜ਼ੋਰੀ ਦੂਰ: ਦੁੱਧ 'ਚ ਘਿਓ ਮਿਲਾ ਕੇ ਪੀਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਸਰੀਰ ਨੂੰ ਸਰੀਰਕ ਗਤੀਵਿਧੀਆਂ ਕਰਨ ਲਈ ਲੋੜੀਂਦੀ ਤਾਕਤ ਵੀ ਮਿਲਦੀ ਹੈ।