ਚੀਨ ਨੂੰ 'ਨਵੀਂ ਕੋਰੋਨਾਵਾਇਰਸ ਨਿਮੋਨੀਆ ਟੀਕਾ ਲਾਗੂ ਕਰਨ ਦੀ ਯੋਜਨਾ' ਵਿੱਚ ਸ਼ਾਮਿਲ ਹੋਣ 'ਤੇ ਵਿਸ਼ਵਵਿਆਪੀ ਮੀਡੀਆ ਦਾ ਧਿਆਨ ਖਿਚਿਆ ਗਿਆ ਹੈ। ਅਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਵੀ ਇਸ ਦੀ ਪ੍ਰਸ਼ੰਸਾ ਕੀਤੀ ਹੈ। ਹੁਣ ਤੱਕ, ਚਾਰ ਚੀਨੀ ਕੋਰੋਨਾਵਾਇਰਸ ਟੀਕੇ ਪੜਾਅ ਤਿੰਨ ਦੇ ਕਲੀਨਿਕਲ ਅਜ਼ਮਾਇਸ਼ ਵਿੱਚ ਦਾਖ਼ਲ ਹੋ ਚੁੱਕੇ ਹਨ, ਅਤੇ ਚੀਨ ਟੀਕਾ ਤਿਆਰ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ। ਚੀਨੀ ਅਧਿਕਾਰੀਆਂ ਨੇ ਹਾਲ ਹੀ ਵਿੱਚ ਕਈ ਵਾਰ ਦੁਹਰਾਇਆ ਹੈ ਕਿ ਚੀਨ ਇਸ ਲਈ ਵਿਸ਼ਵ ਭਰ ਵਿੱਚ ਟੀਕਿਆਂ ਦੀ ਨਿਰਪੱਖ ਵੰਡ ਨੂੰ ਵਧਾਉਣ ਅਤੇ ਖਾਸ ਕਰ ਕੇ ਵਿਕਾਸਸ਼ੀਲ ਦੇਸ਼ਾਂ ਨੂੰ ਟੀਕੇ ਦੀ ਸਪਲਾਈ ਦੀ ਗਰੰਟੀ ਦੇਣ ਲਈ ਨਵੇਂ ਕੋਰੋਨਾ ਵਾਇਰਸ ਨਿਮੋਨੀਆ ਟੀਕਾ ਲਾਗੂ ਕਰਨ ਦੀ ਯੋਜਨਾ ਵਿੱਚ ਸ਼ਾਮਿਲ ਹੋਇਆ ਹੈ। ਅਤੇ ਚੀਨ ਇਸ ਮੁੱਦੇ ਨੂੰ ਪੂਰਾ ਕਰਨ ਲਈ ਅਸਲ ਵਿੱਚ ਕਦਮ ਚੁੱਕੇਗਾ।
ਨਿਊ ਕੋਰੋਨਾ ਵਾਇਰਸ ਨਿਮੋਨੀਆ ਵੈਕਸੀਨ ਲਾਗੂ ਕਰਨ ਦੀ ਯੋਜਨਾ ਦੇ ਅਨੁਸਾਰ, ਸਾਲ 2021 ਦੇ ਅੰਤ ਤੱਕ, ਵਿਸ਼ਵ ਵਿੱਚ ਘੱਟੋ ਘੱਟ ਦੋ ਅਰਬ ਸੁਰੱਖਿਅਤ ਟੀਕੇ ਤਿਆਰ ਕੀਤੇ ਜਾਣਗੇ। ਤਾਂ ਜੋ ਉੱਚ ਜੋਖਮ ਅਤੇ ਸੰਵੇਦਨਸ਼ੀਲ ਲੋਕਾਂ ਅਤੇ ਵੱਖ-ਵੱਖ ਦੇਸ਼ਾਂ ਦੇ ਡਾਕਟਰਾਂ ਦੀ ਰੱਖਿਆ ਕੀਤੀ ਜਾ ਸਕੇ। ਅਤੇ ਇਹ ਵੀ ਨਿਸ਼ਚਤ ਕੀਤਾ ਜਾ ਸਕਦਾ ਹੈ ਕਿ ਸਕੀਮ ਦੇ ਸਾਰੇ ਭਾਗੀਦਾਰ ਦੇਸ਼ ਚਾਹੇ ਉੱਚ ਜਾਂ ਘੱਟ ਆਮਦਨ ਵਾਲੇ, ਬਰਾਬਰ ਤੌਰ ਉੱਤੇ ਟੀਕਾ ਹਾਸਿਲ ਕਰਨ।
ਪਰ ਐਸਟਰਾਜ਼ੇਨੇਕਾ ਅਤੇ ਜਾਨਸਨ ਅਤੇ ਜਾਨਸਨ ਵਰਗੀਆਂ ਕੰਪਨੀਆਂ ਦੀ ਟੀਕਾ ਖੋਜ ਨੇ ਗੰਭੀਰ ਉਲਟ ਪ੍ਰਤੀਕਰਮ ਜ਼ਾਹਰ ਕੀਤੇ ਹਨ ਅਤੇ ਰਿਪੋਰਟਾਂ ਆਈਆਂ ਹਨ ਕਿ ਕੁਝ ਅਜ਼ਮਾਇਸ਼ਾਂ ਨੂੰ ਰੋਕਣਾ ਪਿਆ ਹੈ। ਅਜਿਹੀ ਸਥਿਤੀ ਵਿੱਚ, ਚੀਨ ਦੀ ਭਾਗੀਦਾਰੀ ਨੇ ਨਿਊ ਕੋਰੋਨਾ ਵਾਇਰਸ ਨਮੋਨੀਆ ਵੈਕਸੀਨ ਲਾਗੂ ਕਰਨ ਦੀ ਯੋਜਨਾ ਨੂੰ ਲਾਗੂ ਕਰਨ ਲਈ ਵਧੇਰੇ ਭਰੋਸਾ ਦਿੱਤਾ ਹੈ। ਇਸ ਸਮੇਂ ਚੀਨ ਵਿੱਚ 13 ਕਿਸਮਾਂ ਦੇ ਟੀਕਿਆਂ ਦਾ ਕਲੀਨਿਕਲ ਟੈਸਟ ਕੀਤਾ ਗਿਆ ਹੈ। ਹੁਣ ਤੱਕ, ਕੁੱਲ ਸੱਠ ਹਜ਼ਾਰ ਲੋਕਾਂ ਨੇ ਚੀਨੀ ਟੀਕਾ ਲਗਾਇਆ ਹੈ ਅਤੇ ਕੋਈ ਗੰਭੀਰ ਪ੍ਰਤੀਕ੍ਰਿਆ ਦਰਜ ਨਹੀਂ ਕੀਤੀ ਗਈ ਹੈ।
ਦੂਜੇ ਪਾਸੇ, ਅੰਤਰਰਾਸ਼ਟਰੀ ਭਾਈਚਾਰੇ ਨੇ ਚੀਨੀ ਟੀਕੇ ਦੀ ਪ੍ਰਗਤੀ ਅਤੇ ਸੁਰੱਖਿਆ ਨੂੰ ਮਾਨਤਾ ਦਿੱਤੀ ਹੈ। ਵਿਸ਼ਵ ਪ੍ਰਸਿੱਧ ਮੈਡੀਕਲ ਜਰਨਲ ਦਿ ਲੈਂਸੇਟ ਵਿੱਚ ਕੁੱਝ ਸਮਾਂ ਪਹਿਲਾਂ ਪ੍ਰਕਾਸ਼ਤ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਚੀਨ ਵਿੱਚ ਵਿਕਸਤ ਟੀਕਾ ਸੁਰੱਖਿਅਤ ਹੈ। ਬ੍ਰਾਜ਼ੀਲ ਦੇ ਸਾਓ ਪਾਓਲੋ ਸਟੇਟ ਦੇ ਗਵਰਨਰ ਨੇ ਇਹ ਵੀ ਕਿਹਾ ਕਿ ਬ੍ਰਾਜ਼ੀਲ ਵਿੱਚ ਟੈਸਟ ਕੀਤੇ ਗਏ ਸਾਰੇ ਟੀਕਿਆਂ ਦਾ ਚੀਨੀ ਕੰਪਨੀ ਦਾ ਟੀਕਾ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਵੱਧ ਉਮੀਦ ਵਾਲਾ ਹੈ।
ਇਸਦੇ ਨਾਲ ਹੀ, ਚੀਨ ਦੀ ਨਵੀਂ ਕੋਰੋਨਾ ਵਾਇਰਸ ਨਮੋਨੀਆ ਵੈਕਸੀਨ ਲਾਗੂ ਕਰਨ ਦੀ ਯੋਜਨਾ ਵਿੱਚ ਹਿੱਸਾ ਲੈਣ ਨਾਲ ਦੁਨੀਆ ਭਰ ਵਿੱਚ ਟੀਕਿਆਂ ਦੀ ਨਿਰਪੱਖ ਵੰਡ ਵਿੱਚ ਵਾਧਾ ਹੋਵੇਗਾ। ਪਿਛਲੇ ਸਮੇਂ ਵਿੱਚ, ਵਿਕਾਸਸ਼ੀਲ ਦੇਸ਼ਾਂ ਵਿੱਚ ਗ਼ਰੀਬ ਲੋਕ ਉੱਚ ਕੀਮਤਾਂ ਨੂੰ ਬਰਦਾਸ਼ਤ ਕਰਨ ਵਿੱਚ ਅਸਮਰਥ ਰਹੇ ਹਨ। ਜੋ ਵਿਸ਼ਵ-ਵਿਆਪੀ ਮਹਾਂਮਾਰੀ ਦੇ ਨਿਯੰਤਰਣ ਨੂੰ ਵਧਾਉਣਗੇ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਟ੍ਰੇਡੋਸ ਐਡਮੋਮ ਗੈਬਰੇਜ ਨੇ ਕਿਹਾ ਕਿ ਟੀਕਿਆਂ ਦੀ ਸੀਮਤ ਸਪਲਾਈ ਦੇ ਕਾਰਨ, ਸਾਰੇ ਦੇਸ਼ਾਂ ਦੇ ਖ਼ਾਸ ਸਮੂਹਾਂ ਦੇ ਲੋਕਾਂ ਦੇ ਟੀਕੇ ਲਗਾਉਣ ਦੀ ਪਹਿਲਾਂ ਗਰੰਟੀ ਦਿੱਤੀ ਜਾਏਗੀ, ਨਾ ਕੇ ਕਿਸੇ ਤੈਅ ਦੇਸ਼ ਦੇ ਸਾਰੇ ਲੋਕਾਂ ਦੇ ਲਈ।
ਚੀਨ ਨੇ ਕਈ ਵਾਰ ਵਾਅਦਾ ਕੀਤਾ ਹੈ ਕਿ ਉਹ ਆਪਣੀ ਵੈਕਸੀਨ ਨੂੰ ਇੱਕ ਵਿਸ਼ਵਵਿਆਪੀ ਜਨਤਕ ਉਤਪਾਦ ਬਣਾਏਗਾ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਢੁਆਈ ਸਮਰੱਥਾ ਦਾ ਧਿਆਨ ਰੱਖੇਗਾ। ਨਾਲ ਹੀ, ਚੀਨ ਵਿਕਾਸਸ਼ੀਲ ਦੇਸ਼ਾਂ ਲਈ ਮੁਫ਼ਤ ਟੀਕੇ ਬਣਾਏਗਾ। ਇਸ ਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਵੀ ਪ੍ਰਸ਼ੰਸਾ ਮਿਲੀ ਹੈ।