ਹੈਦਰਾਬਾਦ: ਹਰ ਕਿਸੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਅਜਿਹਾ ਵਿਅਕਤੀ ਹੁੰਦਾ ਹੈ, ਜਿਸ ਨੂੰ ਅਸੀ ਬਹੁਤ ਪਿਆਰ ਕਰਦੇ ਹਾਂ ਪਰ ਇੱਕ ਸਮਾਂ ਅਜਿਹਾ ਵੀ ਆਉਂਦਾ ਹੈ, ਜਦੋਂ ਮਜ਼ਬੂਤ ਰਿਸ਼ਤਾ ਵੀ ਕਈ ਕਾਰਨਾਂ ਕਰਕੇ ਟੁੱਟ ਜਾਂਦਾ ਹੈ। ਅਜਿਹੇ ਰਿਸ਼ਤੇ ਨੂੰ ਭੁੱਲਣਾ ਅਤੇ ਜ਼ਿੰਦਗੀ 'ਚ ਅੱਗੇ ਵਧਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਬ੍ਰੇਕਅੱਪ ਹੋਣ ਤੋਂ ਬਾਅਦ ਲੋਕਾਂ ਨੂੰ ਉਸ ਰਿਸ਼ਤੇ ਤੋਂ ਬਾਹਰ ਆਉਣ 'ਚ ਕਾਫ਼ੀ ਸਮੇਂ ਲੱਗ ਜਾਂਦਾ ਹੈ। ਕਿਸੇ ਨੂੰ ਠੀਕ ਹੋਣ 'ਚ ਸਾਲ ਲੱਗ ਜਾਂਦਾ ਹੈ, ਤਾਂ ਕੁਝ ਲੋਕ ਮਹੀਨੇ 'ਚ ਠੀਕ ਹੋ ਜਾਂਦੇ ਹਨ। ਇਸ ਲਈ ਤੁਸੀਂ ਬ੍ਰੇਕਅੱਪ ਦੇ ਦਰਦ ਨੂੰ ਘੱਟ ਕਰਨ ਦੀ ਖੁਦ ਵੀ ਕੋਸ਼ਿਸ਼ ਕਰ ਸਕਦੇ ਹੋ।
ਬ੍ਰੇਕਅੱਪ ਦੇ ਦਰਦ ਨੂੰ ਘਟ ਕਰਨ ਦੇ ਤਰੀਕੇ:
ਸੱਚ ਨੂੰ ਮੰਨੋ: ਬ੍ਰੇਕਅੱਪ ਹੋ ਜਾਣ ਤੋਂ ਬਾਅਦ ਵੀ ਕੁਝ ਲੋਕਾਂ ਵੱਲੋ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਸਦਾ ਪਿਆਰ ਵਾਪਸ ਆ ਜਾਵੇਗਾ ਪਰ ਤੁਹਾਨੂੰ ਉਮੀਦ ਕਰਨ ਦੀ ਜਗ੍ਹਾਂ ਸੱਚ ਮੰਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਕਿ ਜੇਕਰ ਤੁਸੀਂ ਉਮੀਦ ਕਰੋਗੇ ਅਤੇ ਉਹ ਉਮੀਦ ਪੂਰੀ ਨਹੀਂ ਹੋਈ, ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਦਰਦ ਹੋ ਸਕਦਾ ਹੈ। ਇਸ ਲਈ ਬ੍ਰੇਕਅੱਪ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਆਪਣੇ ਦਿਲ ਨੂੰ ਝੂਠੇ ਦਿਲਾਸੇ ਨਾ ਦਿਓ। ਜੋ ਸਚ ਹੈ, ਉਸਨੂੰ ਮੰਨਣ ਦੀ ਕੋਸ਼ਿਸ਼ ਕਰੋ।
ਰੋਣਾ: ਜਦੋਂ ਵੀ ਕੋਈ ਵਿਅਕਤੀ ਰੋਂਦਾ ਹੈ, ਤਾਂ ਉਸਨੂੰ ਚੁੱਪ ਕਰਵਾਇਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਰੇ ਦਰਦਾਂ ਤੋਂ ਛੁਟਕਾਰਾ ਪਾਉਣ ਲਈ ਰੋਣਾ ਇੱਕ ਵਧੀਆ ਤਰੀਕਾ ਹੁੰਦਾ ਹੈ। ਇਸ ਨਾਲ ਤੁਹਾਡਾ ਮਨ ਹਲਕਾ ਹੋਵੇਗਾ। ਇਸ ਲਈ ਆਪਣੇ ਹੰਝੂਆਂ ਨੂੰ ਛਿਪਾਉਣ ਦੀ ਕੋਸ਼ਿਸ਼ ਨਾ ਕਰੋ।
ਦਰਦ ਸਾਂਝਾ ਕਰੋ: ਜੇਕਰ ਤੁਹਾਡਾ ਬ੍ਰੇਕਅੱਪ ਹੋ ਗਿਆ ਹੈ, ਤਾਂ ਤੁਸੀਂ ਆਪਣੇ ਇਸ ਦਰਦ ਨੂੰ ਦਿਲ 'ਚ ਨਾ ਰੱਖੋ। ਗੱਲ੍ਹਾਂ ਦਿਲ 'ਚ ਰੱਖਣ ਕਾਰਨ ਤੁਸੀਂ ਤਣਾਅ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਆਪਣੇ ਦਰਦ ਨੂੰ ਕਿਸੇ ਖਾਸ ਦੋਸਤ ਨਾਲ ਸ਼ੇਅਰ ਕਰੋ। ਇਸ ਨਾਲ ਤੁਹਾਡਾ ਮਨ ਹਲਕਾ ਹੋਵੇਗਾ।
ਆਪਣੇ ਆਪ ਨੂੰ ਕੰਮ 'ਚ ਲਗਾ ਕੇ ਰੱਖੋ: ਜੇਕਰ ਤੁਹਾਡਾ ਬ੍ਰੇਕਅੱਪ ਹੋ ਗਿਆ ਹੈ, ਤਾਂ ਇਸ ਦਰਦ ਨੂੰ ਭੁੱਲਣ ਲਈ ਆਪਣੇ ਆਪ ਨੂੰ ਕੰਮ 'ਚ ਉਲਝਾ ਕੇ ਰੱਖੋ। ਤੁਸੀਂ ਬੈਡਮਿੰਟਨ, ਕ੍ਰਿਕੇਟ ਜਾਂ ਕੋਈ ਹੋਰ ਕੰਮ 'ਚ ਆਪਣਾ ਧਿਆਨ ਲਗਾ ਸਕਦੇ ਹੋ।
ਘੁੰਮਣ ਦਾ ਪਲੈਨ ਬਣਾਓ: ਬ੍ਰੇਕਅੱਪ ਹੋਣ ਤੋਂ ਬਾਅਦ ਕਈ ਲੋਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਸਮੇਂ 'ਚ ਲੋਕਾਂ ਨੂੰ ਸ਼ਾਂਤੀ ਦੀ ਲੋੜ ਹੁੰਦੀ ਹੈ। ਇਸ ਲਈ ਤੁਸੀਂ ਕਿਸੇ ਅਜਿਹੀ ਜਗ੍ਹਾਂ 'ਤੇ ਘੁੰਮਣ ਦਾ ਪਲੈਨ ਬਣਾ ਸਕਦੇ ਹੋ, ਜਿੱਥੇ ਸ਼ਾਂਤੀ ਹੋਵੇ। ਇਸ ਤਰ੍ਹਾਂ ਤੁਹਾਡਾ ਮਨ ਹੋਰ ਪਾਸੇ ਜਾਵੇਗਾ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਅਜਿਹੇ ਸਮੇਂ 'ਚ ਇਕੱਲੇ ਘੁੰਮਣ ਦਾ ਪਲੈਨ ਨਾ ਬਣਾਓ, ਕਿਉਕਿ ਅਜਿਹਾ ਕਰਨ ਨਾਲ ਤੁਹਾਨੂੰ ਇਕੱਲਾਪਨ ਮਹਿਸੂਸ ਹੋ ਸਕਦਾ ਹੈ। ਇਸ ਲਈ ਤੁਸੀਂ ਦੋਸਤਾਂ ਨਾਲ ਘੁੰਮਣ ਜਾ ਸਕਦੇ ਹੋ।