ਹੈਦਰਾਬਾਦ: ਭਾਰ ਨੂੰ ਘਟ ਕਰਨਾ ਬਹੁਤ ਮੁਸ਼ਕਲ ਹੈ। ਕਿਉਕਿ ਭਾਰ ਘਟ ਕਰਨ ਲਈ ਤੁਹਾਨੂੰ ਆਪਣੇ ਕਈ ਪਸੰਸੀਦਾ ਭੋਜਨਾ ਨੂੰ ਖਾਣਾ ਬੰਦ ਕਰਨਾ ਪੈਂਦਾ ਹੈ। ਕੁਝ ਲੋਕਾਂ ਨੂੰ ਲਗਦਾ ਹੈ ਕਿ ਸਿਹਤਮੰਦ ਭੋਜਨ ਖਾਣ ਅਤੇ ਕਦੇ-ਕਦੇ ਭੋਜਨ ਨੂੰ ਛੱਡਣ ਨਾਲ ਵੀ ਭਾਰ ਘਟ ਹੋ ਜਾਵੇਗਾ। ਜਦਕਿ ਅਜਿਹਾ ਬਿਲਕੁਲ ਵੀ ਨਹੀਂ ਹੈ। ਭੋਜਨ ਨੂੰ ਛੱਡਣ ਨਾਲ ਕਦੇ ਵੀ ਭਾਰ ਘਟ ਨਹੀਂ ਹੁੰਦਾ। ਸਗੋਂ ਭੋਜਨ ਖਾਣ ਸਮੇਂ ਕੀਤੀਆ ਕੁਝ ਗਲਤ ਆਦਤਾਂ ਕਾਰਨ ਕਾਰਨ ਤੁਹਾਡਾ ਭਾਰ ਵਧ ਸਕਦਾ ਹੈ। ਅਸੀ ਰਾਤ ਨੂੰ ਡਿਨਰ ਕਰਦੇ ਕੁਝ ਅਜਿਹੀਆਂ ਗਲਤੀਆਂ ਕਰ ਜਾਂਦੇ ਹਾਂ ਜਿਸ ਕਰਕੇ ਸਾਡਾ ਭਾਰ ਤੇਜ਼ੀ ਨਾਲ ਵਧ ਜਾਂਦਾ ਹੈ।
ਡਿਨਰ ਕਰਦੇ ਸਮੇਂ ਨਾ ਕਰੋ ਇਹ ਗਲਤੀਆਂ:
ਭਾਰੀ ਡਿਨਰ: ਆਯੂਰਵੇਦ ਹਮੇਸ਼ਾ ਇਸ ਗੱਲ 'ਤੇ ਜੋਰ ਦਿੰਦਾ ਹੈ ਕਿ ਰਾਤ ਨੂੰ ਜਿੰਨਾ ਹੋ ਸਕੇ ਹਲਕਾ ਭੋਜਨ ਕਰੋ। ਪਰ ਕੁਝ ਲੋਕ ਇਸ ਗੱਲ ਦੀ ਬਿਲਕੁਲ ਵੀ ਪਾਲਣਾ ਨਹੀਂ ਕਰਦੇ ਅਤੇ ਰਾਤ ਨੂੰ ਜ਼ਿਆਦਾ ਭਾਰੀ ਭੋਜਨ ਖਾ ਲੈਂਦੇ ਹਨ। ਜਿਸ ਕਾਰਨ ਭਾਰ ਵਧ ਜਾਂਦਾ ਹੈ।
ਲੇਟ ਡਿਨਰ: ਰਾਤ ਦਾ ਭੋਜਨ ਹਮੇਸ਼ਾ 8-9 ਵਜੇ ਦੇ ਵਿਚਕਾਰ ਕਰ ਲੈਣਾ ਚਾਹੀਦਾ ਹੈ। ਅੱਜਕੱਲ ਸ਼ਹਿਰ ਵਿੱਚ ਲੋਕ ਰਾਤ 12-1 ਵਜੇ ਤੱਕ ਭੋਜਨ ਖਾਂਦੇ ਹਨ। ਜੇਕਰ ਤੁਸੀਂ ਵੀ ਅਜਿਹੀ ਗਲਤੀ ਕਰਦੇ ਹੋ, ਤਾਂ ਅਜਿਹਾ ਕਰਨ ਨਾਲ ਤੁਹਾਡਾ ਭਾਰ ਵਧ ਸਕਦਾ ਹੈ ਅਤੇ ਸਰੀਰ ਨੂੰ ਕਈ ਬਿਮਾਰੀਆਂ ਵੀ ਲੱਗ ਸਕਦੀਆਂ ਹਨ।
ਜ਼ਿਆਦਾ ਭੋਜਨ ਖਾਣਾ: ਰਾਤ ਨੂੰ ਹਮੇਸ਼ਾ ਘਟ ਭੋਜਨ ਖਾਣਾ ਚਾਹੀਦਾ ਹੈ। ਜਿੰਨੀ ਜ਼ਿਆਦਾ ਤੁਹਾਨੂੰ ਭੁੱਖ ਹੁੰਦੀ ਹੈ, ਰਾਤ ਨੂੰ ਹਮੇਸ਼ਾ ਉਸ ਤੋਂ ਘਟ ਹੀ ਭੋਜਨ ਖਾਣਾ ਚਾਹੀਦਾ ਹੈ। ਜ਼ਿਆਦਾ ਭੋਜਨ ਖਾਣ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਭਾਰ ਵੀ ਤੇਜ਼ੀ ਨਾਲ ਵਧ ਸਕਦਾ ਹੈ।
- Restless Leg Syndrome: ਜਾਣੋ ਕੀ ਹੈ ਰੈਸਟਲੇਸ ਲੈੱਗ ਸਿੰਡਰੋਮ ਦੀ ਬਿਮਾਰੀ ਅਤੇ ਇਸਦੇ ਲੱਛਣ, ਇਸ ਬਿਮਾਰੀ ਤੋਂ ਬਚਾਅ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- Cucumber Side effects: ਸਾਵਧਾਨ! ਰਾਤ ਨੂੰ ਖੀਰਾ ਖਾਣਾ ਤੁਹਾਡੀ ਸਿਹਤ 'ਤੇ ਪੈ ਸਕਦੈ ਭਾਰੀ, ਜਾਣੋ ਖੀਰਾ ਖਾਣ ਦਾ ਸਹੀਂ ਸਮਾਂ
- Health Tips: ਭੋਜਨ ਖਾਣ ਸਮੇਂ ਕਦੇ ਵੀ ਨਾ ਕਰੋ ਜਲਦਬਾਜ਼ੀ, ਨਹੀਂ ਤਾਂ ਇਨ੍ਹਾਂ ਸਮੱਸਿਆਵਾਂ ਦਾ ਹੋ ਜਾਓਗੇ ਸ਼ਿਕਾਰ
ਜ਼ਿਆਦਾ ਲੂਣ ਨਾ ਖਾਓ: ਸ਼ਾਮ ਤੋਂ ਬਾਅਦ ਜ਼ਿਆਦਾ ਲੂਣ ਖਾਣ ਤੋਂ ਬਚਣਾ ਚਾਹੀਦਾ ਹੈ। ਕਿਉਕਿ ਇਸ ਨਾਲ ਤੁਹਾਨੂੰ ਵਾਟਰ ਰਿਟੇਸ਼ਨ ਦੀ ਸਮੱਸਿਆਂ ਹੋ ਸਕਦੀ ਹੈ।
ਭੋਜਨ ਖਾਣ ਤੋਂ ਬਾਅਦ ਤਰੁੰਤ ਸੌਣਾ: ਰਾਤ ਨੂੰ ਭੋਜਨ ਖਾਣ ਤੋਂ ਬਾਅਦ ਤਰੁੰਤ ਸੌਣਾ ਖਤਰਨਾਕ ਸਾਬਤ ਹੋ ਸਕਦਾ ਹੈ। ਤੁਹਾਨੂੰ ਕਈ ਬਿਮਾਰੀਆਂ ਲੱਗ ਸਕਦੀਆਂ ਹਨ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਵੀ ਪੈਂਦਾ ਹੋ ਸਕਦੀਆਂ ਹਨ। ਜੇਕਰ ਤੁਸੀਂ ਆਪਣੇ ਭਾਰ ਨੂੰ ਕੰਟਰੋਲ 'ਚ ਰੱਖਣਾ ਚਾਹੁੰਦੇ ਹੋ, ਤਾਂ ਡਿਨਰ ਅਤੇ ਸੌਣ ਦੇ ਸਮੇਂ ਵਿੱਚ ਹਮੇਸ਼ਾ 2-3 ਘੰਟੇ ਦਾ ਗੈਪ ਜ਼ਰੂਰ ਰੱਖੋ।