ਹੈਦਰਾਬਾਦ: ਦਿਵਾਲੀ ਦਾ ਤਿਓਹਾਰ ਆਉਣ ਵਾਲਾ ਹੈ। ਇਹ ਤਿਓਹਾਰ ਪਰਿਵਾਰ, ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਮਨਾਉਣ 'ਚ ਜ਼ਿਆਦਾ ਮਜ਼ਾ ਆਉਦਾ ਹੈ। ਇਸ ਦਿਨ ਸਾਰੇ ਲੋਕ ਇਕੱਠੇ ਹੋ ਕੇ ਪੂਜਾ ਕਰਦੇ ਹਨ, ਦੀਵੇ ਜਗਾਉਦੇ ਹਨ ਅਤੇ ਪਕਵਾਨ ਖਾਂਦੇ ਹਨ। ਦਿਵਾਲੀ ਮੌਕੇ ਕੁਝ ਸਾਵਧਾਨੀਆਂ ਵਰਤਣਾ ਜ਼ਰੂਰੀ ਹੁੰਦਾ ਹੈ। ਇਸ ਕਰਕੇ ਆਪਣੀ ਦਿਵਾਲੀ ਨੂੰ ਖੁਸ਼ਹਾਲ ਬਣਾਉਣ ਲਈ ਤੁਹਾਨੂੰ ਕੁਝ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਦਿਵਾਲੀ ਮੌਕੇ ਵਰਤੋ ਇਹ ਸਾਵਧਾਨੀਆਂ:
- ਦੀਵੇ ਅਤੇ ਮੋਮਬੱਤੀ ਜਗਾਉਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਦੀਵੇ ਕਿਸੇ ਵੀ ਬਿਜਲੀ ਦੇ ਸਾਮਾਨ ਜਾਂ ਤਾਰਾਂ ਕੋਲ ਨਾ ਹੋਣ।
- ਦੀਵੇਂ ਨੂੰ ਘਰ ਦੀਆਂ ਪੌੜੀਆਂ, ਦਰਵਾਜ਼ੇ ਅਤੇ ਪਰਦਿਆਂ ਤੋਂ ਦੂਰ ਰੱਖੋ। ਇਨ੍ਹਾਂ ਜਗ੍ਹਾਂ ਕੋਲ ਦੀਵੇ ਜਗਾਉਣ ਨਾਲ ਕੱਪੜੇ ਨੂੰ ਅੱਗ ਲੱਗ ਸਕਦੀ ਹੈ। ਇਸਦੇ ਨਾਲ ਹੀ ਦੀਵੇਂ ਅਜਿਹੀ ਜਗ੍ਹਾਂ 'ਤੇ ਰੱਖੋ, ਜਿੱਥੋ ਉਹ ਡਿਗੇ ਨਹੀਂ।
- ਦਿਵਾਲੀ ਵਾਲੇ ਦਿਨ ਸਿੰਥੈਟਿਕ ਕੱਪੜੇ ਨਾ ਪਾਓ। ਇਨ੍ਹਾਂ ਕੱਪੜਿਆਂ ਨੂੰ ਜਲਦੀ ਅੱਗ ਲੱਗ ਜਾਂਦੀ ਹੈ। ਜੇਕਰ ਤੁਸੀਂ ਸ਼ਰਾਰਾ, ਲਹਿੰਗਾ ਅਤੇ ਗਾਊਨ ਪਾ ਰਹੇ ਹੋ, ਤਾਂ ਦੀਵੇਂ ਅਤੇ ਪਟਾਕਿਆਂ ਦੇ ਜ਼ਿਆਦਾ ਕੋਲ ਨਾ ਜਾਓ। ਇਸ ਕਾਰਨ ਤੁਹਾਡੇ ਕੱਪੜਿਆਂ ਨੂੰ ਅੱਗ ਪੈ ਸਕਦੀ ਹੈ।
- ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖੋ। ਜੇਕਰ ਤੁਹਾਡਾ ਬੱਚਾ ਪਟਾਕੇ ਚਲਾਉਣ ਦੀ ਜ਼ਿੱਦ ਕਰ ਰਿਹਾ ਹੈ, ਤਾਂ ਉਸਨੂੰ ਇਕੱਲੇ ਪਟਾਕੇ ਚਲਾਉਣ ਨਾ ਦਿਓ। ਪਟਾਕੇ ਚਲਾਉਦੇ ਸਮੇਂ ਬੱਚੇ ਦੇ ਕੋਲ ਹੀ ਰਹੋ।
- ਪਟਾਕਿਆਂ ਨੂੰ ਬਾਲਕੋਨੀ, ਪੌੜੀਆਂ ਅਤੇ ਘਰ ਦੇ ਕੋਰੀਡੋਰ 'ਚ ਨਾ ਚਲਾਓ। ਇਸ ਨਾਲ ਹਾਦਸਾ ਹੋ ਸਕਦਾ ਹੈ। ਪਟਾਕੇ ਹਮੇਸ਼ਾ ਖੁੱਲੀ ਜਗ੍ਹਾਂ 'ਤੇ ਹੀ ਚਲਾਉਣੇ ਚਾਹੀਦੇ ਹਨ।
- ਪਟਾਕਿਆਂ ਨੂੰ ਦੂਰ ਹੋ ਕੇ ਚਲਾਓ ਅਤੇ ਚਲਦੇ ਪਟਾਕੇ ਨੂੰ ਚੈੱਕ ਕਰਨ ਨਾ ਜਾਓ। ਇਸਦੇ ਨਾਲ ਹੀ ਹੱਥ 'ਚ ਫੜ੍ਹ ਕੇ ਕਦੇ ਵੀ ਪਟਾਕੇ ਨਾ ਚਲਾਓ।
- ਦਿਵਾਲੀ ਵਾਲੇ ਦਿਨ ਬੱਚੇ, ਬਜ਼ੁਰਗ ਅਤੇ ਕੁੱਤਿਆਂ ਨੂੰ ਬਾਹਰ ਨਾ ਭੇਜੋ। ਪਟਾਕਿਆਂ ਦੀ ਆਵਾਜ਼ ਅਤੇ ਧੂੰਏ ਕਾਰਨ ਉਨ੍ਹਾਂ ਨੂੰ ਮੁਸ਼ਕਿਲ ਹੋ ਸਕਦੀ ਹੈ।
- ਜਿਹੜੇ ਪਟਾਕੇ ਚਲ ਚੁੱਕੇ ਹਨ, ਉਨ੍ਹਾਂ ਨੂੰ ਪਾਣੀ 'ਚ ਪਾਓ, ਤਾਂਕਿ ਜੇਕਰ ਉਨ੍ਹਾਂ 'ਚ ਅੱਗ ਬਚੀ ਹੈ, ਤਾਂ ਬੁੱਝ ਜਾਵੇ।
- ਆਪਣੇ ਕੋਲ ਐਂਬੂਲੈਂਸ, ਫਾਇਰ ਬ੍ਰਿਗੇਡ ਵਰਗੇ ਕੁਝ ਐਮਰਜੈਂਸੀ ਨੰਬਰ ਤਿਆਰ ਰੱਖੋ ਤਾਂ ਜੋ ਲੋੜ ਪੈਣ 'ਤੇ ਤੁਸੀਂ ਇਨ੍ਹਾਂ ਨੰਬਰਾਂ 'ਤੇ ਜਲਦੀ ਤੋਂ ਜਲਦੀ ਕਾਲ ਕਰ ਸਕੋ ਅਤੇ ਮਦਦ ਲੈ ਸਕੋ।