ਹੈਦਰਾਬਾਦ: ਮਿਠਾਈ ਦੇ ਸ਼ੌਕੀਨਾਂ ਲਈ ਮਠਿਆਈਆਂ ਨੂੰ ਖਾਣਾ ਬੰਦ ਕਰਕੇ ਭਾਰ ਘਟਾਉਣਾ ਔਖਾ ਕੰਮ ਹੈ। ਜ਼ਿਆਦਾਤਰ ਡਾਕਟਰ ਖੁਰਾਕ ਪ੍ਰੋਸੈਸਡ ਅਤੇ ਰਿਫਾਇੰਡ ਸ਼ੂਗਰ ਤੋਂ ਪਰਹੇਜ਼ ਕਰਨ ਦੀ ਸਿਫਾਰਸ਼ ਕਰਦੇ ਹਨ। ਹਾਲਾਂਕਿ, ਫਲਾਂ ਵਿੱਚ ਪਾਈ ਜਾਣ ਵਾਲੀ ਕੁਦਰਤੀ ਸ਼ੱਕਰ ਦਾ ਸੇਵਨ ਕੀਤਾ ਜਾ ਸਕਦਾ ਹੈ। ਹੇਠਾ ਕੁਝ ਅਜਿਹੇ ਫ਼ਲਾਂ ਦੀ ਸੂਚੀ ਦਿੱਤੀ ਗਈ ਹੈ, ਜਿਸਨੂੰ ਖਾ ਕੇ ਤੁਸੀਂ ਆਪਣੇ ਭਾਰ ਨੂੰ ਘੱਟ ਕਰ ਸਕਦੇ ਹੋ।
ਬੇਰੀਆਂ: ਬੇਰੀਆਂ ਵਿੱਚ ਘੱਟ ਕੈਲੋਰੀ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦੇ ਨਾਲ ਹੀ ਇਹ ਡਾਇਟਰੀ ਫਾਈਬਰ, ਵਿਟਾਮਿਨ ਸੀ, ਮੈਂਗਨੀਜ਼ ਵੀ ਪ੍ਰਦਾਨ ਕਰਦਾ ਹੈ। ਬੇਰੀਆਂ ਦੇ ਸੇਵਨ ਨਾਲ ਹਾਈ ਕੋਲੈਸਟ੍ਰੋਲ ਲੈਵਲ, ਹਾਈ ਬਲੱਡ ਪ੍ਰੈਸ਼ਰ, ਸੋਜ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਇਸਦੇ ਨਾਲ ਹੀ ਇਹ ਫ਼ਲ ਭਾਰ ਘੱਟ ਕਰਨ ਵਿੱਚ ਵੀ ਮਦਦਗਾਰ ਹੈ।
ਸੰਤਰਾ: ਭਾਰ ਘਟਾਉਣ ਲਈ ਤੁਸੀਂ ਆਪਣੀ ਡਾਈਟ 'ਚ ਸੰਤਰੇ ਨੂੰ ਵੀ ਸ਼ਾਮਲ ਕਰ ਸਕਦੇ ਹੋ। ਦੂਜੇ ਖੱਟੇ ਫਲਾਂ ਦੇ ਮੁਕਾਬਲੇ ਸੰਤਰੇ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ 'ਚ ਵਿਟਾਮਿਨ ਸੀ, ਫਾਈਬਰ ਜ਼ਿਆਦਾ ਹੁੰਦਾ ਹੈ, ਜੋ ਭਾਰ ਘਟਾਉਣ 'ਚ ਮਦਦ ਕਰਦਾ ਹੈ। ਜੂਸ ਪੀਣ ਦੀ ਬਜਾਏ ਸਿੱਧਾ ਸੰਤਰਾ ਖਾਓ।
ਸੇਬ: ਸੇਬ ਨੂੰ ਭਾਰ ਘਟਾਉਣ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸੇਬ 'ਚ ਘੱਟ ਮਾਤਰਾ 'ਚ ਤੁਹਾਨੂੰ ਸਾਰੇ ਪੋਸ਼ਕ ਤੱਤ ਮਿਲ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਇੱਕ ਸੇਬ ਖਾਂਦੇ ਹੋ ਤਾਂ ਤੁਸੀਂ ਬਿਮਾਰੀਆਂ ਤੋਂ ਦੂਰ ਰਹਿੰਦੇ ਹੋ। ਇਸ ਤੋਂ ਇਲਾਵਾ ਸੇਬ ਫਾਈਬਰ ਨਾਲ ਭਰਪੂਰ ਹੁੰਦਾ ਹੈ। ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜਦੋਂ ਵੀ ਭੁੱਖ ਲੱਗੇ ਤਾਂ ਸੇਬ ਖਾ ਲੈਣਾ ਚਾਹੀਦਾ ਹੈ। ਸੇਬ ਖਾਣ ਤੋਂ ਬਾਅਦ ਸਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਸਾਡਾ ਪਾਚਨ ਵੀ ਠੀਕ ਰਹਿੰਦਾ ਹੈ। ਸੇਬ ਵਿੱਚ ਕੈਲੋਰੀ ਵੀ ਬਹੁਤ ਘੱਟ ਹੁੰਦੀ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਸੇਬ ਬਲੱਡ ਸ਼ੂਗਰ ਨੂੰ ਘੱਟ ਕਰਨ, ਸਰੀਰ ਨੂੰ ਡੀਟੌਕਸ ਕਰਨ ਅਤੇ ਕੋਲੈਸਟ੍ਰਾਲ ਨੂੰ ਘੱਟ ਕਰਨ ਵਿਚ ਵੀ ਬਹੁਤ ਮਦਦ ਕਰਦਾ ਹੈ।
ਤਰਬੂਜ: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਗਰਮੀਆਂ 'ਚ ਤਰਬੂਜ ਦਾ ਸੇਵਨ ਕਰੋ। ਤਰਬੂਜ ਵਰਗੇ ਫਲਾਂ ਵਿੱਚ ਪਾਣੀ ਜ਼ਿਆਦਾ ਹੁੰਦਾ ਹੈ ਅਤੇ ਕੈਲੋਰੀ ਬਹੁਤ ਘੱਟ ਹੁੰਦੀ ਹੈ। ਇਹ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਇਹ ਫਲ ਫਾਈਬਰ, ਐਂਟੀਆਕਸੀਡੈਂਟ, ਪੋਟਾਸ਼ੀਅਮ, ਵਿਟਾਮਿਨ ਸੀ, ਬੀਟਾ-ਕੈਰੋਟੀਨ, ਲਾਈਕੋਪੀਨ ਆਦਿ ਨਾਲ ਭਰਪੂਰ ਹੁੰਦੇ ਹਨ।
ਪਪੀਤਾ: ਪਪੀਤਾ ਭਾਰ ਘਟਾਉਣ ਲਈ ਬਹੁਤ ਵਧੀਆ ਫਲ ਹੈ। ਪਪੀਤੇ ਵਿੱਚ ਫਾਈਬਰ ਅਤੇ ਐਂਟੀਆਕਸੀਡੈਂਟਸ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਪੀਤੇ ਦੀ ਖਾਸ ਗੱਲ ਇਹ ਹੈ ਕਿ ਇਹ ਸਾਡੀ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਪਪੀਤਾ ਖਾਣ ਨਾਲ ਮੈਟਾਬੋਲਿਜ਼ਮ ਵੀ ਵਧਦਾ ਹੈ, ਇਸ ਲਈ ਜਦੋਂ ਵੀ ਤੁਹਾਨੂੰ ਭੁੱਖ ਲੱਗੇ ਤਾਂ ਪਪੀਤਾ ਖਾਓ, ਇਹ ਤੁਹਾਨੂੰ ਤੁਰੰਤ ਊਰਜਾ ਦੇਵੇਗਾ।
- ਕੈਨੇਡਾ ਵਿੱਚ ਹਰ ਸਿਗਰਟ 'ਤੇ ਲਿਖੀ ਜਾਵੇਗੀ ਸਿਹਤ ਚਿਤਾਵਨੀ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਦੇਸ਼
- Tomato Cucumber Combination: ਕਿਤੇ ਤੁਸੀਂ ਵੀ ਸਲਾਦ ਵਿੱਚ ਇਸ ਚੀਜ਼ ਨੂੰ ਸ਼ਾਮਲ ਕਰਨ ਦੀ ਗਲਤੀ ਤਾਂ ਨਹੀਂ ਕਰ ਰਹੇ, ਸਿਹਤ ਲਈ ਹੋ ਸਕਦੈ ਖਤਰਨਾਕ
- Snoring Remedy: ਰਾਤ ਨੂੰ ਸੌਂਦੇ ਸਮੇਂ ਘੁਰਾੜੇ ਲੈਣਾ ਸਿਹਤ ਲਈ ਖਤਰਨਾਕ, ਇਸਨੂੰ ਰੋਕਣ ਲਈ ਇੱਥੇ ਦੇਖੋ ਕੁਝ ਘਰੇਲੂ ਉਪਾਅ
ਅਮਰੂਦ: ਇਸ ਮੌਸਮ 'ਚ ਅਮਰੂਦ ਵੀ ਆਉਣਾ ਸ਼ੁਰੂ ਹੋ ਜਾਂਦੇ ਹਨ। ਅਮਰੂਦ ਗੁਣਾਂ ਨਾਲ ਭਰਪੂਰ ਫਲ ਹੈ। ਅਮਰੂਦ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ। ਜਿਸ ਕਾਰਨ ਪੇਟ ਜਲਦੀ ਭਰ ਜਾਂਦਾ ਹੈ। ਇਸ ਤੋਂ ਇਲਾਵਾ ਇਮਿਊਨਿਟੀ ਵਧਾਉਣ ਲਈ ਵੀ ਅਮਰੂਦ ਨੂੰ ਖਾਣਾ ਚਾਹੀਦਾ ਹੈ। ਇਸ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਦੋਂ ਵੀ ਭੁੱਖ ਲੱਗੇ ਤਾਂ ਅਮਰੂਦ ਖਾ ਸਕਦੇ ਹੋ। ਭਾਰ ਘਟਾਉਣ ਲਈ ਅਮਰੂਦ ਸਭ ਤੋਂ ਵਧੀਆ ਫਲ ਹੈ। ਇਸ ਤੋਂ ਇਲਾਵਾ ਇਹ ਕੈਂਸਰ, ਹਾਈ ਬਲੱਡ ਪ੍ਰੈਸ਼ਰ, ਬਦਹਜ਼ਮੀ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਲਈ ਵੀ ਫਾਇਦੇਮੰਦ ਹੈ।
ਪਾਈਨ ਐਪਲ: ਪਾਈਨ ਐਪਲ ਵੀ ਭਾਰ ਘਟਾਉਣ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਸਾਡੀਆਂ ਅੰਤੜੀਆਂ ਦੀ ਸਫਾਈ ਲਈ ਕੰਮ ਕਰਦਾ ਹੈ। ਪੇਟ ਨੂੰ ਸਾਫ਼ ਕਰਨ ਲਈ ਪਾਈਨ ਐਪਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਾਈਨ ਐਪਲ 'ਚ ਬ੍ਰੋਮੇਲੇਨ ਐਂਜ਼ਾਈਮ ਹੁੰਦਾ ਹੈ ਜੋ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਭਾਰ ਵੀ ਘੱਟ ਕਰਦੇ ਹਨ। ਰੋਜਾਨਾ ਪਾਈਨ ਐਪਲ ਖਾਣ ਤੋਂ ਬਾਅਦ ਤੁਸੀਂ ਆਪਣੇ ਵਜ਼ਨ ਵਿੱਚ ਫਰਕ ਮਹਿਸੂਸ ਕਰੋਗੇ। ਭੁੱਖ ਲੱਗਣ 'ਤੇ ਤੁਸੀਂ ਪਾਈਨ ਐਪਲ ਖਾ ਸਕਦੇ ਹੋ।