ਹੈਦਰਾਬਾਦ: ਸੁੰਦਰਤਾ ਵਧਾਉਣ ਲਈ ਟਮਾਟਰ ਦੀ ਵਰਤੋਂ ਬਹੁਤ ਵਧੀਆ ਮੰਨੀ ਜਾਂਦੀ ਹੈ। ਇਸ ਵਿੱਚ ਮੌਜੂਦ ਵਿਟਾਮਿਨ-ਏ, ਵਿਟਾਮਿਨ-ਬੀ, ਵਿਟਾਮਿਨ-ਸੀ, ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਚਮੜੀ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਟਮਾਟਰ ਦੇ ਗੁਦੇ ਨੂੰ ਨਿਯਮਿਤ ਰੂਪ ਨਾਲ ਚਿਹਰੇ 'ਤੇ ਲਗਾਉਣ ਨਾਲ ਚਮੜੀ ਦੀ ਚਮਕ ਵਧ ਜਾਂਦੀ ਹੈ। ਆਓ ਬਿਨਾਂ ਦੇਰ ਕੀਤੇ ਜਾਣੀਏ ਟਮਾਟਰ ਦਾ ਜੂਸ ਚਿਹਰੇ 'ਤੇ ਲਗਾਉਣ ਦੇ ਕੀ ਫਾਇਦੇ ਹਨ।
ਡੈੱਡ ਸਕਿਨ ਤੋਂ ਪਾਓ ਛੁਟਕਾਰਾ: ਚਮੜੀ ਨੂੰ ਨਿਖਾਰਨ ਲਈ ਤੁਸੀਂ ਟਮਾਟਰ ਦੀ ਵਰਤੋਂ ਕਰ ਸਕਦੇ ਹੋ। ਇਹ ਐਨਜ਼ਾਈਮ ਨਾਲ ਭਰਪੂਰ ਹੁੰਦਾ ਹੈ ਜੋ ਚਮੜੀ ਲਈ ਐਕਸਫੋਲੀਏਟਰ ਦਾ ਕੰਮ ਕਰਦਾ ਹੈ। ਇਹ ਡੈੱਡ ਸਕਿਨ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ। ਜੇਕਰ ਤੁਹਾਡੀ ਚਮੜੀ ਸੰਵੇਦਨਸ਼ੀਲ ਹੈ, ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਸ ਦੇ ਲਈ ਟਮਾਟਰ ਦੇ ਗੁਦੇ ਨੂੰ ਸਿੱਧਾ ਚਿਹਰੇ 'ਤੇ ਲਗਾਓ ਅਤੇ ਥੋੜ੍ਹੀ ਦੇਰ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ।
ਤੇਲਯੁਕਤ ਚਮੜੀ: ਜੇਕਰ ਤੁਹਾਨੂੰ ਤੇਲਯੁਕਤ ਚਮੜੀ ਦੀ ਸਮੱਸਿਆ ਹੈ ਤਾਂ ਤੁਸੀਂ ਟਮਾਟਰ ਨੂੰ ਚਿਹਰੇ 'ਤੇ ਲਗਾ ਸਕਦੇ ਹੋ। ਇਹ ਚਿਹਰੇ 'ਤੇ ਵਾਧੂ ਤੇਲ ਨੂੰ ਘੱਟ ਕਰਦਾ ਹੈ। ਇਸ ਦੇ ਲਈ ਟਮਾਟਰ ਨੂੰ ਦੋ ਹਿੱਸਿਆਂ ਵਿਚ ਕੱਟ ਕੇ ਚਿਹਰੇ 'ਤੇ ਚੰਗੀ ਤਰ੍ਹਾਂ ਲਗਾਓ ਅਤੇ 10-15 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ ਤਾਂ ਕਿ ਚਮੜੀ ਮੁਲਾਇਮ ਅਤੇ ਤੇਲ ਮੁਕਤ ਰਹੇ।
ਫਿਣਸੀਆਂ ਘੱਟ ਕਰਨ ਵਿੱਚ ਮਦਦ ਕਰਦਾ: ਟਮਾਟਰ ਵਿੱਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਕੇ ਹੁੰਦਾ ਹੈ। ਇਹ ਐਸਿਡਿਕ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ ਜੋ ਤੁਹਾਡੀ ਚਮੜੀ ਦੇ pH ਪੱਧਰ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਡੂੰਘੀ ਸਫਾਈ ਦੇ ਗੁਣ ਹਨ। ਫਿਣਸੀਆਂ ਨੂੰ ਘੱਟ ਕਰਨ ਲਈ ਤੁਸੀਂ ਟਮਾਟਰ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਟਮਾਟਰ ਦੇ ਗੁੱਦੇ ਨੂੰ ਥੋੜ੍ਹੇ ਜਿਹੇ ਟ੍ਰੀ ਆਇਲ 'ਚ ਮਿਲਾ ਕੇ ਚਿਹਰੇ 'ਤੇ ਲਗਾਓ। ਕੁਝ ਦੇਰ ਬਾਅਦ ਇਸ ਨੂੰ ਸਾਫ਼ ਪਾਣੀ ਨਾਲ ਧੋ ਲਓ।
- Pregnancy Tips: ਗਰਭ ਅਵਸਥਾ ਦੌਰਾਨ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਸਿਹਤਮੰਦ ਭੋਜਣ, ਨਵਜੰਮੇਂ ਬੱਚੇ ਨੂੰ ਵੀ ਮਿਲਣਗੇ ਕਈ ਫਾਇਦੇ
- Mental Health Tips: ਜੇਕਰ ਤੁਸੀਂ ਵੀ ਮਾਨਸਿਕ ਸਮੱਸਿਆਂ ਦਾ ਹੋ ਸ਼ਿਕਾਰ, ਤਾਂ ਮਨ ਨੂੰ ਸ਼ਾਂਤ ਕਰਨ ਲਈ ਬਸ ਕਰ ਲਓ ਇਹ ਕੰਮ
- Eid Special Dish: ਬਕਰੀਦ ਮੌਕੇ ਘਰ 'ਚ ਹੀ ਇਹ ਪਕਵਾਨ ਬਣਾ ਕੇ ਆਪਣੇ ਅੱਜ ਦੇ ਦਿਨ ਨੂੰ ਬਣਾਓ ਖਾਸ
ਸਨਬਰਨ ਤੋਂ ਬਚਾਉਂਦਾ: ਜੇਕਰ ਤੁਹਾਡੀ ਚਮੜੀ ਗਰਮੀਆਂ ਵਿੱਚ ਝੁਲਸ ਜਾਂਦੀ ਹੈ ਤਾਂ ਤੁਸੀਂ ਟਮਾਟਰ ਦੀ ਵਰਤੋਂ ਕਰਕੇ ਰਾਹਤ ਪਾ ਸਕਦੇ ਹੋ। ਇਸ ਵਿੱਚ ਮੌਜੂਦ ਵਿਟਾਮਿਨ-ਏ, ਵਿਟਾਮਿਨ-ਸੀ ਚਮੜੀ ਦੇ ਝੁਲਸਣ ਨੂੰ ਘੱਟ ਕਰ ਸਕਦਾ ਹੈ। ਇਹ ਚਮੜੀ ਦੀ ਲਾਲੀ ਨੂੰ ਦੂਰ ਕਰਦਾ ਹੈ। ਇਸ ਦੇ ਲਈ ਟਮਾਟਰ ਦੇ ਰਸ 'ਚ ਥੋੜ੍ਹੀ ਜਿਹੀ ਲੱਸੀ ਮਿਲਾ ਕੇ ਚਿਹਰੇ 'ਤੇ ਲਗਾਓ। ਕੁਝ ਦੇਰ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ।
ਚਮੜੀ ਨੂੰ ਨਮੀ ਦਿੰਦਾ: ਜੇਕਰ ਤੁਸੀਂ ਖੁਸ਼ਕ ਚਮੜੀ ਤੋਂ ਪੀੜਤ ਹੋ, ਤਾਂ ਟਮਾਟਰ ਕੁਦਰਤੀ ਮਾਇਸਚਰਾਈਜ਼ਰ ਦਾ ਕੰਮ ਕਰਦਾ ਹੈ। ਇਸ ਦੇ ਲਈ ਤੁਸੀਂ ਆਪਣੇ ਚਿਹਰੇ 'ਤੇ ਟਮਾਟਰ ਦਾ ਰਸ ਲਗਾ ਸਕਦੇ ਹੋ। ਇਸ 'ਚ ਮੌਜੂਦ ਪੋਟਾਸ਼ੀਅਮ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।