ਹੈਦਰਾਬਾਦ: ਲੋਕ ਆਪਣਾ ਸਾਰਾ ਦਿਨ ਫੋਨ ਅਤੇ ਲੈਪਟਾਪ 'ਤੇ ਗੁਜ਼ਾਰਦੇ ਹਨ। ਬਜ਼ੁਰਗ ਅਤੇ ਜਵਾਨ ਤੋਂ ਲੈ ਕੇ ਹਰ ਉਮਰ ਦੇ ਲੋਕ ਫੋਨ ਚਲਾਉਦੇ ਹਨ। ਜਿਸ ਕਾਰਨ ਲੋਕਾਂ ਦੀਆਂ ਅੱਖਾਂ ਥੱਕ ਜਾਂਦੀਆਂ ਹਨ। ਸਿਰਫ਼ ਇੰਨਾਂ ਹੀ ਨਹੀਂ ਅੱਖਾਂ 'ਚ ਖੁਜਲੀ ਅਤੇ ਜਲਨ ਦੀ ਸਮੱਸਿਆਂ ਵੀ ਹੋਣ ਲੱਗਦੀ ਹੈ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅੱਖਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਲੈਪਟਾਪ ਜਾਂ ਫੋਨ ਚਲਾਉਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
ਕੰਮ ਦੇ ਵਿਚਕਾਰ ਬ੍ਰੇਕ ਲੈਂਦੇ ਰਹੋ: ਅੱਖਾਂ ਨੂੰ ਆਰਾਮ ਦੇਣ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਫੋਨ ਅਤੇ ਲੈਪਟਾਪ ਚਲਾਉਦੇ ਸਮੇਂ ਬ੍ਰੇਕ ਲੈਂਦੇ ਰਹੋ। ਆਫ਼ਿਸ ਹੋਵੇ ਜਾਂ ਘਰ, ਬ੍ਰੇਕ ਲੈਣਾ ਬਹੁਤ ਜ਼ਰੂਰੀ ਹੈ। ਹਰ ਅੱਧੇ ਘੰਟੇ 'ਚ ਸਕ੍ਰੀਨ ਤੋਂ ਦੂਰੀ ਬਣਾਓ। ਬ੍ਰੇਕ ਦੇ ਸਮੇਂ ਤੁਸੀਂ ਸੈਰ ਕਰ ਸਕਦੇ ਹੋ ਅਤੇ ਉਸ ਸਮੇ ਫੋਨ ਨਾ ਚਲਾਓ। ਅਜਿਹਾ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਵੀ ਆਰਾਮ ਮਿਲੇਗਾ।
ਮੋਬਾਈਲ ਅਤੇ ਲੈਪਟਾਪ ਚਲਾਉਦੇ ਸਮੇਂ ਪਲਕਾ ਝਪਕਦੇ ਰਹੋ: ਲਗਾਤਾਰ ਮੋਬਾਈਲ ਅਤੇ ਲੈਪਟਾਪ 'ਤੇ ਕੰਮ ਕਰਦੇ ਸਮੇ ਆਪਣੀਆਂ ਪਲਕਾ ਝਪਕਦੇ ਰਹੋ। ਕਿਉਕਿ ਅਜਿਹਾ ਕਰਨ ਨਾਲ ਅੱਖਾਂ 'ਤੇ ਹੋਣ ਵਾਲਾ ਦਬਾਅ ਘਟ ਕੀਤਾ ਜਾ ਸਕਦਾ ਹੈ। ਇਸ ਨਾਲ ਅੱਖਾਂ ਦੀ ਥਕਾਨ ਅਤੇ ਜਲਨ ਘਟ ਹੁੰਦੀ ਹੈ ਅਤੇ ਅੱਖਾਂ ਦੀ ਨਮੀ ਬਣੀ ਰਹਿੰਦੀ ਹੈ।
ਸਕ੍ਰੀਨ ਦੀ ਲਾਈਟ ਦਾ ਧਿਆਨ ਰੱਖੋ: ਫੋਨ ਅਤੇ ਲੈਪਟਾਪ 'ਤੇ ਕੰਮ ਕਰਦੇ ਸਮੇਂ ਉਸਦੀ ਲਾਈਟ ਦਾ ਖਾਸ ਧਿਆਨ ਰੱਖੋ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਆਰਾਮ ਮਿਲੇਗਾ। ਕਈ ਵਾਰ ਲੋਕ ਘਟ ਲਾਈਟ ਵਿੱਚ ਕੰਮ ਕਰਦੇ ਹਨ, ਜਿਸ ਕਰਕੇ ਅੱਖਾਂ 'ਤੇ ਜ਼ਿਆਦਾ ਜੋਰ ਪੈਂਦਾ ਹੈ। ਇਸ ਲਈ ਕੰਮ ਕਰਦੇ ਸਮੇਂ ਰੋਸ਼ਨੀ ਦਾ ਖਾਸ ਧਿਆਨ ਰੱਖੋ।
ਠੰਡੇ ਪਾਣੀ ਨਾਲ ਅੱਖਾਂ ਨੂੰ ਸਾਫ਼ ਕਰੋ: ਆਪਣੀਆਂ ਅੱਖਾਂ ਨੂੰ ਠੰਡੇ ਪਾਣੀ ਨਾਲ ਸਾਫ਼ ਕਰੋ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਆਰਾਮ ਮਿਲੇਗਾ ਅਤੇ ਕੰਮ ਕਰਨ 'ਚ ਮੁਸ਼ਕਲ ਨਹੀਂ ਹੋਵੇਗੀ।
- Monsoon Health Tips: ਮੀਂਹ ਦੇ ਮੌਸਮ 'ਚ ਖੁਦ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਅਪਣਾ ਲਓ ਇਹ 5 ਆਦਤਾਂ
- How to Handle Emotion: ਹਰ ਕਿਸੇ ਦੀ ਕਹੀ ਗੱਲ ਬੁਰੀ ਲੱਗ ਜਾਂਦੀ ਹੈ, ਤਾਂ ਇਨ੍ਹਾਂ 4 ਗੱਲਾਂ ਨੂੰ ਬਣਾ ਲਓ ਆਪਣੀ ਜ਼ਿੰਦਗੀ ਦਾ ਹਿੱਸਾ
- Honey Side Effects: ਜ਼ਰੂਰਤ ਤੋਂ ਜ਼ਿਆਦਾ ਸ਼ਹਿਦ ਖਾਣਾ ਸਿਹਤ 'ਤੇ ਪੈ ਸਕਦੈ ਭਾਰੀ, ਜਾਣੋ ਇਸ ਨੂੰ ਖਾਣ ਦੇ ਨੁਕਸਾਨ
ਅੱਖਾਂ ਦੀ ਮਸਾਜ ਕਰੋ: ਅੱਖਾਂ ਦੀ ਮਸਾਜ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਆਰਾਮ ਮਿਲੇਗਾ। ਕੁਝ ਦੇਰ ਲਈ ਅੱਖਾਂ ਬੰਦ ਕਰੋ ਅਤੇ ਆਪਣੀਆਂ ਅੱਖਾਂ ਦੀ ਮਸਾਜ ਕਰੋ। ਇਸ ਨਾਲ ਕਾਫ਼ੀ ਆਰਾਮ ਮਿਲੇਗਾ।
ਸਿਹਤਮੰਦ ਭੋਜਨ ਖਾਓ: ਤੁਹਾਡੀ ਖੁਰਾਕ 'ਚ ਫਲ ਅਤੇ ਸਬਜ਼ੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਪੀਲੇ ਅਤੇ ਹਰੀਆਂ ਪੱਤੇਦਾਰ ਜਿਵੇ ਕਿ ਪਾਲਕ ਅਤੇ ਕੇਲੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸਦੇ ਨਾਲ ਹੀ ਮੱਛੀ ਖਾਣ ਨਾਲ ਵੀ ਅੱਖਾਂ ਨੂੰ ਕਾਫ਼ੀ ਫਾਇਦਾ ਹੋ ਸਕਦਾ ਹੈ।