BELLY FAT REDUCING FRUITS: ਗਲਤ ਜੀਵਨਸ਼ੈਲੀ ਅਤੇ ਖੁਰਾਕ ਕਰਕੇ ਅੱਜ ਦੇ ਸਮੇਂ 'ਚ ਢਿੱਡ ਦੀ ਵਧਦੀ ਚਰਬੀ ਇੱਕ ਆਮ ਸਮੱਸਿਆ ਬਣ ਗਈ ਹੈ। ਢਿੱਡ ਦੀ ਵਧਦੀ ਚਰਬੀ ਕਾਰਨ ਹੋਰ ਵੀ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਮੇਂ ਰਹਿੰਦੇ ਤੁਹਾਨੂੰ ਇਸ ਚਰਬੀ ਨੂੰ ਘਟਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦੇਣੀ ਚਾਹੀਦੀ ਹੈ। ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਕੁਝ ਫਲ ਤੁਹਾਡੇ ਲਈ ਮਦਦਗਾਰ ਹੋ ਸਕਦੇ ਹੋ। ਪੋਸ਼ਣ ਵਿਗਿਆਨੀ ਅਰਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ 8 ਅਜਿਹੇ ਫਲਾਂ ਦੀ ਲਿਸਟ ਦਿੱਤੀ ਹੈ, ਜਿਨ੍ਹਾਂ ਨੂੰ ਖਾ ਕੇ ਤੁਸੀਂ ਢਿੱਡ ਦੀ ਵਧਦੀ ਚਰਬੀ ਨੂੰ ਘੱਟ ਕਰ ਸਕਦੇ ਹੋ।
ਪੋਸ਼ਣ ਵਿਗਿਆਨੀ ਅਰਬੀ ਦਾ ਕਹਿਣਾ ਹੈ ਕਿ ਇਹ ਫਲ ਸਿਰਫ਼ ਢਿੱਡ ਦੀ ਵਧਦੀ ਚਰਬੀ ਨੂੰ ਹੀ ਨਹੀਂ ਸਗੋਂ ਪਾਚਨ ਕਿਰੀਆ 'ਚ ਸੁਧਾਰ ਕਰਨ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਵੀ ਤੁਹਾਨੂੰ ਰਾਹਤ ਦਿਵਾ ਸਕਦੇ ਹੋ।-ਪੋਸ਼ਣ ਵਿਗਿਆਨੀ ਅਰਬੀ
ਢਿੱਡ ਦੀ ਚਰਬੀ ਨੂੰ ਘਟਾਉਣ ਲਈ ਫਲ
- ਬੇਰੀਆਂ (ਬਲੂਬੇਰੀ, ਸਟ੍ਰਾਬੇਰੀ, ਰਸਬੇਰੀ): ਬੇਰੀਆਂ ਫਾਈਬਰ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀਆਂ ਹਨ। ਇਹ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਅਤੇ ਫੁੱਲਣ ਨੂੰ ਘਟਾਉਣ ਵਿੱਚ ਮਦਦ ਕਰਦੀਆਂ ਹਨ।
- ਸੇਬ: ਫਾਈਬਰ ਨਾਲ ਭਰਪੂਰ ਸੇਬ ਪੇਟ ਨੂੰ ਲੰਮੇਂ ਸਮੇਂ ਤੱਕ ਭਰਿਆ ਰੱਖਦਾ ਹੈ, ਜਿਸ ਕਾਰਨ ਅਸੀਂ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹਾਂ। ਇਸ ਨਾਲ ਢਿੱਡ ਦੀ ਵਧਦੀ ਚਰਬੀ ਅਤੇ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
- ਨਿੰਬੂ, ਸੰਤਰਾ, ਅੰਗੂਰ: ਨਿੰਬੂ, ਸੰਤਰੇ ਅਤੇ ਅੰਗੂਰ ਵਿੱਚ ਵਿਟਾਮਿਨ ਸੀ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਇੱਕ ਡਾਇਯੂਰੇਟਿਕ ਪ੍ਰਭਾਵ ਹੁੰਦਾ ਹੈ, ਜੋ ਫੁੱਲਣ ਅਤੇ ਪਾਣੀ ਦੀ ਧਾਰਨਾ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
- ਅਨਾਨਾਸ: ਅਨਾਨਾਸ ਵਿੱਚ ਇੱਕ ਬ੍ਰੋਮੇਲੇਨ ਨਾਮ ਦਾ ਐਨਜ਼ਾਈਮ ਹੁੰਦਾ ਹੈ, ਜੋ ਪਾਚਨ ਵਿੱਚ ਸਹਾਇਤਾ ਕਰਦਾ ਹੈ ਅਤੇ ਸੋਜ ਨੂੰ ਘਟਾਉਂਦਾ ਹੈ। ਇਸ ਨਾਲ ਢਿੱਡ ਦੀ ਵਧਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ।
- ਪਪੀਤਾ: ਪਪੀਤਾ ਪਪੈਨ ਵਰਗੇ ਪਾਚਕ ਐਨਜ਼ਾਈਮਾਂ ਨਾਲ ਭਰਪੂਰ ਹੁੰਦਾ ਹੈ, ਜੋ ਫੁੱਲਣ ਨੂੰ ਘਟਾਉਣ ਅਤੇ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।
- ਐਵੋਕਾਡੋ: ਐਵੋਕਾਡੋ ਸਿਹਤਮੰਦ ਚਰਬੀ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਹ ਫਲ ਭੁੱਖ ਨੂੰ ਕੰਟਰੋਲ ਕਰਨ ਅਤੇ ਫੁੱਲਣ ਨੂੰ ਰੋਕਣ ਵਿੱਚ ਮਦਦ ਕਰਦਾ ਹੈ।
- ਤਰਬੂਜ: ਤਰਬੂਜ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਇੱਕ ਨਮੀ ਦੇਣ ਵਾਲਾ ਫਲ ਹੈ। ਤਰਬੂਜ ਵਾਧੂ ਪਾਣੀ ਨੂੰ ਬਾਹਰ ਕੱਢਣ ਅਤੇ ਪੇਟ ਫੁੱਲਣ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
- ਕੇਲੇ: ਕੇਲੇ ਪੋਟਾਸ਼ੀਅਮ ਨਾਲ ਭਰਪੂਰ ਹੁੰਦੇ ਹਨ। ਕੇਲੇ ਸਰੀਰ ਵਿੱਚ ਸੋਡੀਅਮ ਦੇ ਪੱਧਰ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰਦੇ ਹਨ ਅਤੇ ਪੇਟ ਫੁੱਲਣ ਨੂੰ ਘਟਾਉਂਦੇ ਹਨ।
ਇਹ ਵੀ ਪੜ੍ਹੋ:-
- ਹੱਡੀਆਂ ਦੇ ਦਰਦ ਤੋਂ ਹੋ ਪਰੇਸ਼ਾਨ? ਇਹ 5 ਸੂਪਰਫੂਡ ਤੁਹਾਨੂੰ ਦਿਵਾਉਣਗੇ ਰਾਹਤ, ਅੱਜ ਹੀ ਖਾਣਾ ਕਰ ਦਿਓ ਸ਼ੁਰੂ ਅਤੇ ਫਿਰ ਦੇਖੋ ਸੁਧਾਰ!
- ਕੀ ਪਲਾਸਟਿਕ ਦੇ ਡੱਬਿਆਂ 'ਚ ਭੋਜਨ ਖਾਣ ਨਾਲ ਵੱਧ ਸਕਦਾ ਹੈ ਹਾਰਟ ਅਟੈਕ ਦਾ ਖਤਰਾ? ਜਾਣੋ ਖੋਜ 'ਚ ਕੀ ਹੋਇਆ ਹੈਰਾਨ ਕਰ ਦੇਣ ਵਾਲਾ ਖੁਲਾਸਾ
- ਕੀ ਖਾਲੀ ਪੇਟ ਨਾਰੀਅਲ ਪਾਣੀ ਪੀਣਾ ਫਾਇਦੇਮੰਦ ਹੋ ਸਕਦਾ ਹੈ? ਜਾਣ ਲਓ ਇਸ ਤਰ੍ਹਾਂ ਪੀਣ ਨਾਲ ਸਰੀਰ 'ਚ ਕੀ ਹੋਣਗੇ ਬਦਲਾਅ