ETV Bharat / sukhibhava

Hair Care Tips: ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੌਂਗ ਦਾ ਤੇਲ ਹੋ ਸਕਦੈ ਫਾਇਦੇਮੰਦ - Hair Care brands

Clove Oil Benefits: ਲੌਂਗ ਦਾ ਤੇਲ ਬਹੁਤ ਫਾਇਦੇਮੰਦ ਮੰਨਿਆਂ ਜਾਂਦਾ ਹੈ। ਜੇਕਰ ਤੁਸੀਂ ਇਸਨੂੰ ਆਪਣੇ ਵਾਲਾਂ 'ਤੇ ਲਗਾਉਦੇ ਹੋ, ਤਾਂ ਤੁਹਾਡੇ ਵਾਲਾਂ ਨੂੰ ਕਾਫ਼ੀ ਫਾਇਦਾ ਹੋ ਸਕਦਾ ਹੈ। ਇਸ ਵਿੱਚ ਮੌਜ਼ੂਦ ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਵਾਲਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੁੰਦੇ ਹਨ।

Hair Care Tips
Hair Care Tips
author img

By ETV Bharat Punjabi Team

Published : Sep 4, 2023, 12:41 PM IST

ਹੈਦਰਾਬਾਦ: ਲੌਂਗ ਦਾ ਤੇਲ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਤੇਲ ਨੂੰ ਲਗਾਉਣ ਨਾਲ ਵਾਲ ਮਜ਼ਬੂਤ ਹੁੰਦੇ ਹਨ, ਵਾਲ ਝੜਦੇ ਨਹੀਂ ਅਤੇ ਵਾਲਾਂ 'ਚ ਚਮਕ ਆਉਦੀ ਹੈ। ਲੌਂਗ 'ਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਨਾਲ ਡੈਂਡਰਫ਼ ਅਤੇ ਵਾਲਾਂ ਦੀਆਂ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

ਵਾਲਾਂ 'ਤੇ ਲੌਂਗ ਦਾ ਤੇਲ ਲਗਾਉਣ ਦੇ ਫਾਇਦੇ:

ਲੌਂਗ ਦਾ ਤੇਲ ਵਾਲਾਂ ਨੂੰ ਝੜਨ ਤੋਂ ਰੋਕਦਾ: ਲੌਂਗ ਦਾ ਤੇਲ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ। ਲੌਂਗ 'ਚ ਐਂਟੀ ਆਕਸੀਡੈਂਟ ਅਤੇ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਇਸ ਨਾਲ ਵਾਲ ਮਜ਼ਬੂਤ ਹੁੰਦੇ ਹਨ। ਇਸ ਲਈ ਲੌਂਗ ਦੇ ਤੇਲ ਦੀ ਵਰਤੋਂ ਸਹੀ ਤਰੀਕੇ ਨਾਲ ਅਤੇ ਰੋਜ਼ਾਨਾ ਕਰੋ। ਇਸ ਤਰ੍ਹਾਂ ਵਾਲ ਝੜਨ ਦੀ ਸਮੱਸਿਆਂ ਨੂੰ ਘਟ ਕੀਤਾ ਜਾ ਸਕਦਾ ਹੈ।

ਵਾਲਾਂ ਨੂੰ ਚਮਕਦਾਰ ਬਣਾਉਣ 'ਚ ਲੌਗ ਦਾ ਤੇਲ ਫਾਇਦੇਮੰਦ: ਜੇਕਰ ਤੁਸੀਂ ਵਾਲਾਂ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ, ਤਾਂ ਲੌਂਗ ਦੇ ਤਾਲ ਦੀ ਜ਼ਰੂਰ ਵਰਤੋ ਕਰੋ। ਇਸ ਨਾਲ ਵਾਲ ਸਿਹਤਮੰਦ ਅਤੇ ਚਮਕਦਾਰ ਹੋਣਗੇ।

ਲੌਂਗ ਦਾ ਤੇਲ ਲਗਾਉਣ ਨਾਲ ਡੈਂਡਰਫ਼ ਦੀ ਸਮੱਸਿਆਂ ਤੋਂ ਰਾਹਤ: ਲੌਂਗ 'ਚ ਐਂਟੀਫੰਗਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸ ਨਾਲ ਸਿਰ ਦੀ ਚਮੜੀ 'ਤੇ ਹੋਣ ਵਾਲੇ ਖਤਰੇ ਨੂੰ ਰੋਕਿਆ ਜਾ ਸਕਦਾ ਹੈ ਅਤੇ ਡੈਂਡਰਫ਼ ਦੀ ਸਮੱਸਿਆਂ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ। ਰੋਜ਼ਾਨਾ ਲੌਂਗ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰੋ। ਇਸ ਨਾਲ ਸਿਰ ਦੀ ਚਮੜੀ ਸਿਹਤਮੰਦ ਰਹੇਗੀ।

ਵਾਲਾਂ ਨੂੰ ਵਧਾਉਣ 'ਚ ਲੌਂਗ ਦਾ ਤੇਲ ਫਾਇਦੇਮੰਦ: ਲੌਂਗ ਦਾ ਤੇਲ ਵਾਲਾਂ ਨੂੰ ਵਧਾਉਣ 'ਚ ਮਦਦਗਾਰ ਹੁੰਦਾ ਹੈ। ਮਿਨਰਲਸ, ਵਿਟਾਮਿਨਸ ਅਤੇ ਐਂਟੀਆਕਸੀਡੇਂਟ ਗੁਣ ਵਾਲਾਂ ਦੀਆਂ ਜੜਾਂ ਨੂੰ ਪੋਸ਼ਣ ਦਿੰਦੇ ਹਨ ਅਤੇ ਵਾਲਾਂ ਨੂੰ ਸਿਹਤਮੰਦ ਰੱਖਦੇ ਹਨ। ਇਸ ਲਈ ਰੋਜ਼ਾਨਾ ਲੌਂਗ ਦੇ ਤੇਲ ਨਾਲ ਆਪਣੇ ਵਾਲਾਂ ਦੀ ਮਾਲਸ਼ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.