ਹੈਦਰਾਬਾਦ: ਫਲ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਡਾਕਟਰ ਵੀ ਲੋਕਾਂ ਨੂੰ ਆਪਣੀ ਖੁਰਾਕ 'ਚ ਫਲ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ। ਪੌਸ਼ਟਿਕ ਤੱਤਾਂ ਨਾਲ ਭਰਪੂਰ ਫਲਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਪਰ ਗਲਤ ਤਰੀਕੇ ਨਾਲ ਫਲਾਂ ਨੂੰ ਖਾਣ ਨਾਲ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।
ਫ਼ਲ ਖਾਂਦੇ ਸਮੇਂ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ:
ਭੋਜਨ ਤੋਂ ਤਰੁੰਤ ਬਾਅਦ ਫਲ ਨਾ ਖਾਓ: ਅਕਸਰ ਕਈ ਲੋਕਾਂ ਨੂੰ ਭੋਜਨ ਤੋਂ ਤਰੁੰਤ ਬਾਅਦ ਫ਼ਲ ਖਾਣ ਦੀ ਆਦਤ ਹੁੰਦੀ ਹੈ। ਤੁਹਾਡੀ ਇਹ ਆਦਤ ਖਤਰਨਾਕ ਹੋ ਸਕਦੀ ਹੈ। ਜਦੋ ਤੁਸੀਂ ਭੋਜਨ ਖਾਣ ਤੋਂ ਬਾਅਦ ਫ਼ਲ ਖਾ ਲੈਂਦੇ ਹੋ, ਤਾਂ ਫ਼ਲ ਪੇਟ 'ਚ ਫਸ ਜਾਂਦੇ ਹਨ। ਜਿਸ ਨਾਲ ਸੋਜ ਹੋ ਸਕਦੀ ਹੈ। ਪਾਚਨ 'ਚ ਸੁਧਾਰ ਲਈ ਖਾਲੀ ਪੇਟ ਫ਼ਲਾਂ ਨੂੰ ਖਾਣਾ ਚਾਹੀਦਾ ਹੈ ਜਾਂ ਫਿਰ ਭੋਜਨ ਖਾਣ ਤੋਂ ਬਾਅਦ 30 ਮਿੰਟ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਫਲਾਂ ਦਾ ਰਸ ਨਾ ਪੀਓ: ਕਈ ਲੋਕ ਫ਼ਲਾਂ ਦੀ ਜਗ੍ਹਾਂ ਜੂਸ ਪੀਣਾ ਪਸੰਦ ਕਰਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਫ਼ਲਾਂ ਦਾ ਰਸ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਰਸ 'ਚ ਫ਼ਲਾਂ ਦੇ ਮੁਕਾਬਲੇ ਫਾਈਬਰ ਦੀ ਕਮੀ ਹੁੰਦੀ ਹੈ। ਜਦੋ ਫਲਾਂ ਦਾ ਰਸ ਕੱਢਿਆ ਜਾਂਦਾ ਹੈ, ਤਾਂ ਫਿਰ ਉਹਨਾਂ ਦੇ ਕੁਦਰਤੀ ਰੇਸ਼ੇ ਵੀ ਬਾਹਰ ਆ ਜਾਂਦੇ ਹਨ। ਜਿਸ ਨਾਲ ਜੂਸ 'ਚ ਸਿਰਫ ਸ਼ੂਗਰ ਬਚ ਜਾਂਦੀ ਹੈ। ਇਸ ਨਾਲ ਬਲੱਡ ਸ਼ੂਗਰ ਦੇ ਪੱਧਰ 'ਚ ਵਾਧਾ ਹੋ ਸਕਦਾ ਹੈ। ਇਸਦੇ ਨਾਲ ਹੀ ਭਾਰ ਵਧ ਸਕਦਾ ਹੈ।
ਕੱਟੇ ਹੋਏ ਫ਼ਲਾਂ ਨੂੰ ਜ਼ਿਆਦਾ ਸਮੇਂ ਤੱਕ ਨਾ ਰੱਖੋ: ਫਲਾਂ ਨੂੰ ਕੱਟ ਕੇ ਲੰਬੇ ਸਮੇਂ ਤੱਕ ਫਰਿੱਜ਼ 'ਚ ਰੱਖਣ ਨਾਲ ਇਸਦਾ ਸਵਾਦ ਅਤੇ ਪੌਸ਼ਟਿਕ ਤੱਤ ਖਤਮ ਹੋ ਸਕਦੇ ਹਨ। ਕੇਲੇ ਵਰਗੇ ਕੁਝ ਫਲਾਂ ਨੂੰ ਠੰਡੇ ਤਾਪਮਾਨ 'ਚ ਰੱਖਣ ਨਾਲ ਸਵਾਦ 'ਚ ਕਮੀ ਆ ਸਕਦੀ ਹੈ ਅਤੇ ਘਟ ਤਾਪਮਾਨ 'ਚ ਰੱਖਣ ਕਾਰਨ ਕੁਝ ਵਿਟਾਮਿਨ ਖਰਾਬ ਹੋ ਸਕਦੇ ਹਨ।
- Health Tips: ਸਾਵਧਾਨ! ਬਿਸਤਰ 'ਤੇ ਰੱਖ ਕੇ ਫੋਨ ਕਰਦੇ ਹੋ ਚਾਰਜ਼, ਤਾਂ ਇਨ੍ਹਾਂ ਗੰਭੀਰ ਬਿਮਾਰੀਆਂ ਦਾ ਹੋ ਜਾਓਗੇ ਸ਼ਿਕਾਰ
- Sleep Talking Disorder: ਤੁਹਾਨੂੰ ਵੀ ਨੀਂਦ 'ਚ ਬੋਲਣ ਦੀ ਹੈ ਆਦਤ, ਤਾਂ ਇਹ ਹੋ ਸਕਦੇ ਨੇ ਇਸ ਪਿੱਛੇ ਕਾਰਨ, ਕੰਟਰੋਲ ਕਰਨ ਲਈ ਕਰੋ ਇਹ ਕੰਮ
- Gulab Jamun History : ਗੁਲਾਬ ਜਾਮੁਨ 'ਚ ਨਾ ਤਾਂ 'ਗੁਲਾਬ' ਤੇ ਨਾ 'ਜਾਮੁਨ', ਫਿਰ ਵੀ ਨਾਮ ਕਿਉ ਹੈ ਗੁਲਾਬ ਜਾਮੁਨ, ਇੱਕ ਸੂਬੇ 'ਚ ਬਣਦੀ ਸਬਜ਼ੀ !
ਰਾਤ ਦੇ ਸਮੇਂ ਫਲ ਨਾ ਖਾਓ: ਫਲ ਕੁਦਰਤੀ ਸ਼ੂਗਰ ਦਾ ਇੱਕ ਵਧੀਆਂ ਸਰੋਤ ਹੁੰਦਾ ਹੈ। ਅਜਿਹੇ 'ਚ ਸ਼ਾਮ ਨੂੰ ਇਸਦੇ ਸੇਵਨ ਕਰਨ ਨਾਲ ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ।
ਫਲ ਖਾਣ ਤੋਂ ਤਰੁੰਤ ਬਾਅਦ ਪਾਣੀ ਨਾ ਪੀਓ: ਜਦੋ ਅਸੀ ਫਲ ਖਾਣ ਤੋਂ ਬਾਅਦ ਪਾਣੀ ਪੀਂਦੇ ਹਾਂ, ਤਾਂ ਪੇਟ 'ਚ ਐਸਿਡ ਅਤੇ ਪਾਚਨ ਕੰਮਜ਼ੋਰ ਹੋ ਸਕਦਾ ਹੈ। ਇਸ ਨਾਲ ਪਾਚਨ ਹੌਲੀ ਹੋ ਸਕਦਾ ਹੈ ਅਤੇ ਸੋਜ ਹੋ ਸਕਦੀ ਹੈ। ਸਹੀ ਪਾਚਨ ਲਈ ਫਲ ਖਾਣ ਤੋਂ ਬਾਅਦ ਪਾਣੀ ਪੀਣ ਲਈ 30 ਮਿੰਟ ਤੱਕ ਇੰਤਜ਼ਾਰ ਕਰੋ।