ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਲੋਕ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਤੁਸੀਂ ਆਂਵਲੇ ਇਸਤੇਮਾਲ ਕਰ ਸਕਦੇ ਹੋ। ਇਸ 'ਚ ਵਿਟਾਮਿਨਸ ਅਤੇ ਮਿਨਰਲਸ ਮੌਜ਼ੂਦ ਹੁੰਦੇ ਹਨ, ਜੋ ਵਾਲਾਂ ਲਈ ਫਾਇਦੇਮੰਦ ਹੁੰਦੇ ਹਨ। ਜ਼ਿਆਦਾਤਰ ਲੋਕ ਆਂਵਲੇ ਨੂੰ ਖਾਣਾ ਪਸੰਦ ਨਹੀਂ ਕਰਦੇ, ਕਿਉਕਿ ਇਸਦਾ ਸਵਾਦ ਕੌੜਾ ਹੁੰਦਾ ਹੈ। ਇਸ ਲਈ ਤੁਸੀਂ ਆਂਵਲੇ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਇਸ ਤੇਲ ਨੂੰ ਘਰ 'ਚ ਬਣਾਉਣਾ ਬਹੁਤ ਆਸਾਨ ਹੈ। ਆਂਵਲੇ ਦੇ ਤੇਲ ਨਾਲ ਵਾਲਾਂ ਦੀਆਂ ਸਮੱਸਿਆਵਾਂ ਹੀ ਨਹੀਂ ਸਗੋਂ ਹੋਰ ਵੀ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਆਂਵਲੇ ਦਾ ਤੇਲ ਬਣਾਉਣ ਲਈ ਚੀਜ਼ਾਂ: ਆਂਵਲੇ ਦਾ ਤੇਲ ਬਣਾਉਣ ਲਈ 5 ਤੋਂ 6 ਆਂਵਲੇ ਅਤੇ 1 ਕੱਪ ਨਾਰੀਅਲ ਦੇ ਤੇਲ ਦੀ ਲੋੜ ਹੁੰਦੀ ਹੈ।
ਆਂਵਲੇ ਦਾ ਤੇਲ ਬਣਾਉਣ ਦਾ ਤਰੀਕਾ: ਇਸ ਤੇਲ ਨੂੰ ਬਣਾਉਣ ਲਈ ਸਭ ਤੋਂ ਪਹਿਲਾ ਆਂਵਲੇ ਨੂੰ ਧੋ ਕੇ 5 ਤੋਂ 10 ਮਿੰਟ ਲਈ ਪਾਣੀ 'ਚ ਉਬਾਲ ਲਓ। ਉਬਾਲਣ ਤੋਂ ਬਾਅਦ ਆਂਵਲਾਂ ਥੋੜ੍ਹਾ ਨਰਮ ਹੋ ਜਾਵੇਗਾ, ਤਾਂ ਉਸਦੇ ਬੀਜਾਂ ਨੂੰ ਕੱਢ ਲਓ। ਇਸ ਤੋਂ ਬਾਅਦ ਆਂਵਲੇ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ। ਮੈਸ਼ ਕਰਨ ਤੋਂ ਬਾਅਦ ਇਸਨੂੰ ਮਿਕਸੀ 'ਚ ਪੀਸ ਲਓ। ਇਸ ਤਰ੍ਹਾਂ ਕਰਨ ਨਾਲ ਜੂਸ ਬਣ ਜਾਵੇਗਾ। ਹੁਣ ਇਸਨੂੰ ਛਾਣ ਲਓ। ਫਿਰ ਇੱਕ ਹੋਰ ਭਾਂਡੇ 'ਚ ਨਾਰੀਅਲ ਦਾ ਤੇਲ ਗਰਮ ਕਰੋ ਅਤੇ ਇਸ 'ਚ ਆਂਵਲੇ ਦੇ ਜੂਸ ਨੂੰ ਮਿਲਾ ਦਿਓ। ਹੁਣ ਇਸ ਮਿਸ਼ਰਣ ਨੂੰ ਪੰਜ ਮਿਟ ਤੱਕ ਪਕਾਓ ਅਤੇ ਇਸਨੂੰ ਗਰਮ ਹੋਣ ਦਿਓ। ਇਸ ਤਰ੍ਹਾਂ ਤੁਹਾਡਾ ਆਂਵਲੇ ਦਾ ਤੇਲ ਤਿਆਰ ਹੈ। ਫਿਰ ਇਸ ਤੇਲ ਨਾਲ ਸਿਰ ਦੀ ਮਸਾਜ ਕਰੋ ਅਤੇ ਇੱਕ ਘੰਟੇ ਬਾਅਦ ਵਾਲਾਂ ਨੂੰ ਧੋ ਲਓ। ਇਸ ਨਾਲ ਵਾਲ ਝੜਨ ਦੀ ਸਮੱਸਿਆਂ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ।
- Benefits Of Amla Juice: ਜੋੜਾ ਦੇ ਦਰਦ ਤੋਂ ਰਾਹਤ ਪਾਉਣ ਤੋਂ ਲੈ ਕੇ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਤੱਕ, ਇੱਥੇ ਜਾਣੋ ਆਂਵਲੇ ਦਾ ਜੂਸ ਪੀਣ ਦੇ ਫਾਇਦੇ
- Amla Benefits: ਸਵੇਰੇ ਖਾਲੀ ਪੇਟ ਆਂਵਲਾ ਖਾਣਾ ਹੋ ਸਕਦੈ ਫਾਇਦੇਮੰਦ, ਚਿਹਰੇ ਦੇ ਨਾਲ-ਨਾਲ ਸ਼ੂਗਰ ਦੀ ਸਮੱਸਿਆਂ ਤੋਂ ਵੀ ਮਿਲੇਗਾ ਛੁਟਕਾਰਾ
- ਆਪਣੇ ਸਫੈਦ ਵਾਲਾਂ ਨੂੰ ਕਾਲਾ ਕਰਨ ਲਈ ਇੱਥੇ ਸਿੱਖੋ ਕੁਝ ਘਰੇਲੂ ਨੁਸਖੇ
ਆਂਵਲੇ ਦੇ ਤੇਲ ਦੇ ਫਾਇਦੇ:
ਚਿਹਰੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ: ਸਰਦੀਆਂ ਦੇ ਮੌਸਮ 'ਚ ਲੋਕ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਤੁਸੀਂ ਆਂਵਲੇ ਦੇ ਤੇਲ ਨੂੰ ਚਿਹਰੇ 'ਤੇ ਲਗਾ ਸਕਦੇ ਹੋ। ਇਸਨੂੰ ਲਗਾਉਣ ਨਾਲ ਝੁਰੜੀਆਂ ਘਟ ਹੋਣ ਲੱਗਦੀਆਂ ਹਨ। ਇਸਦੇ ਨਾਲ ਹੀ ਜੇਕਰ ਤੁਸੀਂ ਚਿਹਰੇ ਦੇ ਦਾਗ-ਧੱਬਿਆਂ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਵੀ ਆਂਵਲੇ ਦਾ ਤੇਲ ਫਾਇਦੇਮੰਦ ਹੋ ਸਕਦਾ ਹੈ। ਇਸ ਤੇਲ ਨਾਲ ਰੋਜ਼ਾਨਾ ਚਿਹਰੇ ਦੀ ਮਸਾਜ ਕਰੋ। ਇਸ ਨਾਲ ਚਿਹਰੇ 'ਤੇ ਨਿਖਾਰ ਆਵੇਗਾ ਅਤੇ ਦਾਗ-ਧੱਬਿਆ ਤੋਂ ਛੁਟਕਾਰਾ ਮਿਲੇਗਾ।
ਵਾਲ ਝੜਨ ਦੀ ਸਮੱਸਿਆਂ ਤੋਂ ਰਾਹਤ: ਸਰਦੀਆਂ ਦੇ ਮੌਸਮ 'ਚ ਵਾਲਾਂ 'ਚ ਖੁਸ਼ਕੀ ਹੋ ਜਾਂਦੀ ਹੈ, ਜਿਸ ਕਾਰਨ ਵਾਲ ਝੜਨ ਲੱਗਦੇ ਹਨ। ਇਸ ਲਈ ਆਂਵਲੇ ਦਾ ਤੇਲ ਲਗਾ ਕੇ ਤੁਸੀਂ ਇਸ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਗੱਲ ਦਾ ਧਿਆਨ ਰੱਖੋ ਕਿ ਵਾਲ ਧੌਣ ਤੋਂ ਇੱਕ ਘੰਟੇ ਪਹਿਲਾ ਇਸ ਤੇਲ ਨੂੰ ਲਗਾਓ ਅਤੇ ਫਿਰ 1 ਘੰਟੇ ਬਾਅਦ ਵਾਲਾਂ ਨੂੰ ਸ਼ੈਪੂ ਨਾਲ ਧੋ ਲਓ।
ਜੋੜਾਂ ਦੇ ਦਰਦ ਤੋਂ ਰਾਹਤ: ਸਰਦੀਆਂ ਦੇ ਮੌਸਮ 'ਚ ਲੋਕ ਜੋੜਾਂ ਦੇ ਦਰਦ ਤੋਂ ਵੀ ਬਹੁਤ ਪਰੇਸ਼ਾਨ ਰਹਿੰਦੇ ਹਨ। ਇਸ ਦਰਦ ਤੋਂ ਰਾਹਤ ਪਾਉਣ ਲਈ ਆਂਵਲੇ ਦੇ ਤੇਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਆਪਣੀ ਦਰਦ ਵਾਲੀ ਜਗ੍ਹਾਂ 'ਤੇ 5 ਤੋਂ 10 ਮਿੰਟ ਤੱਕ ਮਸਾਜ ਕਰੋ।