ਹੈਦਰਾਬਾਦ: ਦਿਵਾਲੀ ਦਾ ਤਿਓਹਾਰ ਆਉਣ ਵਾਲਾ ਹੈ। ਇਸ ਦਿਨ ਲੋਕ ਘਰਾਂ 'ਚ ਕਈ ਤਰ੍ਹਾਂ ਦੇ ਮਿੱਠੇ ਪਕਵਾਨ ਬਣਾਉਦੇ ਹਨ। ਪਰ ਇਨ੍ਹਾਂ ਪਕਵਾਨਾਂ ਨੂੰ ਜ਼ਿਆਦਾ ਖਾਣ ਨਾਲ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਤੁਹਾਨੂੰ ਆਪਣੀ ਖੁਰਾਕ ਨੂੰ ਸਹੀ ਤਰੀਕੇ ਨਾਲ ਪਲੈਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਆਪਣੀ ਖੁਰਾਕ ਨੂੰ ਪਲੈਨ ਕਰਦੇ ਹੋ, ਤਾਂ ਮੋਟਾਪੇ ਦੀ ਸਮੱਸਿਆਂ ਤੋਂ ਬਚ ਸਕਦੇ ਹੋ।
ਮੋਟਾਪੇ ਤੋਂ ਬਚਣ ਲਈ ਇਸ ਤਰ੍ਹਾਂ ਪਲੈਨ ਕਰੋ ਆਪਣੀ ਖੁਰਾਕ:
- ਡਿਨਰ ਅਤੇ ਲੰਚ ਕਰਨ ਤੋਂ ਪਹਿਲਾ ਸਲਾਦ ਖਾਓ। ਇਸ ਨਾਲ ਤੁਹਾਡਾ ਪੇਟ ਭਰ ਜਾਂਦਾ ਹੈ ਅਤੇ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹੋ।
- ਜੇਕਰ ਮਿਠਾਈ 'ਚ ਕਈ ਸਾਰੇ ਪਕਵਾਨ ਸ਼ਾਮਲ ਹਨ ਅਤੇ ਤੁਹਾਡਾ ਮਨ ਸਾਰੀਆਂ ਮਿਠਾਈਆਂ ਖਾਣ ਦਾ ਕਰ ਰਿਹਾ ਹੈ, ਤਾਂ ਤੁਸੀਂ ਇਨ੍ਹਾਂ ਮਿਠਾਈਆਂ ਨੂੰ ਥੋੜੀ ਮਾਤਰਾ 'ਚ ਖਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਜ਼ਿਆਦਾ ਖਾਣ ਤੋਂ ਬਚੋਗੇ।
- ਆਪਣੀ ਖੁਰਾਕ 'ਚ ਫਰੂਟ ਅਤੇ ਸਿਹਤਮੰਦ ਮਿਠਾਈ ਨੂੰ ਸ਼ਾਮਲ ਕਰੋ। ਜ਼ਿਆਦਾ ਮਿੱਠਾ, ਗਰਮ ਅਤੇ ਚਾਕਲੇਟ ਵਾਲੀ ਮਿਠਾਈ ਖਾਣ ਤੋਂ ਬਚੋ।
- ਜੇਕਰ ਤੁਸੀਂ ਲਾਲਚ 'ਚ ਆ ਕੇ ਜ਼ਿਆਦਾ ਮਿਠਾਈ ਲੈ ਲਈ ਹੈ, ਤਾਂ ਉਸਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸ਼ੇਅਰ ਕਰਕੇ ਖਾਓ। ਇਸ ਤਰ੍ਹਾਂ ਮਿਠਾਈ ਬੇਕਾਰ ਵੀ ਨਹੀਂ ਜਾਵੇਗੀ ਅਤੇ ਤੁਸੀਂ ਘਟ ਮਾਤਰਾ 'ਚ ਮਿਠਾਈ ਖਾ ਸਕੋਗੇ।
- ਕੁਝ ਵੀ ਖਾਣ ਤੋਂ ਬਾਅਦ ਕਰੀਬ ਅੱਧੇ ਘੰਟੇ ਲਈ ਸੈਰ ਕਰੋ। ਇਸ ਨਾਲ ਸਾਰਾ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ।
- ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਦਿਨ ਦੇ ਸਮੇਂ ਕਰੀਬ 2-3 ਲੀਟਰ ਪਾਣੀ ਪੀਓ।
- ਗਰਮ ਪਾਣੀ 'ਚ ਨਿੰਬੂ, ਜੀਰੇ ਦਾ ਪਾਣੀ ਅਤੇ ਸੌਫ਼ ਦੀ ਚਾਹ ਵੀ ਤੁਸੀਂ ਪੀ ਸਕਦੇ ਹੋ। ਇਸ ਨਾਲ ਪਾਚਨ ਤੰਤਰ ਨੂੰ ਸਹੀ ਰੱਖਣ 'ਚ ਮਿਲਦੀ ਹੈ ਅਤੇ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ।