ਹੈਦਰਾਬਾਦ: ਗਣੇਸ਼ ਚਤੁਰਥੀ ਦਾ ਤਿਉਹਾਰ ਮੋਦਕ ਤੋਂ ਬਿਨਾਂ ਅਧੂਰਾ ਹੈ। ਮੋਦਕ ਇਸ ਤਿਉਹਾਰ ਦਾ ਮੁੱਖ ਆਕਰਸ਼ਣ ਹੁੰਦੇ ਹਨ। ਇਸ ਨੂੰ ਭਗਵਾਨ ਗਣੇਸ਼ ਜੀ ਦਾ ਮਨਪਸੰਦ ਭੋਜਨ ਵੀ ਕਿਹਾ ਜਾਂਦਾ ਹੈ। ਇਸ ਸਾਲ ਗਣੇਸ਼ ਚਤੁਰਥੀ ਦਾ ਤਿਉਹਾਰ 19 ਸਤੰਬਰ 2023 ਨੂੰ ਸ਼ੁਰੂ ਹੋ ਰਿਹਾ ਹੈ ਅਤੇ 28 ਸਤੰਬਰ ਨੂੰ ਵਿਸਰਜਨ ਦੇ ਨਾਲ ਸਮਾਪਤ ਹੋ ਜਾਵੇਗਾ। ਗਣੇਸ਼ ਚਤੁਰਥੀ 'ਤੇ ਕਈ ਲੋਕ ਬੱਪਾ ਨੂੰ ਘਰ ਲੈ ਕੇ ਆਉਂਦੇ ਹਨ। ਉਨ੍ਹਾਂ ਦੀ ਪੂਜਾ ਕਰਦੇ ਹਨ। ਅਸੀਂ ਤੁਹਾਡੇ ਲਈ ਕੁਝ ਖਾਸ ਕਿਸਮ ਦੇ ਮੋਦਕ ਲੈ ਕੇ ਆਏ ਹਾਂ। ਜਿਸਨੂੰ ਤੁਸੀਂ ਗਣੇਸ਼ ਚਤੁਰਥੀ ਦੇ ਦਿਨ ਘਰ 'ਚ ਹੀ ਬਣਾ ਸਕਦੇ ਹੋ।
ਕੇਸਰ ਮੋਦਕ: ਕੇਸਰ ਮੋਦਕ ਨੂੰ ਬਣਾਉਣ ਲਈ ਚੌਲਾਂ ਦੇ ਆਟੇ ਨੂੰ ਕੇਸਰ ਵਾਲੇ ਦੁੱਧ 'ਚ ਮਿਲਾਓ। ਜੇਕਰ ਤੁਸੀਂ ਹਲਕੇ ਅਤੇ ਵੱਖਰੇ ਮੋਦਕ ਬਣਾਉਣਾ ਚਾਹੁੰਦੇ ਹੋ, ਤਾਂ ਕੇਸਰ ਮੋਦਕ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ।
ਚਾਕਲੇਟ ਮੋਦਕ: ਚਾਕਲੇਟ ਮੋਦਕ ਬਣਾਉਣ ਵਿਚ ਸਭ ਤੋਂ ਆਸਾਨ ਹੁੰਦੇ ਹਨ ਅਤੇ ਖਾਣ ਵਿਚ ਸਭ ਤੋਂ ਸੁਆਦੀ ਹੁੰਦੇ ਹਨ। ਜੇਕਰ ਤੁਸੀਂ ਕੁਝ ਵੱਖ-ਵੱਖ ਕਿਸਮਾਂ ਦੇ ਮੋਦਕ ਬਣਾਉਣਾ ਚਾਹੁੰਦੇ ਹੋ ਤਾਂ ਚਾਕਲੇਟ ਮੋਦਕ ਬਣਾਏ ਜਾ ਸਕਦੇ ਹਨ। ਚਾਕਲੇਟ ਮੋਦਕ ਨੂੰ ਘਰ 'ਚ ਹੀ ਆਸਾਨੀ ਨਾਲ ਉਪਲਬਧ ਸਮੱਗਰੀ ਜਿਵੇਂ ਕਿ ਚਾਕਲੇਟ/ਚਾਕਲੇਟ ਪਾਊਡਰ/ਚਾਕਲੇਟ ਸ਼ਰਬਤ, ਕੰਡੈਂਸਡ ਮਿਲਕ ਆਦਿ ਦੀ ਵਰਤੋ ਕਰਕੇ ਤਿਆਰ ਕੀਤਾ ਜਾ ਸਕਦਾ ਹੈ।
ਮੋਦਕਾਂ ਨੂੰ ਫਰਾਈ ਕਰੋ: ਮੋਦਕਾਂ ਦੀ ਇੱਕ ਹੋਰ ਕਿਸਮ ਹੈ ਉਹਨਾਂ ਨੂੰ ਤੇਲ ਵਿੱਚ ਤਲਣਾ। ਇਸ ਕਿਸਮ ਦੇ ਮੋਦਕ ਨੂੰ ਬਣਾਉਣ ਆਟੇ, ਸੂਜੀ ਅਤੇ ਦੁੱਧ ਦੇ ਘੋਲ ਨੂੰ ਮਿਲਾਇਆ ਜਾਂਦਾ ਹੈ ਅਤੇ ਫਿਰ ਤਲਿਆ ਜਾਂਦਾ ਹੈ। ਇਸ ਵਾਰ ਤੁਸੀਂ ਇਸ ਨੂੰ ਘਰ 'ਚ ਜ਼ਰੂਰ ਬਣਾ ਸਕਦੇ ਹੋ।
- Orange Peel Benefits: ਚਮੜੀ ਤੋਂ ਲੈ ਕੇ ਦਿਲ ਨੂੰ ਸਿਹਤਮੰਦ ਰੱਖਣ ਤੱਕ, ਇੱਥੇ ਜਾਣੋ ਸੰਤਰੇ ਦੇ ਛਿਲਕਿਆਂ ਦੇ ਫਾਇਦੇ
- Benefits Of Cheese: ਦੰਦਾਂ ਨੂੰ ਸਿਹਤਮੰਦ ਬਣਾਉਣ ਤੋਂ ਲੈ ਕੇ ਹੱਡੀਆਂ ਮਜ਼ਬੂਤ ਕਰਨ ਤੱਕ, ਇੱਥੇ ਜਾਣੋ Cheese ਦੇ ਫਾਇਦੇ
- World Patient Safety Day: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਰੋਗੀ ਸੁਰੱਖਿਆ ਦਿਵਸ? ਇਸ ਦੀ ਮਹੱਤਤਾ ਅਤੇ ਇਸ ਸਾਲ ਦਾ ਥੀਮ
ਨਾਰੀਅਲ ਮੋਦਕ: ਨਾਰੀਅਲ ਮੋਦਕ ਬਣਾਉਣ ਲਈ ਤੁਹਾਨੂੰ ਪੀਸੇ ਹੋਏ ਨਾਰੀਅਲ ਦੀ ਜ਼ਰੂਰਤ ਹੋਵੇਗੀ। ਇਲਾਇਚੀ, ਦੁੱਧ ਅਤੇ ਗੁਲਾਬ ਜਲ ਦਾ ਮਿਸ਼ਰਣ ਬਣਾਓ। ਫਿਰ ਮੋਦਕ ਦੇ ਮੋਲਡ ਨੂੰ ਘਿਓ ਨਾਲ ਗ੍ਰੇਸ ਕਰਕੇ ਤਿਆਰ ਕਰੋ ਅਤੇ ਫਿਰ ਇਸ ਨੂੰ ਨਾਰੀਅਲ ਦੇ ਤੇਲ ਵਿੱਚ ਕੋਟ ਕਰੋ।
ਕਾਜੂ ਮੋਦਕ: ਜੇਕਰ ਤੁਹਾਨੂੰ ਕਾਜੂ ਪਸੰਦ ਹੈ ਤਾਂ ਇਸ ਵਾਰ ਕਾਜੂ ਬਰਫੀ ਦੀ ਬਜਾਏ ਇਸ ਦੇ ਮੋਦਕ ਬਣਾਉਣ ਦੀ ਕੋਸ਼ਿਸ਼ ਕਰੋ। ਬੱਚਿਆਂ ਨੂੰ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਪਸੰਦ ਹੁੰਦੀਆਂ ਹਨ। ਇਸ ਨੂੰ ਕਾਜੂ ਬਰਫੀ ਵਾਂਗ ਤਿਆਰ ਕਰੋ ਅਤੇ ਮੋਦਕ ਬਣਾਉਣ ਲਈ ਕਾਜੂ ਨੂੰ ਮੋਲਡ ਵਿੱਚ ਭਰ ਲਓ।