ਹੈਦਰਾਬਾਦ: ਕੁਝ ਲੋਕਾਂ ਨੂੰ ਰਾਤ ਦੇ ਸਮੇਂ ਵਾਰ-ਵਾਰ ਪਿਸ਼ਾਬ ਆਉਦਾ ਰਹਿੰਦਾ ਹੈ। ਜਿਸ ਕਰਕੇ ਨੀਂਦ ਵੀ ਖਰਾਬ ਹੋ ਜਾਂਦੀ ਹੈ। ਕਈ ਲੋਕ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਵਾਰ-ਵਾਰ ਪਿਸ਼ਾਬ ਆਉਣਾ ਕਈ ਬਿਮਾਰੀਆਂ ਦੇ ਲੱਛਣ ਹੋ ਸਕਦੇ ਹਨ। ਕਈ ਲੋਕਾਂ ਨੂੰ ਲੱਗਦਾ ਹੈ ਕਿ ਜ਼ਿਆਦਾ ਪਾਣੀ ਪੀਣ ਕਾਰਨ ਪਿਸ਼ਾਬ ਆਉਦਾ ਹੈ, ਪਰ ਇਸ ਪਿੱਛੇ ਕੁਝ ਹੋਰ ਕਾਰਨ ਵੀ ਜ਼ਿੰਮੇਵਾਰ ਹੋ ਸਕਦੇ ਹਨ। ਇਸ ਲਈ ਜੇਕਰ ਤੁਹਾਨੂੰ ਰਾਤ ਨੂੰ ਵਾਰ-ਵਾਰ ਪਿਸ਼ਾਬ ਆ ਰਿਹਾ ਹੈ, ਤਾਂ ਇਸ ਸਮੱਸਿਆਂ ਨੂੰ ਨਜ਼ਰਅੰਦਾਜ਼ ਨਾ ਕਰੋ।
ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣ ਪਿੱਛੇ ਕਾਰਨ:
ਕਿਡਨੀ ਸਟੋਨ ਦਾ ਖਤਰਾ: ਜੇਕਰ ਤੁਹਾਨੂੰ ਰਾਤ ਨੂੰ ਵਾਰ-ਵਾਰ ਪਿਸ਼ਾਬ ਆ ਰਿਹਾ ਹੈ, ਤਾਂ ਇਹ ਕਿਡਨੀ ਸਟੋਨ ਦੀ ਸਮੱਸਿਆਂ ਕਾਰਨ ਹੋ ਸਕਦਾ ਹੈ। ਕਿਡਨੀ ਸਟੋਨ ਦੀ ਸਮੱਸਿਆਂ ਕਾਰਨ ਬਲੈਡਰ 'ਤੇ ਜ਼ਿਆਦਾ ਦਬਾਅ ਪੈਂਦਾ ਹੈ, ਜਿਸ ਕਾਰਨ ਵਾਰ-ਵਾਰ ਪਿਸ਼ਾਬ ਆਉਦਾ ਹੈ।
ਸ਼ੂਗਰ ਦਾ ਖਤਰਾ: ਸ਼ੂਗਰ ਦੀ ਸਮੱਸਿਆਂ ਹੋਣ ਕਰਕੇ ਵੀ ਵਾਰ-ਵਾਰ ਪਿਸ਼ਾਬ ਆ ਸਕਦਾ ਹੈ। ਬਲੱਡ 'ਚ ਸ਼ੂਗਰ ਦਾ ਪੱਧਰ ਵਧਣ ਨਾਲ ਸ਼ੂਗਰ ਦੀ ਸਮੱਸਿਆਂ ਹੋ ਜਾਂਦੀ ਹੈ। ਇਸ ਕਰਕੇ ਸਰੀਰ 'ਚ ਵਾਧੂ ਗਲੂਕੋਜ਼ ਬਣਨ ਲੱਗਦਾ ਹੈ। ਗਲੂਕੋਜ਼ ਪਿਸ਼ਾਬ ਰਾਹੀ ਸਰੀਰ 'ਚੋ ਬਾਹਰ ਨਿਕਲਦਾ ਹੈ। ਜਿਸ ਕਰਕੇ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆਂ ਸ਼ੁਰੂ ਹੋ ਜਾਂਦੀ ਹੈ।
UTI ਦੀ ਸਮੱਸਿਆਂ: ਕਈ ਲੋਕਾਂ ਨੂੰ UTI ਦੀ ਸਮੱਸਿਆਂ ਹੁੰਦੀ ਹੈ। ਜਿਸ ਕਾਰਨ ਵਾਰ-ਵਾਰ ਪਿਸ਼ਾਬ ਆਉਣ ਲੱਗਦਾ ਹੈ। ਇਹ ਇੰਨਫੈਕਸ਼ਨ ਹੋਣ ਨਾਲ ਬਲੈਡਰ 'ਚ ਜਲਣ ਹੋਣ ਲੱਗਦੀ ਹੈ ਅਤੇ ਵਾਰ-ਵਾਰ ਪਿਸ਼ਾਬ ਆਉਦਾ ਰਹਿੰਦਾ ਹੈ।
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆਂ: ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਲੋਕ ਦਵਾਈਆਂ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ਦਵਾਈਆਂ ਕਾਰਨ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆਂ ਸ਼ੁਰੂ ਹੋ ਜਾਂਦੀ ਹੈ। ਇਹ ਦਵਾਈਆਂ ਕਿਡਨੀ 'ਚ ਮੌਜ਼ੂਦ ਵਾਧੂ ਤਰਲ ਪਦਾਰਥਾਂ ਨੂੰ ਸਰੀਰ 'ਚੋ ਬਾਹਰ ਕੱਢਣ ਲਈ ਦਬਾਅ ਬਣਾਉਦੀਆਂ ਹਨ। ਜਿਸ ਕਾਰਨ ਪਿਸ਼ਾਬ ਆਉਣ ਦੀ ਸਮੱਸਿਆਂ ਹੁੰਦੀ ਹੈ।
- Grapes Benefits: ਅੱਖਾਂ ਦੀ ਰੋਸ਼ਨੀ ਤੋਂ ਲੈ ਕੇ ਕਿਡਨੀ ਦੀਆਂ ਸਮੱਸਿਆਵਾਂ ਤੱਕ, ਇੱਥੇ ਜਾਣੋ ਅੰਗੂਰ ਦੇ ਫਾਇਦੇ
- Why Feel Sleepy After Breakfast: ਭੋਜਨ ਖਾਣ ਤੋਂ ਤਰੁੰਤ ਬਾਅਦ ਤੁਹਾਨੂੰ ਵੀ ਆਉਣ ਲੱਗਦੀ ਹੈ ਨੀਂਦ, ਤਾਂ ਜਾਣੋ ਇਸ ਪਿੱਛੇ ਕੀ ਹੋ ਸਕਦੈ ਨੇ ਕਾਰਨ
- Gauva Benefits: ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੋ ਸਕਦੈ ਅਮਰੂਦ, ਜਾਣੋ ਇਸਦੇ ਫਾਇਦੇ
ਜ਼ਿਆਦਾ ਲੂਣ ਦਾ ਇਸਤੇਮਾਲ ਕਰਨਾ: ਜ਼ਰੂਰਤ ਤੋਂ ਜ਼ਿਆਦਾ ਲੂਣ ਦਾ ਇਸਤੇਮਾਲ ਕਰਨਾ ਵੀ ਨੁਕਸਾਨਦੇਹ ਹੋ ਸਕਦਾ ਹੈ। ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਲੂਣ ਦਾ ਇਸਤੇਮਾਲ ਕਰਦੇ ਹੋ, ਤਾਂ ਇਸ ਨਾਲ ਤੁਹਾਡਾ ਸਰੀਰ ਨਸਾਂ 'ਚ ਪਾਣੀ ਖਿੱਚਣ ਲੱਗਦਾ ਹੈ। ਜਿਸ ਕਾਰਨ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆਂ ਹੋਣ ਲੱਗਦੀ ਹੈ।
ਤਣਾਅ ਕਾਰਨ: ਤਣਾਅ ਵਧਣ ਕਾਰਨ ਵੀ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆਂ ਹੋ ਸਕਦੀ ਹੈ। ਇਸ ਲਈ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਅਤੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।