ਹੈਦਰਾਬਾਦ: ਭਾਰਤੀ ਘਰਾਂ 'ਚ ਹਰ ਤਿਓਹਾਰ ਮੌਕੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਹੁਣ ਦਿਵਾਲੀ ਦਾ ਤਿਓਹਾਰ ਆਉਣ ਵਾਲਾ ਹੈ। ਇਸ ਮੌਕੇ ਤੁਸੀਂ ਘਰ 'ਚ ਕਈ ਤਰ੍ਹਾਂ ਦੇ ਮਿੱਠੇ ਪਕਵਾਨ ਬਣਾ ਸਕਦੇ ਹੋ। ਕਈ ਲੋਕਾਂ ਨੂੰ ਜਲੇਬੀ ਖਾਣਾ ਬਹੁਤ ਪਸੰਦ ਹੁੰਦਾ ਹੈ। ਇਸ ਲਈ ਲੋਕ ਜ਼ਿਆਦਾਤਰ ਦੁਕਾਨਾਂ ਤੋਂ ਜਲੇਬੀ ਖਰੀਦਦੇ ਹਨ। ਪਰ ਤੁਸੀਂ ਘਰ 'ਚ ਹੀ ਆਸਾਨ ਤਰੀਕੇ ਨਾਲ ਜਲੇਬੀ ਬਣਾ ਸਕਦੇ ਹੋ।
ਦਿਵਾਲੀ ਮੌਕੇ ਘਰ 'ਚ ਹੀ ਬਣਾਓ ਜਲੇਬੀ:
ਜਲੇਬੀ ਬਣਾਉਣ ਲਈ ਸਮੱਗਰੀ: ਇਸ ਦਿਵਾਲੀ ਮੌਕੇ ਤੁਸੀਂ ਘਰ 'ਚ ਹੀ ਜਲੇਬੀ ਬਣਾ ਸਕਦੇ ਹੋ। ਜਲੇਬੀ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਇਸਨੂੰ ਬਣਾਉਣ ਲਈ ਇੱਕ ਲਿੱਟਰ ਕ੍ਰੀਮ ਵਾਲਾ ਦੁੱਧ, 2 ਵੱਡੇ ਚਮਚ ਨਿੰਬੂ ਦਾ ਰਸ, ਖੰਡ, 2 ਚਮਚ ਮੈਦਾ, ਅੱਧਾ ਚੰਚ ਬੇਕਿੰਗ ਸੋਡਾ, ਮੱਕੇ ਦਾ ਆਟਾ, 250 ਗ੍ਰਾਮ ਪਨੀਰ, ਤੇਲ, ਇਲਾਈਚੀ ਪਾਊਡਰ, ਕੇਸਰ ਅਤੇ ਪਿਸਤਾ ਦੀ ਲੋੜ ਹੁੰਦੀ ਹੈ।
ਇਸ ਤਰ੍ਹਾਂ ਘਰ 'ਚ ਹੀ ਬਣਾਓ ਜਲੇਬੀ: ਜਲੇਬੀ ਬਣਾਉਣ ਲਈ ਸਭ ਤੋਂ ਪਹਿਲਾ ਇੱਕ ਕੜਾਹੀ 'ਚ ਦੁੱਧ ਗਰਮ ਕਰ ਲਓ। ਫਿਰ ਉਸ 'ਚ ਨਿੰਬੂ ਦਾ ਰਸ ਮਿਲਾ ਕੇ ਇਸਨੂੰ ਲਗਾਤਾਰ ਹਿਲਾਉਦੇ ਰਹੋ। ਜਦੋ ਦੁੱਧ ਫਟ ਜਾਵੇ, ਤਾਂ ਇੱਕ ਕੱਪੜੇ ਨੂੰ ਕਿਸੇ ਭਾਂਡੇ 'ਚ ਫਿਲਾ ਕੇ ਦੁੱਧ ਨੂੰ ਛਾਣ ਲਓ ਅਤੇ ਦੁੱਧ 'ਚ ਮੌਜ਼ੂਦ ਪਾਣੀ ਅਤੇ ਦੁੱਧ ਤੋਂ ਬਣੇ ਪਨੀਰ ਨੂੰ ਅਲੱਗ ਕਰ ਲਓ। ਜੇਕਰ ਪਨੀਰ 'ਚ ਨਿੰਬੂ ਦੀ ਖੁਸ਼ਬੂ ਆ ਰਹੀ ਹੈ, ਤਾਂ ਪਨੀਰ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਫਿਰ ਜਿਸ ਕੱਪੜੇ 'ਚ ਪਨੀਰ ਨੂੰ ਛਾਣਿਆ, ਉਸ 'ਚ ਪਨੀਰ ਪਾ ਕੇ ਅੱਧੇ ਘੰਟੇ ਲਈ ਰੱਖ ਦਿਓ, ਤਾਂਕਿ ਪਨੀਰ 'ਚੋ ਪਾਣੀ ਪੂਰੀ ਤਰ੍ਹਾਂ ਨਾਲ ਨਿਚੋੜ ਹੋ ਜਾਵੇ। ਉਦੋ ਤੱਕ ਇੱਕ ਭਾਂਡੇ 'ਚ ਪਾਣੀ ਅਤੇ ਇਲਾਈਚੀ ਪਾਊਡਰ ਪਾ ਕੇ ਚਾਸ਼ਨੀ ਤਿਆਰ ਕਰ ਲਓ ਅਤੇ ਇਸ 'ਚ ਕੇਸਰ ਮਿਲਾ ਲਓ। ਫਿਰ ਕੱਪੜੇ 'ਚ ਪਏ ਪਨੀਰ ਨੂੰ ਕੱਢ ਕੇ ਮੈਦੇ ਵਾਲੇ ਮਿਸ਼ਰਨ 'ਚ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸਨੂੰ ਚੰਗੀ ਤਰ੍ਹਾਂ ਫੈਟ ਲਓ। ਫਿਰ ਇੱਕ ਕੜਾਹੀ 'ਚ ਤੇਲ ਗਰਮ ਕਰ ਲਓ ਅਤੇ ਇੱਕ ਕੱਪੜੇ 'ਚ ਛੇਦ ਕਰਕੇ ਉਸ 'ਚ ਇਸ ਮਿਸ਼ਰਨ ਨੂੰ ਭਰ ਕੇ ਕੜਾਹੀ 'ਚ ਗੋਲ ਅਕਾਰ ਬਣਾਉਦੇ ਹੋਏ ਜਲੇਬੀ ਬਣਾਓ। ਜਦੋ ਤੱਕ ਜਲੇਬੀ ਦਾ ਰੰਗ ਸੁਨਹਿਰਾ ਨਾ ਹੋ ਜਾਵੇ, ਉਦੋ ਤੱਕ ਇਸਨੂੰ ਤਲਦੇ ਰਹੋ। ਜਦੋ ਜਲੇਬੀ ਚੰਗੀ ਤਰ੍ਹਾਂ ਪਕ ਜਾਵੇ, ਤਾਂ ਉਸਨੂੰ ਚਾਸ਼ਨੀ 'ਚ ਪਾ ਕੇ ਪੰਜ ਮਿੰਟ ਲਈ ਭਿਓ ਦਿਓ। ਇਸ ਤਰ੍ਹਾਂ ਤੁਹਾਡੀ ਜਲੇਬੀ ਤਿਆਰ ਹੈ।