ਹੈਦਰਾਬਾਦ: ਖੀਰੇ ਵਿੱਚ ਪਾਣੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਗਰਮੀ ਦੇ ਦਿਨਾਂ ਵਿੱਚ ਲੋਕ ਅਕਸਰ ਸਲਾਦ ਜਾਂ ਸ਼ਾਮ ਦੇ ਸਮੇਂ ਸਨੈਕਸ ਨਾਲ ਖੀਰਾ ਖਾ ਲੈਂਦੇ ਹਨ। ਡਾਕਟਰਾਂ ਦੀ ਮੰਨੀਏ ਤਾਂ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਖੀਰਾ ਖਾਣਾ ਜ਼ਰੂਰੀ ਹੈ। ਖੀਰੇ 'ਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਬੀ, ਵਿਟਾਮਿਨ ਸੀ, ਵਿਟਾਮਿਨ ਕੇ, ਪੋਟਾਸ਼ਿਅਮ ਅਤੇ ਕਾਪਰ ਹੁੰਦਾ ਹੈ। ਇਸਨੂੰ ਖਾਣ ਤੋਂ ਬਾਅਦ ਤੁਸੀਂ ਸਾਰਾ ਦਿਨ ਹਾਈਡ੍ਰੇਟ ਰਹਿੰਦੇ ਹੋ। ਖੀਰਾ ਖਾਣ ਨਾਲ ਸਰੀਰ ਦੇ ਪੌਸ਼ਟਿਕ ਤੱਤਾਂ ਦੀ ਕਮੀ ਦੇ ਨਾਲ-ਨਾਲ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਖੀਰੇ ਨੂੰ ਖਾਣ ਦੇ ਕਈ ਨੁਕਸਾਨ ਵੀ ਹਨ। ਇਸ ਲਈ ਰਾਤ ਨੂੰ ਖੀਰਾ ਖਾਣ ਤੋਂ ਅਕਸਰ ਮਨ੍ਹਾਂ ਕੀਤਾ ਜਾਂਦਾ ਹੈ।
ਖੀਰੇ ਨੂੰ ਰਾਤ ਦੇ ਸਮੇਂ ਖਾਣ ਤੋਂ ਕਰੋ ਪਰਹੇਜ਼: ਖੀਰੇ ਨੂੰ ਲੋਕ ਅਕਸਰ ਕੱਚਾ ਜਾਂ ਫਿਰ ਸਲਾਦ ਦੇ ਰੂਪ ਵਿੱਚ ਖਾਂਦੇ ਹਨ। ਇਸ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਅਤੇ ਦਿਮਾਗ ਨੂੰ ਠੰਢਾ ਰੱਖਦੇ ਹਨ। ਪਰ ਤੁਹਾਨੂੰ ਰਾਤ ਨੂੰ ਖੀਰੇ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਈ ਲੋਕ ਅਜਿਹੇ ਹਨ ਜੋ ਰਾਤ ਨੂੰ ਭੋਜਨ ਦੇ ਨਾਲ ਖੀਰਾ ਖਾਂਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਰਾਤ ਦੇ ਸਮੇਂ ਖੀਰਾ ਖਾਣ ਤੋਂ ਮਨ੍ਹਾਂ ਕਰਦੇ ਹਨ।
ਰਾਤ ਨੂੰ ਖੀਰਾ ਖਾਣ ਨਾਲ ਹੋ ਸਕਦੀਆਂ ਇਹ ਸਮੱਸਿਆਵਾਂ:-
ਨੀਂਦ 'ਤੇ ਅਸਰ: ਖੀਰੇ ਨੂੰ ਹਜ਼ਮ ਕਰਨ ਵਿੱਚ ਕਾਫ਼ੀ ਸਮਾਂ ਲੱਗਦਾ ਹੈ ਅਤੇ ਇਹ ਢਿੱਡ ਲਈ ਕਾਫ਼ੀ ਭਾਰੀ ਹੋ ਜਾਂਦਾ ਹੈ। ਅਜਿਹੇ ਵਿੱਚ ਰਾਤ ਨੂੰ ਖੀਰਾ ਖਾਣ ਨਾਲ ਸਿੱਧਾ ਸਾਡੀ ਨੀਂਦ 'ਤੇ ਅਸਰ ਪੈਂਦਾ ਹੈ। ਖੀਰੇ ਵਿੱਚ ਭਰਪੂਰ ਮਾਤਰਾ ਵਿੱਚ ਪਾਣੀ ਹੋਣ ਦੇ ਕਾਰਨ ਜੇਕਰ ਤੁਸੀਂ ਇਸਨੂੰ ਰਾਤ ਨੂੰ ਖਾਂਦੇ ਹੋ ਤਾਂ ਤੁਹਾਨੂੰ ਕਈ ਵਾਰ ਬਾਥਰੂਮ ਜਾਣਾ ਪੈ ਸਕਦਾ ਹੈ।
- Health Tips: ਭੋਜਨ ਖਾਣ ਸਮੇਂ ਕਦੇ ਵੀ ਨਾ ਕਰੋ ਜਲਦਬਾਜ਼ੀ, ਨਹੀਂ ਤਾਂ ਇਨ੍ਹਾਂ ਸਮੱਸਿਆਵਾਂ ਦਾ ਹੋ ਜਾਓਗੇ ਸ਼ਿਕਾਰ
- Tomato Side Effects: ਸਾਵਧਾਨ! ਜੇਕਰ ਤੁਸੀਂ ਵੀ ਹੋ ਇਨ੍ਹਾਂ 5 ਬਿਮਾਰੀਆਂ ਦੇ ਸ਼ਿਕਾਰ, ਤਾਂ ਅੱਜ ਤੋਂ ਹੀ ਟਮਾਟਰ ਖਾਣਾ ਕਰ ਦਿਓ ਬੰਦ
- Friendship Tips: ਜੇਕਰ ਤੁਸੀਂ ਵੀ ਆਪਣੇ ਦੋਸਤਾਂ ਦੇ ਪਿੱਠ ਪਿੱਛੇ ਕਰਦੇ ਹੋ ਇਹ ਕੰਮ, ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਆ ਸਕਦੀ ਹੈ ਦੋਸਤੀ 'ਚ ਦਰਾਰ
ਢਿੱਡ ਨਾਲ ਜੁੜੀ ਸਮੱਸਿਆਂ ਹੋਵੇ, ਤਾਂ ਰਾਤ ਨੂੰ ਖੀਰਾ ਨਾ ਖਾਓ: ਜੇਕਰ ਤੁਹਾਨੂੰ ਢਿੱਡ ਨਾਲ ਜੁੜੀ ਕੋਈ ਸਮੱਸਿਆਂ ਹੈ, ਤਾਂ ਤੁਹਾਡੇ ਲਈ ਰਾਤ ਨੂੰ ਖੀਰਾ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਅਜਿਹੇ ਲੋਕਾਂ ਨੂੰ ਖੀਰਾ ਖਾਣ ਤੋਂ ਬਚਣਾ ਚਾਹੀਦਾ ਹੈ। ਖੀਰੇ ਵਿੱਚ Cucurbitacin ਪਾਇਆ ਜਾਂਦਾ ਹੈ, ਜਿਸ ਕਾਰਨ ਢਿੱਡ ਦੀ ਸਮੱਸਿਆਂ ਹੋ ਸਕਦੀ ਹੈ। ਖੀਰੇ ਨੂੰ ਹਜ਼ਮ ਕਰਨ ਵਿੱਚ ਸਮੱਸਿਆਂ ਆਉਦੀ ਹੈ, ਜਿਸ ਕਾਰਨ ਗੈਸ ਦੀ ਸਮੱਸਿਆਂ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ IBS ਦੀ ਸਮੱਸਿਆਂ ਹੈ ਉਨ੍ਹਾਂ ਨੂੰ ਡਾਕਟਰ ਖੀਰਾ ਨਾ ਖਾਣ ਦੀ ਸਲਾਹ ਦਿੰਦੇ ਹਨ।
ਡਿਨਰ ਤੋਂ ਪਹਿਲਾ ਖੀਰੇ ਨੂੰ ਖਾ ਸਕਦੇ: ਡਿਨਰ ਤੋਂ ਪਹਿਲਾ ਖੀਰਾ ਖਾਇਆ ਜਾ ਸਕਦਾ ਹੈ। ਜੇਕਰ ਤੁਹਾਨੂੰ ਰਾਤ ਨੂੰ ਖੀਰਾ ਖਾਣ ਦੀ ਆਦਤ ਹੈ, ਤਾਂ ਤੁਸੀਂ ਰਾਤ ਨੂੰ ਭੋਜਨ ਖਾਣ ਤੋਂ 20-30 ਮਿੰਟ ਪਹਿਲਾ ਖੀਰਾ ਖਾ ਸਕਦੇ ਹੋ। ਰਾਤ ਨੂੰ ਹਲਕਾ ਅਤੇ ਸਿਹਤਮੰਦ ਭੋਜਨ ਖਾਓ।