ਹੈਦਰਾਬਾਦ: ਮਨੁੱਖ ਦੇ ਮੂੰਹ ਵਿੱਚ 32 ਦੰਦ ਹੁੰਦੇ ਹਨ। ਬਾਲਗ ਹੋਣ ਤੱਕ ਜ਼ਿਆਦਾਤਰ ਲੋਕਾਂ ਦੇ 28 ਦੰਦ ਵਿਕਸਿਤ ਹੁੰਦੇ ਹਨ। 17 ਤੋਂ 21 ਸਾਲ ਦੀ ਉਮਰ ਵਿੱਚ ਜਬਾੜੇ ਦੇ ਉੱਪਰ ਅਤੇ ਹੇਠਾਂ ਦੋ ਨਵੇਂ ਦੰਦ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਅਕਲ ਦਾੜ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਦੰਦ ਮਨੁੱਖਾਂ ਵਿੱਚ ਬੁੱਧੀ ਦੀ ਨਿਸ਼ਾਨੀ ਹਨ। ਪਰ ਕੀ ਇਹ ਸੱਚਮੁੱਚ ਅਜਿਹਾ ਹੈ?
ਅਕਲ ਦਾੜ ਦਾ ਅਕਲ ਨਾਲ ਕੋਈ ਲੈਣਾ-ਦੇਣਾ ਨਹੀਂ: ਦੰਦਾਂ ਦੇ ਡਾਕਟਰ ਕਹਿੰਦੇ ਹਨ ਕਿ ਅਕਲ ਦਾੜ ਦਾ ਅਕਲ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਹੋ ਸਕਦਾ ਹੈ ਕਿ ਇਸਨੂੰ ਅਕਲ ਦਾੜ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਦੰਦ ਆਮ ਤੌਰ 'ਤੇ ਜਦੋਂ ਤੁਸੀਂ ਵੱਡੇ ਹੁੰਦੇ ਹੋ ਉਦੋਂ ਆਉਂਦੇ ਹਨ। ਹਾਲਾਂਕਿ, ਇਹ ਵੀ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਦੇ ਇਹ ਦੰਦ ਆਉਣ।
ਅਕਲ ਦਾੜ ਆਉਣ 'ਤੇ ਦਰਦ ਕਿਉ ਹੁੰਦਾ ਹੈ?: ਸਿਹਤ ਮਾਹਿਰਾਂ ਅਨੁਸਾਰ ਸਮੇਂ ਦੇ ਨਾਲ-ਨਾਲ ਮਨੁੱਖ ਦੇ ਜਬਾੜੇ ਛੋਟੇ ਹੁੰਦੇ ਜਾਂਦੇ ਹਨ। ਜਿਵੇਂ-ਜਿਵੇਂ ਮਨੁੱਖੀ ਦਿਮਾਗ ਵਧਦਾ ਜਾਂਦਾ ਹੈ, ਜਬਾੜੇ ਦਾ ਆਕਾਰ ਘਟਦਾ ਜਾਂਦਾ ਹੈ। ਇਸ ਕਾਰਨ ਜਦੋਂ ਅਕਲ ਦਾੜ ਆਉਦੀ ਹੈ, ਤਾਂ ਦਰਦ ਹੁੰਦਾ ਹੈ। ਜਬਾੜੇ ਦੇ ਛੋਟੇ ਆਕਾਰ ਕਾਰਨ ਅਕਲ ਦਾੜ ਸਹੀ ਤਰ੍ਹਾਂ ਫਿੱਟ ਨਹੀਂ ਹੋ ਪਾਉਦੀ, ਜਿਸ ਕਾਰਨ ਦਰਦ ਹੋਣ ਲੱਗਦਾ ਹੈ।
ਅਕਲ ਦਾੜ ਆਉਣ ਦੇ ਲੱਛਣ:
- ਜਦੋਂ ਜਬਾੜੇ ਦੇ ਪਿੱਛੇ ਦਰਦ ਹੋਵੇ ਅਤੇ ਮਸੂੜਿਆਂ ਵਿੱਚ ਲਾਲੀ ਜਾਂ ਸੋਜ ਹੋਵੇ।
- ਅਕਲ ਦਾੜ ਆਉਣ ਦੇ ਦੌਰਾਨ ਨਸਾਂ 'ਤੇ ਦਬਾਅ ਪੈਂਦਾ ਹੈ ਅਤੇ ਚਿਹਰੇ 'ਤੇ ਦਰਦ ਸ਼ੁਰੂ ਹੋ ਜਾਂਦਾ ਹੈ।
ਇਹ ਲੱਛਣ ਦਿਖਾਈ ਦਿੰਦੇ ਹੀ ਡਾਕਟਰ ਕੋਲ ਜਾਓ। ਜਾਂਚ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਦੰਦ ਠੀਕ ਤਰ੍ਹਾਂ ਨਾਲ ਆ ਰਹੇ ਹਨ ਜਾਂ ਨਹੀਂ। ਕੁਝ ਮਾਮਲਿਆਂ ਵਿੱਚ ਇਹ ਦੰਦ ਤਿੱਖੇ ਹੋ ਸਕਦੇ ਹਨ, ਜਿਸ ਕਾਰਨ ਦੂਜੇ ਦੰਦਾਂ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
- Lemon Side Effects: ਚਿਹਰੇ 'ਤੇ ਨਿੰਬੂ ਦੀ ਵਰਤੋਂ ਕਰਨ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ
- Eye Problems: ਅੱਖਾਂ ਵਿੱਚ ਜਲਣ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਛੁਟਕਾਰਾਂ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ
- Cancer Treatment Technology: ਇਸ ਤਕਨੀਕ ਨੇ ਕੈਂਸਰ ਦੇ ਮਰੀਜਾਂ 'ਚ ਜਗਾਈ ਨਵੀਂ ਉਮੀਦ, ਜਾਣੋ ਕੀ ਹੈ ਖਾਸ
ਜੇਕਰ ਇਹ ਸਮੱਸਿਆਂ ਆ ਰਹੀ ਹੈ, ਤਾਂ ਹੀ ਕੱਢਵਾਓ ਅਕਲ ਦਾੜ: ਮਾਹਿਰਾਂ ਅਨੁਸਾਰ ਕਈ ਸਥਿਤੀਆਂ ਵਿੱਚ ਇਨ੍ਹਾਂ ਦੰਦਾਂ ਨੂੰ ਕੱਢਵਾਉਣ ਦੀ ਲੋੜ ਪੈ ਸਕਦੀ ਹੈ ਪਰ ਹਰ ਵਾਰ ਅਜਿਹਾ ਜ਼ਰੂਰੀ ਨਹੀਂ ਹੁੰਦਾ। ਇਨ੍ਹਾਂ ਦੰਦਾਂ ਨੂੰ ਕੱਢਵਾਉਣ ਦੀ ਜ਼ਰੂਰਤ ਉਦੋਂ ਹੀ ਹੁੰਦੀ ਹੈ ਜਦੋਂ ਅਕਲ ਦਾੜ ਟੇਢੀ ਹੋਵੇ, ਜਿਸ ਨਾਲ ਮਸੂੜਿਆਂ ਵਿਚ ਇਨਫੈਕਸ਼ਨ ਹੋ ਸਕਦੀ ਹੈ ਜਾਂ ਦੂਜੇ ਦੰਦਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਹਾਲਾਂਕਿ ਜੇਕਰ ਇਹ ਦੰਦ ਆਮ ਨਿਕਲਦੇ ਹਨ ਤਾਂ ਇਨ੍ਹਾਂ ਨੂੰ ਨਹੀਂ ਕੱਢਣਾ ਚਾਹੀਦਾ। ਜੇਕਰ ਅਕਲ ਦਾੜ ਵਿੱਚ ਕੋਈ ਸਮੱਸਿਆ ਆ ਜਾਵੇ ਤਾਂ ਕਈ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਅਕਲ ਦਾੜ ਕਾਰਨ ਹੋਣ ਵਾਲੀਆ ਸਮੱਸਿਆਵਾਂ:
- ਦੰਦਾਂ ਅਤੇ ਜਬਾੜੇ ਵਿੱਚ ਦਰਦ
- ਲਾਗ
- ਮਸੂੜਿਆਂ ਦੀਆਂ ਸਮੱਸਿਆਵਾਂ
- ਸਿਸਟ ਟਿਊਮਰ ਦਾ ਖਤਰਾ