ਹੈਦਰਾਬਾਦ: ਅਕਸਰ ਲੋਕ ਘਰ ਤੋਂ ਬਾਹਰ ਜਾਣ ਸਮੇਂ ਤੇਜ਼ ਧੁੱਪ ਤੋਂ ਆਪਣੀ ਚਮੜੀ ਨੂੰ ਬਚਾਉਣ ਲਈ ਕਈ ਉਪਾਅ ਅਜ਼ਮਾਉਦੇ ਹਨ। ਦਰਅਸਲ ਧੁੱਪ ਕਰਕੇ ਸਾਡੀ ਚਮੜੀ ਕਾਲੀ ਅਤੇ ਹੋਰ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੀ ਹੈ। ਅਜਿਹੇ 'ਚ ਲੋਕ ਆਪਣੀ ਚਮੜੀ ਨੂੰ ਬਚਾਉਣ ਲਈ ਸਨਸਕ੍ਰੀਨ ਦੀ ਵਰਤੋ ਕਰਦੇ ਹਨ। ਪਰ ਤੁਸੀਂ ਆਪਣੀ ਖੁਰਾਕ 'ਚ ਕੁਝ ਬਦਲਾਅ ਕਰਕੇ ਧੁੱਪ ਦੇ ਹਾਨੀਕਾਰਕ ਪ੍ਰਭਾਵ ਤੋਂ ਬਚ ਸਕਦੇ ਹੋ।
ਇਹ ਚੀਜ਼ਾਂ ਚਮੜੀ ਲਈ ਹੋ ਸਕਦੀਆਂ ਨੇ ਫਾਇਦੇਮੰਦ:
ਨਿੰਬੂ ਦਾ ਰਸ: ਜ਼ਿਆਦਾਤਰ ਲੋਕ ਆਪਣੀ ਥਕਾਵਟ ਨੂੰ ਦੂਰ ਕਰਨ ਲਈ ਗਰਮੀਆਂ 'ਚ ਨਿੰਬੂ ਦਾ ਰਸ ਪੀਂਦੇ ਹਨ। ਪਰ ਨਿੰਬੂ ਦਾ ਰਸ ਥਕਾਵਟ ਹੀ ਨਹੀਂ ਸਗੋਂ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ। ਨਿੰਬੂ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਹ UV ਕਿਰਨਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸਦੇ ਨਾਲ ਹੀ ਚਮੜੀ ਨੂੰ ਖਰਾਬ ਹੋਣ ਤੋਂ ਬਚਾਉਦਾ ਹੈ।
ਲੱਸੀ: ਗਰਮੀਆਂ ਦੇ ਮੌਸਮ 'ਚ ਲੋਕ ਲੱਸੀ ਪੀਣਾ ਵੀ ਬਹੁਤ ਪਸੰਦ ਕਰਦੇ ਹਨ। ਦਹੀ ਨਾਲ ਬਣੀ ਲੱਸੀ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਲੱਸੀ ਚਮੜੀ ਨੂੰ ਹਾਨੀਕਾਰਕ ਸੂਰਜ ਦੀਆਂ ਕਿਰਨਾਂ ਤੋਂ ਬਚਾਉਦੀ ਹਨ। ਇਹ ਝੁਰੜੀਆਂ ਨੂੰ ਰੋਕਣ 'ਚ ਵੀ ਮਦਦਗਾਰ ਹੁੰਦੀ ਹੈ।
ਗ੍ਰੀਨ-ਟੀ: ਜ਼ਿਆਦਾਤਰ ਲੋਕ ਭਾਰ ਘਟਾਉਣ ਲਈ ਜਾਂ ਪਾਚਨ 'ਚ ਸੁਧਾਰ ਕਰਨ ਲਈ ਗ੍ਰੀਨ-ਟੀ ਪੀਂਦੇ ਹਨ, ਪਰ ਗ੍ਰੀਨ-ਟੀ ਚਮੜੀ ਲਈ ਵੀ ਫਾਇਦੇਮੰਦ ਹੋ ਸਕਦੀ ਹੈ। ਗ੍ਰੀਨ-ਟੀ 'ਚ ਮੌਜ਼ੂਦ ਪੌਲੀਫੇਨੋਲ ਐਂਟੀਆਕਸੀਡੈਂਟਸ ਦੇ ਕਾਰਨ ਇਹ ਟੈਨ ਨੂੰ ਰੋਕਣ ਵਿੱਚ ਮਦਦ ਕਰਦੀ ਹੈ ਅਤੇ ਸੂਰਜ ਕਾਰਨ ਹੋਣ ਵਾਲੀ ਖਰਾਬ ਚਮੜੀ ਨੂੰ ਰੋਕਣ 'ਚ ਵੀ ਮਦਦ ਕਰਦੀ ਹੈ।
- Due To Excessive Sweating: ਸਾਵਧਾਨ! ਰਾਤ ਨੂੰ ਸੌਂਦੇ ਸਮੇਂ ਜ਼ਿਆਦਾ ਪਸੀਨਾ ਆਉਣਾ ਇਸ ਗੰਭੀਰ ਬਿਮਾਰੀ ਦਾ ਹੋ ਸਕਦੈ ਸੰਕੇਤ
- National Eye Donation Fortnight 2023: ਜਾਣੋ ਕਿਉ ਮਨਾਇਆ ਜਾਂਦਾ ਹੈ ਇਹ ਦਿਨ ਅਤੇ ਇਸ ਦਿਨ ਦਾ ਉਦੇਸ਼
- Raksha Bandhan Dishes: ਰੱਖੜੀ ਮੌਕੇ ਘਰ 'ਚ ਹੀ ਬਣਾਓ ਮਿੱਠੇ ਪਕਵਾਨ, ਇੱਥੇ ਸਿੱਖੋ ਬਣਾਉਣ ਦਾ ਤਰੀਕਾ
- Home Remedies Knee Pain: ਗੋਡਿਆਂ 'ਚ ਦਰਦ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਘਰੇਲੂ ਉਪਾਅ, ਮਿਲੇਗਾ ਆਰਾਮ
- Sleep Talking Disorder: ਤੁਹਾਨੂੰ ਵੀ ਨੀਂਦ 'ਚ ਬੋਲਣ ਦੀ ਹੈ ਆਦਤ, ਤਾਂ ਇਹ ਹੋ ਸਕਦੇ ਨੇ ਇਸ ਪਿੱਛੇ ਕਾਰਨ, ਕੰਟਰੋਲ ਕਰਨ ਲਈ ਕਰੋ ਇਹ ਕੰਮ
ਟਮਾਟਰ: ਟਮਾਟਰ ਵੀ ਚਮੜੀ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੁੰਦਾ ਹੈ। ਟਮਾਟਰ 'ਚ ਲਾਇਕੋਪੀਨ ਹੁੰਦਾ ਹੈ, ਜੋ ਤੁਹਾਡੀ ਚਮੜੀ ਨੂੰ ਧੁੱਪ ਤੋਂ ਬਚਾਉਦਾ ਹੈ ਅਤੇ ਚਮੜੀ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਵੀ ਮਿਲਦਾ ਹੈ।
ਨਾਰੀਅਨ ਪਾਣੀ: ਨਾਰੀਅਲ ਪਾਣੀ ਚਮੜੀ ਨੂੰ ਪੋਸ਼ਣ ਦੇਣ ਦਾ ਕੰਮ ਕਰਦਾ ਹੈ। ਇਸ ਨਾਲ ਚਮੜੀ ਨਰਮ ਅਤੇ ਕੋਮਲ ਰਹਿੰਦੀ ਹੈ। ਇਸ ਨਾਲ ਚਿਹਰੇ ਦੇ ਰੰਗ 'ਚ ਵੀ ਸੁਧਾਰ ਹੁੰਦਾ ਹੈ। ਇਸ ਲਈ ਰੋਜ਼ਨਾ ਨਿੰਬੂ ਪਾਣੀ ਪੀਓ।