ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਸਿਹਤਮੰਦ ਰਹਿਣ ਲਈ ਡਾਕਟਰ ਖੁਰਾਕ 'ਚ ਕਈ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ। ਇਨ੍ਹਾਂ ਸਿਹਤਮੰਦ ਚੀਜ਼ਾਂ 'ਚ ਖਜੂਰ ਵੀ ਸ਼ਾਮਲ ਹੈ। ਐਕਸਪਰਟ ਅਨੁਸਾਰ, ਸਵੇਰੇ ਜਾਂ ਸ਼ਾਮ ਦੇ ਭੋਜਨ ਵਿੱਚ ਜੇਕਰ ਤੁਸੀਂ ਖਜੂਰ ਖਾਓਗੇ, ਤਾਂ ਇਸ ਨਾਲ ਕਈ ਬਿਮਾਰੀਆਂ ਦੂਰ ਹੋ ਸਕਦੀਆਂ ਹਨ। ਖਜੂਰ 'ਚ ਫਾਈਬਰ, ਕੈਲਸ਼ੀਅਮ, ਪੋਟਾਸ਼ੀਅਮ, ਆਈਰਨ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸਨੂੰ ਖਾਣ ਨਾਲ Metabolism ਬੂਸਟ ਹੁੰਦਾ ਹੈ ਅਤੇ ਸਿਹਤ ਨੂੰ ਹੋਰ ਵੀ ਕਈ ਫਾਇਦੇ ਮਿਲਦੇ ਹਨ।
ਖਜੂਰ ਖਾਣ ਦੇ ਫਾਇਦੇ:
ਮਜ਼ਬੂਤ ਹੱਡੀਆਂ ਲਈ ਖਜੂਰ ਫਾਇਦੇਮੰਦ: ਪੌਸ਼ਟਿਕ ਤੱਤਾਂ ਨਾਲ ਭਰਪੂਰ ਖਜੂਰ ਹੱਡੀਆਂ ਲਈ ਫਾਇਦੇਮੰਦ ਹੁੰਦੀ ਹੈ। ਖਜੂਰ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਇਸਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਵਿੱਚ ਮੈਗਨੀਜ਼, ਕਾਪਰ ਅਤੇ ਮੈਗਨੀਸ਼ਿਅਮ ਆਦਿ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
ਤਣਾਅ ਤੋਂ ਛੁਟਕਾਰਾ ਪਾਉਣ ਲਈ ਖਜੂਰ ਮਦਦਗਾਰ: ਜੇਕਰ ਤੁਸੀਂ ਰੋਜ਼ਾਨਾ ਖਜੂਰ ਖਾਂਦੇ ਹੋ, ਤਾਂ ਤੁਹਾਨੂੰ ਵਿਟਾਮਿਨ ਸਪਲੀਮੈਂਟ ਦੀ ਜਰੂਰਤ ਨਹੀਂ ਪਵੇਗੀ। ਖਜੂਰ ਖਾਣ ਨਾਲ ਤੁਸੀਂ ਤਣਾਅ ਮੁਕਤ ਹੋ ਸਕਦੇ ਹੋ। ਖਜੂਰ ਨੂੰ ਤੁਸੀਂ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਖੂਜਰ ਪਾਚਨ ਲਈ ਫਾਇਦੇਮੰਦ: ਜੇਕਰ ਤੁਸੀਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਖਜੂਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਇਸ ਲਈ ਕੁਝ ਖਜੂਰਾ ਨੂੰ ਪਾਣੀ ਵਿੱਚ ਥੋੜੀ ਦੇਰ ਲਈ ਭਿਗੋ ਕੇ ਰੱਖ ਦਿਓ ਅਤੇ ਫਿਰ ਇਸਨੂੰ ਖਾ ਲਓ। ਰੋਜ਼ਾਨਾ ਖਜੂਰ ਖਾਣ ਨਾਲ ਤੁਹਾਡਾ ਪਾਚਨ ਤੰਤਰ ਸਹੀ ਹੋਵੇਗਾ ਅਤੇ ਕਬਜ਼ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਮਿਲੇਗਾ।
ਖਜੂਰ ਭਾਰ ਘਟਾਉਣ 'ਚ ਮਦਦਗਾਰ: ਜੇਕਰ ਤੁਸੀਂ ਰੋਜ਼ਾਨਾ 4-6 ਖਜੂਰ ਖਾਂਦੇ ਹੋ, ਤਾਂ ਇਸ ਨਾਲ ਤੁਹਾਨੂੰ ਭਾਰ ਘਟ ਕਰਨ 'ਚ ਮਦਦ ਮਿਲੇਗੀ। ਇਸ ਲਈ ਖਜੂਰ ਨੂੰ ਤੁਸੀਂ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ ਜਾਂ ਸ਼ਾਮ ਨੂੰ ਗ੍ਰੀਨ ਟੀ ਨਾਲ ਵੀ ਇਸਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
- Almond Benefits: ਬਾਦਾਮ ਖਾਣ ਨਾਲ ਮਿਲ ਸਕਦੈ ਨੇ ਫਾਇਦੇ, ਜਾਣੋ ਉਮਰ ਦੇ ਹਿਸਾਬ ਨਾਲ ਹਰ ਰੋਜ਼ ਕਿਨੀ ਮਾਤਰਾ 'ਚ ਖਾਣੇ ਚਾਹੀਦੇ ਨੇ ਬਾਦਾਮ
- Hair Care Tips: ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੌਂਗ ਦਾ ਤੇਲ ਹੋ ਸਕਦੈ ਫਾਇਦੇਮੰਦ
- Oil For Foods: ਸਰ੍ਹੋ ਦੇ ਤੇਲ ਦੀ ਵਰਤੋ ਕਰਨ ਨਾਲ ਮਿਲ ਸਕਦੈ ਨੇ ਕਈ ਸਿਹਤ ਲਾਭ, ਭੋਜਨ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ ਵਰਤੋ
ਸ਼ੂਗਰ ਦੇ ਮਰੀਜ਼ਾਂ ਲਈ ਖਜੂਰ ਫਾਇਦੇਮੰਦ: ਖਜੂਰ 'ਚ ਫਾਇਬਰ ਪਾਇਆ ਜਾਂਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਵਧੀਆਂ ਹੁੰਦਾ ਹੈ। ਐਕਸਪਰਟ ਅਨੁਸਾਰ, ਸਾਦੇ ਦਹੀ 'ਚ ਖਜੂਰ ਮਿਲਾ ਕੇ ਖਾਣ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਫਾਇਦਾ ਮਿਲ ਸਕਦਾ ਹੈ।