ETV Bharat / sukhibhava

Drinks for Heart: ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਇਨ੍ਹਾਂ ਡ੍ਰਿੰਕਸ ਨੂੰ ਬਣਾ ਲਓ ਆਪਣੀ ਖੁਰਾਕ ਦਾ ਹਿੱਸਾ - health news

Healthy Drinks: ਸਿਹਤਮੰਦ ਰਹਿਣ ਲਈ ਦਿਲ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ, ਕਿਉਕਿ ਦਿਲ ਸਰੀਰ ਦਾ ਜ਼ਰੂਰੀ ਅੰਗ ਹੁੰਦਾ ਹੈ। ਗਲਤ ਖਾਣ-ਪੀਣ ਅਤੇ ਖਰਾਬ ਜੀਵਨਸ਼ੈਲੀ ਕਾਰਨ ਅਸੀ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਇਸ ਕਰਕੇ ਦਿਲ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਡ੍ਰਿੰਕਸ ਨੂੰ ਸ਼ਾਮਲ ਕਰ ਸਕਦੇ ਹੋ।

Drinks for Heart
Drinks for Heart
author img

By ETV Bharat Health Team

Published : Nov 5, 2023, 5:15 PM IST

ਹੈਦਰਾਬਾਦ: ਦਿਲ ਸਾਡੇ ਸਰੀਰ ਦਾ ਜ਼ਰੂਰੀ ਅੰਗ ਹੁੰਦਾ ਹੈ। ਇਸ ਲਈ ਦਿਲ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਗਲਤ ਜੀਵਨਸ਼ੈਲੀ ਅਤੇ ਖਰਾਬ ਖਾਣ-ਪੀਣ ਕਾਰਨ ਅਸੀ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਭਾਰਤ 'ਚ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਸ ਕਰਕੇ ਦਿਲ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਡ੍ਰਿੰਕਸ ਨੂੰ ਸ਼ਾਮਲ ਕਰ ਸਕਦੇ ਹੋ।

ਦਿਲ ਨੂੰ ਸਿਹਤਮੰਦ ਰੱਖਣ ਲਈ ਪੀਓ ਇਹ ਡ੍ਰਿੰਕਸ:

ਚੁਕੰਦਰ ਦਾ ਜੂਸ: ਚੁਕੰਦਰ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਨਾਈਟਰੇਟ ਪਾਇਆ ਜਾਂਦਾ ਹੈ, ਜੋ ਸਰੀਰ 'ਚ ਜਾ ਕੇ ਨਾਈਟ੍ਰਿਕ ਆਕਸਾਈਡ 'ਚ ਬਦਲ ਜਾਂਦਾ ਹੈ। ਇਸਦੇ ਨਾਲ ਹੀ ਗਾਜਰ ਵੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਗਾਜਰ 'ਚ ਮੌਜੂਦ ਨਾਈਟਰੇਟਟ ਖੂਨ ਦੇ ਪ੍ਰਵਾਹ 'ਚ ਸੁਧਾਰ ਕਰਦੇ ਹਨ। ਇਨ੍ਹਾਂ ਹੀ ਨਹੀਂ ਗਾਜਰ 'ਚ ਬੀਟਾ ਕੈਰੋਟੀਨ ਵੀ ਪਾਇਆ ਜਾਂਦਾ ਹੈ, ਜੋ ਬਲੱਡ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ। ਇਸ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲ ਸਕਦੀ ਹੈ। ਇਸ ਲਈ ਤੁਸੀਂ ਗਾਜਰ ਅਤੇ ਚੁਕੰਦਰ ਦੇ ਜੂਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

ਬਰੋਕਲੀ ਸੂਪ: ਬਰੋਕਲੀ ਨੂੰ ਦਿਲ ਦੀ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆਂ ਜਾਂਦਾ ਹੈ। ਇਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਤੁਸੀਂ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਬਰੋਕਲੀ 'ਚ ਪੋਟਾਸ਼ੀਅਮ ਵੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।

ਪੁਦੀਨੇ ਦਾ ਰਸ: ਪੁਦੀਨੇ ਦੇ ਰਸ ਨੂੰ ਵੀ ਤੁਸੀਂ ਆਪਣੀ ਖੁਰਾਕ 'ਚ ਸਾਮਲ ਕਰ ਸਕਦੇ ਹੋ। ਇਸਨੂੰ ਪੀ ਕੇ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਰਾਹਤ ਪਾਈ ਜਾ ਸਕਦੀ ਹੈ। ਪੁਦੀਨੇ 'ਚ ਐਂਟੀਆਕਸੀਡੈਂਟ, ਵਿਟਾਮਿਨ-ਏ ਅਤੇ ਵਿਟਾਮਿਨ-ਕੇ ਪਾਇਆ ਜਾਂਦਾ ਹੈ। ਇਸ ਨਾਲ ਖਰਾਬ ਕੋਲੇਸਟ੍ਰੋਲ ਨੂੰ ਘਟ ਕੀਤਾ ਜਾ ਸਕਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ।

ਖੀਰੇ ਦਾ ਜੂਸ: ਖੀਰਾ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ। ਇਸ 'ਚ ਪਾਣੀ ਅਤੇ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਨੂੰ ਘਟ ਕਰਨ 'ਚ ਵੀ ਮਦਦ ਮਿਲਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.