ਹੈਦਰਾਬਾਦ: ਅੰਡੇ ਖਾਣੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਰ ਕੁਝ ਲੋਕਾਂ ਨੂੰ ਅੰਡੇ ਪਸੰਦ ਨਹੀਂ ਹੁੰਦੇ ਜਾਂ ਫਿਰ ਐਲਰਜ਼ੀ ਹੁੰਦੀ ਹੈ। ਇਸ ਕਰਕੇ ਅਜਿਹੇ ਲੋਕ ਅੰਡਾ ਨਹੀਂ ਖਾਂਦੇ। ਪਰ ਸਿਹਤਮੰਦ ਰਹਿਣ ਲਈ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ, ਜੋ ਕਿ ਅੰਡੇ 'ਚ ਪਾਏ ਜਾਂਦੇ ਹਨ। ਇਸ ਲਈ ਜਿਹੜੇ ਲੋਕ ਅੰਡਾ ਨਹੀਂ ਖਾਂਦੇ, ਉਹ ਲੋਕ ਕੁਝ ਹੋਰ ਸਿਹਤਮੰਦ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹਨ।
ਅੰਡੇ ਦੀ ਜਗ੍ਹਾਂ ਇਨ੍ਹਾਂ ਸਿਹਤਮੰਦ ਚੀਜ਼ਾਂ ਨੂੰ ਖੁਰਾਕ 'ਚ ਕਰੋ ਸ਼ਾਮਲ:
ਸੋਇਆਬੀਨ: ਜੇਕਰ ਤੁਸੀਂ ਅੰਡਾ ਨਹੀਂ ਖਾਂਦੇ, ਤਾਂ ਇਸਦੀ ਜਗ੍ਹਾਂ ਸੋਇਆਬੀਨ ਖਾ ਸਕਦੇ ਹੋ। ਸੋਇਆਬੀਨ ਅੰਡੇ ਦਾ ਬਹਿਤਰ ਆਪਸ਼ਨ ਹੈ। ਸੋਇਆਬੀਨ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ। ਸ਼ਾਕਾਹਾਰੀ ਲੋਕ ਸੋਇਆਬੀਨ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰ ਸਕਦੇ ਹਨ। ਸੋਇਆਬੀਨ 'ਚ ਮਿਨਰਲਸ, ਵਿਟਾਮਿਨ-ਬੀ ਅਤੇ ਵਿਟਾਮਿਨ-ਏ ਪਾਇਆ ਜਾਂਦਾ ਹੈ। ਇਸ ਲਈ ਸੋਇਆਬੀਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
ਮੂੰਗਫ਼ਲੀ: ਸਰਦੀਆਂ 'ਚ ਮੂੰਗਫ਼ਲੀ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਜਿਹੜੇ ਲੋਕ ਅੰਡਾ ਨਹੀਂ ਖਾਂਦੇ, ਉਹ ਲੋਕ ਮੂੰਗਫ਼ਲੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹਨ। ਮੂੰਗਫ਼ਲੀ 'ਚ ਪ੍ਰੋਟੀਨ, ਫਾਈਬਰ, ਐਂਟੀਆਕਸੀਡੈਂਟ, ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਇਸਦੇ ਨਾਲ ਹੀ ਮੂੰਗਫ਼ਲੀ ਆਈਰਨ, ਕੈਲਸ਼ੀਅਮ ਅਤੇ ਜ਼ਿੰਕ ਦਾ ਵੀ ਚੰਗਾ ਸਰੋਤ ਹੈ। ਇਸ ਲਈ ਮੂੰਗਫਲੀ ਨੂੰ ਅੰਡੇ ਦੀ ਜਗ੍ਹਾਂ ਖਾਣਾ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ।
- Ginger juice Benefits: ਅਦਰਕ ਦਾ ਜੂਸ ਪੀਣ ਨਾਲ ਮਿਲ ਸਕਦਾ ਹੈ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ
- Health Tips: ਖਾਲੀ ਪੇਟ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਕਰੋ ਪਰਹੇਜ਼, ਨਹੀਂ ਤਾਂ ਕਈ ਬਿਮਾਰੀਆਂ ਦਾ ਹੋ ਜਾਓਗੇ ਸ਼ਿਕਾਰ
- Protein Powder Side Effects: ਸਾਵਧਾਨ! ਤੁਸੀਂ ਵੀ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਪ੍ਰੋਟੀਨ ਪਾਊਡਰ ਦਾ ਇਸਤੇਮਾਲ ਤਾਂ ਨਹੀਂ ਕਰ ਰਹੇ, ਜਾਣ ਲਓ ਇਸਦੇ ਨੁਕਸਾਨ
ਬਰੋਕਲੀ: ਬਰੋਕਲੀ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਇਸ ਲਈ ਅੰਡੇ ਦੀ ਜਗ੍ਹਾਂ ਤੁਸੀਂ ਬਰੋਕਲੀ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ। ਬਰੋਕਲੀ 'ਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਆਈਰਨ, ਵਿਟਾਮਿਨ-ਏ, ਵਿਟਾਮਿਨ-ਸੀ ਅਤੇ ਕਾਰਬੋਹਾਈਡ੍ਰੇਟ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਲਈ ਜਿਹੜੇ ਲੋਕ ਅੰਡਾ ਖਾਣਾ ਪਸੰਦ ਨਹੀਂ ਕਰਦੇ, ਉਨ੍ਹਾਂ ਲਈ ਸਰਦੀਆਂ 'ਚ ਬਰੋਕਲੀ ਖਾਣਾ ਫਾਇਦੇਮੰਦ ਹੋ ਸਕਦਾ ਹੈ।