ਨੰਦਿਤਾ, ਫਾਊਂਡਰ ਸੀਈਓ ਅਤੇ ਸੁੰਦਰਤਾ ਮਾਹਰ, ਐਮੇ ਆਰਗੈਨਿਕ ਬੈਂਗਲੁਰੂ ਦਾ ਕਹਿਣਾ ਹੈ ਕਿ ਸੁੰਦਰਤਾ ਨੂੰ ਵਧਾਉਣ ਅਤੇ ਦੇਖਭਾਲ ਲਈ ਕੁਦਰਤੀ ਉਤਪਾਦਾਂ ਅਤੇ ਸਰੋਤਾਂ ਦੀ ਵਰਤੋਂ ਸਭ ਤੋਂ ਸੁਰੱਖਿਅਤ ਅਤੇ ਵਧੀਆ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਗਰਮੀਆਂ ਵਿੱਚ, ਚਮੜੀ ਦੀਆਂ ਸਮੱਸਿਆਵਾਂ ਜਿਵੇਂ ਮੁਹਾਸੇ, ਚੰਬਲ, ਝੁਲਸਣ, ਝੁਲਸਣ ਵਾਲੀ ਚਮੜੀ, ਸਰੀਰ ਉੱਤੇ ਗਰਮੀ ਕਾਰਨ ਧੱਫੜ ਅਤੇ ਫੋਲੀਕੁਲਾਈਟਿਸ ਹੋ ਸਕਦੇ ਹਨ। ਜਿਸ ਤੋਂ ਬਚਾਅ ਲਈ ਕੁਦਰਤੀ ਉਤਪਾਦ ਅਸਰਦਾਰ ਪ੍ਰਭਾਵ ਦਿਖਾ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚਮੜੀ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਸਿਹਤ ਨੂੰ ਬਣਾਈ ਰੱਖਣ ਵਿਚ ਸਾਡੀ ਰਸੋਈ ਵਿਚ ਪਾਏ ਜਾਣ ਵਾਲੇ ਕੁਝ ਉਤਪਾਦ ਅਤੇ ਕੁਝ ਕੁਦਰਤੀ ਤੇਲ ਬਾਜ਼ਾਰ ਵਿਚ ਉਪਲਬਧ ਮਹਿੰਗੀਆਂ ਕਰੀਮਾਂ ਅਤੇ ਉਤਪਾਦਾਂ ਨਾਲੋਂ ਬਿਹਤਰ ਪ੍ਰਭਾਵ ਦਿਖਾਉਂਦੇ ਹਨ।
ਮਾਹਰਾਂ ਨੇ ਈਟੀਵੀ ਭਾਰਤ ਨੂੰ ਗਰਮੀਆਂ ਵਿੱਚ ਚਮੜੀ ਦੀ ਦੇਖਭਾਲ ਵਿੱਚ ਮਦਦ ਕਰਨ ਵਾਲੇ ਕੁਦਰਤੀ ਉਤਪਾਦਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਨੰਦਿਤਾ ਨੇ ਇਨ੍ਹਾਂ ਦੀ ਵਰਤੋਂ ਨਾਲ ਸਬੰਧਤ ਕੁੱਝ ਟਿਪਸ ਬਾਰੇ ਵੀ ਜਾਣਕਾਰੀ ਦਿੱਤੀ ਹੈ।
ਗਰਮੀਆਂ ਵਿੱਚ ਚਮੜੀ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਨ ਵਾਲੇ ਉਤਪਾਦ ਅਤੇ ਉਹਨਾਂ ਦੀ ਵਰਤੋਂ ਕਰਨ ਦੇ ਤਰੀਕੇ...
ਹਲਦੀ: ਨੰਦਿਤਾ ਦੱਸਦੀ ਹੈ ਕਿ ਹਲਦੀ ਨੂੰ ਸਭ ਤੋਂ ਵਧੀਆ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਮੰਨਿਆ ਜਾਂਦਾ ਹੈ। ਇਹ ਚਮੜੀ ਦੇ ਰੋਗਾਂ ਤੋਂ ਮੁਕਤ ਰੱਖਣ ਦੇ ਨਾਲ-ਨਾਲ ਇਸ ਦੀ ਚਮਕ ਵਧਾਉਣ 'ਚ ਵੀ ਬਹੁਤ ਮਦਦਗਾਰ ਹੈ। ਉਹਨਾਂ ਕਿਹਾ ਹਲਦੀ ਚਮੜੀ 'ਤੇ ਸੋਜ, ਫ੍ਰੀ ਰੈਡੀਕਲਸ ਅਤੇ ਘੱਟ ਕੋਲੇਜਨ ਉਤਪਾਦਨ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਮਦਦ ਕਰਦੀ ਹੈ।
ਇਹ ਨਾ ਸਿਰਫ਼ ਚੰਬਲ (Eczema) ਤੋਂ ਰਾਹਤ ਪ੍ਰਦਾਨ ਕਰਦਾ ਹੈ ਬਲਕਿ ਮੁਹਾਂਸਿਆਂ ਅਤੇ ਹੋਰ ਦਾਗ-ਧੱਬਿਆਂ ਦੇ ਨਿਸ਼ਾਨਾਂ ਨੂੰ ਘਟਾਉਣ ਅਤੇ ਕਾਲੇ ਘੇਰਿਆਂ ਨੂੰ ਘਟਾਉਣ ਵਿੱਚ ਵੀ ਸਮਰੱਥ ਹੈ। ਉਹ ਦੱਸਦੀ ਹੈ ਕਿ 3 ਚਮਚ ਛੋਲਿਆਂ ਦਾ ਆਟਾ ਅਤੇ ਇੱਕ ਚਮਚ ਹਲਦੀ ਅਤੇ ਦੁੱਧ ਨੂੰ ਮਿਲਾ ਕੇ ਗਾੜ੍ਹਾ ਪੇਸਟ ਬਣਾ ਕੇ ਸਾਰੇ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ 10 ਮਿੰਟ ਲਈ ਛੱਡ ਦਿਓ। 10 ਮਿੰਟ ਬਾਅਦ, ਚਮੜੀ ਤੋਂ ਇਹ ਪੇਸਟ ਨੂੰ ਹਟਾਉਣ ਲਈ ਚਿਹਰੇ 'ਤੇ ਹੌਲੀ-ਹੌਲੀ ਮਾਲਿਸ਼ ਕਰੋ ਅਤੇ ਠੰਡੇ ਪਾਣੀ ਨਾਲ ਧੋ ਲਓ।
ਦੁੱਧ: ਮਾਹਰ ਦੱਸਦੇ ਹਨ ਕਿ ਗਰਮੀਆਂ ਵਿੱਚ ਚਮੜੀ ਦੀ ਦੇਖਭਾਲ ਲਈ ਦੁੱਧ ਦੀ ਵਰਤੋਂ ਹਰ ਤਰ੍ਹਾਂ ਦੀ ਚਮੜੀ ਵਾਲੇ ਲੋਕਾਂ ਨੂੰ ਲਾਭ ਪਹੁੰਚਾਉਂਦੀ ਹੈ। ਦੁੱਧ ਚਮੜੀ ਨੂੰ ਹਾਈਡਰੇਟ ਕਰਨ, ਖੁਸ਼ਕੀ ਨਾਲ ਲੜਨ, ਮੁਹਾਸੇ ਨੂੰ ਰੋਕਣ ਅਤੇ ਚਮੜੀ ਨੂੰ ਨਰਮ ਕਰਨ ਵਿਚ ਮਦਦ ਕਰਦਾ ਹੈ, ਦੁੱਧ ਰੰਗ ਨੂੰ ਗੋਰਾ ਕਰਨ ਵਿਚ ਮਦਦ ਕਰਦਾ ਹੈ, ਸੂਰਜ ਦੀ ਰੌਸ਼ਨੀ ਦੇ ਪ੍ਰਭਾਵਾਂ ਕਾਰਨ ਚਮੜੀ ਦੇ ਕਾਲੇਪਨ ਨੂੰ ਰੋਕਦਾ ਹੈ।
ਉਹਨਾਂ ਦੱਸਿਆ ਕਿ ਇੱਕ ਕਟੋਰੀ ਵਿੱਚ ਕੁੱਝ ਚਮਚ ਠੰਡਾ ਅਤੇ ਕੱਚਾ ਦੁੱਧ ਲਓ ਅਤੇ ਰੂੰ ਦੀ ਮਦਦ ਨਾਲ ਦੁੱਧ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। ਇਸ ਨੂੰ 15 ਮਿੰਟ ਤੱਕ ਸੁੱਕਣ ਲਈ ਛੱਡ ਦਿਓ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਓ। ਇਸ ਤੋਂ ਇਲਾਵਾ ਚੰਦਨ ਪਾਊਡਰ, ਛੋਲੇ ਅਤੇ ਓਟਸ ਸਮੇਤ ਹੋਰ ਸਮੱਗਰੀਆਂ ਦੇ ਨਾਲ ਦੁੱਧ ਨੂੰ ਮਿਲਾ ਕੇ ਗਾੜ੍ਹਾ ਪੇਸਟ ਬਣਾਇਆ ਜਾ ਸਕਦਾ ਹੈ। ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਖੁਸ਼ਕ ਅਤੇ ਬੇਜਾਨ ਚਮੜੀ ਤੋਂ ਰਾਹਤ ਮਿਲਦੀ ਹੈ।
ਮੁਲਤਾਨੀ ਮਿੱਟੀ: ਗਰਮੀਆਂ ਦੇ ਮੌਸਮ 'ਚ ਮੁਲਤਾਨੀ ਮਿੱਟੀ ਦੇ ਇਸਤੇਮਾਲ ਨਾਲ ਚਿਹਰੇ ਉੱਤੇ ਮੁਹਾਸੇ ਅਤੇ ਖੁਸ਼ਕੀ ਨੂੰ ਰੋਕਣ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਮੁਲਤਾਨੀ ਮਿੱਟੀ ਖਣਿਜਾਂ ਨਾਲ ਭਰਪੂਰ ਹੁੰਦੀ ਹੈ ਜੋ ਚਮੜੀ ਨੂੰ ਬਹੁਤ ਲਾਭ ਪਹੁੰਚਾਉਂਦੀ ਹੈ। ਉਹ ਕਹਿੰਦੀ ਹੈ ਕਿ 3 ਚਮਚ ਮੁਲਤਾਨੀ ਮਿੱਟੀ 'ਚ 3-4 ਚਮਚ ਗੁਲਾਬ ਜਲ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ ਅਤੇ ਚਿਹਰੇ 'ਤੇ ਲਗਾਓ। ਇਹ ਚਮੜੀ ਨੂੰ ਚਮਕਦਾਰ ਅਤੇ ਹਾਈਡਰੇਟ ਰੱਖਦਾ ਹੈ, ਜਦੋਂ ਕਿ ਗੁਲਾਬ ਜਲ ਪੋਰਸ ਨੂੰ ਕੱਸਣ ਲਈ ਟੋਨਰ ਦਾ ਕੰਮ ਕਰਦਾ ਹੈ।
ਕਵਾਂਰ ਗੰਦਲ਼ (ਐਲੋਵੇਰਾ ਜੈੱਲ): ਐਲੋਵੇਰਾ ਜੈੱਲ ਵਿੱਚ ਪੌਸ਼ਟਿਕ ਅਤੇ ਠੰਡਾ ਕਰਨ ਦੇ ਗੁਣ ਹੁੰਦੇ ਹਨ। ਇਹ ਗਰਮੀਆਂ ਵਿੱਚ ਚਮੜੀ ਨੂੰ ਸਿਹਤਮੰਦ, ਠੰਡਾ ਅਤੇ ਹਾਈਡਰੇਟ ਰੱਖਦੀ ਹੈ। ਇਸ ਦੀ ਨਿਯਮਤ ਵਰਤੋਂ ਨਾਲ, ਇਹ ਮੁਹਾਸੇ ਅਤੇ ਝੁਰੜੀਆਂ ਤੋਂ ਛੁਟਕਾਰਾ ਪਾਉਂਦਾ ਹੈ ਅਤੇ ਇਹ ਚਮੜੀ ਨੂੰ ਕੱਸਦਾ ਹੈ। ਉਸ ਦਾ ਕਹਿਣਾ ਹੈ ਕਿ ਇਸ ਦੇ ਪੱਤੇ ਨੂੰ ਵਿਚਕਾਰੋਂ ਕੱਟਣ ਤੋਂ ਬਾਅਦ ਇਸ ਦਾ ਗੁਦਾ ਕੱਢ ਦਿਓ ਜਾਂ ਬਾਜ਼ਾਰ 'ਚ ਮਿਲਣ ਵਾਲਾ ਸ਼ੁੱਧ ਜੈੱਲ ਚਮੜੀ 'ਤੇ ਲਾ ਕੇ 15-20 ਮਿੰਟ ਲਈ ਛੱਡ ਦਿਓ। ਫਿਰ ਠੰਡੇ ਪਾਣੀ ਨਾਲ ਚਮੜੀ ਨੂੰ ਧੋਵੋ। ਇਸ ਤੋਂ ਇਲਾਵਾ 2 ਚਮਚ ਐਲੋਵੇਰਾ ਜੈੱਲ, 1 ਚਮਚ ਸ਼ਹਿਦ ਅਤੇ ਇਕ ਚੁਟਕੀ ਹਲਦੀ ਮਿਲਾ ਕੇ ਪੈਕ ਬਣਾ ਲਓ ਅਤੇ ਇਸ ਨੂੰ ਚਮੜੀ 'ਤੇ ਲਗਾਓ ਅਤੇ 20 ਮਿੰਟ ਬਾਅਦ ਧੋ ਦਿਓ।
ਨੰਦਿਤਾ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਖੀਰਾ, ਨਿੰਬੂ, ਜੈਤੂਨ ਦਾ ਤੇਲ, ਸ਼ਹਿਦ ਅਤੇ ਦਹੀਂ ਸਮੇਤ ਹੋਰ ਵੀ ਕਈ ਕੁਦਰਤੀ ਉਤਪਾਦ ਹਨ, ਜਿਨ੍ਹਾਂ ਨੂੰ ਪੈਕ ਦੇ ਤੌਰ 'ਤੇ ਜਾਂ ਸਿੱਧੇ ਚਮੜੀ 'ਤੇ ਲਗਾਉਣ ਨਾਲ ਚਮੜੀ ਨੂੰ ਗਰਮੀ ਦੇ ਪ੍ਰਭਾਵਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਚਮੜੀ ਚਮਕਦਾਰ ਅਤੇ ਰੋਗ ਮੁਕਤ ਹੋ ਜਾਂਦੀ ਹੈ|
ਇਹ ਵੀ ਪੜ੍ਹੋ : ਕੀ ਤੁਹਾਨੂੰ ਪਤਾ ਹੈ ਤੁਹਾਡੇ ਲਈ ਕਿਹੜਾ ਟੂਥਬਰੱਸ਼ ਵਧੀਆ ਹੈ!