ਹੈਦਰਾਬਾਦ: ਇਲਾਇਚੀ ਨੂੰ ਆਪਣੇ ਸੁਆਦ ਅਤੇ ਖੁਸ਼ਬੂ ਲਈ ਜਾਣਿਆਂ ਜਾਂਦਾ ਹੈ ਅਤੇ ਕਿਸੇ ਵੀ ਚੀਜ਼ 'ਚ ਇਸਦਾ ਇਸਤੇਮਾਲ ਕਰ ਲਿਆ ਜਾਂਦਾ ਹੈ। ਇਸਦਾ ਇਸਤੇਮਾਲ ਨਾ ਸਿਰਫ ਮਿਠਾਈਆ ਵਿੱਚ ਸਗੋਂ ਕਈ ਸਬਜ਼ੀਆਂ 'ਚ ਵੀ ਕੀਤਾ ਜਾਂਦਾ ਹੈ। ਇਨ੍ਹਾਂ ਹੀ ਨਹੀਂ ਮੂੰਹ ਫਰੈਸ਼ਨਰ ਲਈ ਵੀ ਇਲਾਇਚੀ ਦਾ ਇਸਤੇਮਾਲ ਕਰ ਲਿਆ ਜਾਂਦਾ ਹੈ। ਰਸੋਈ 'ਚ ਇਸਤੇਮਾਲ ਕੀਤੇ ਜਾਣ ਵਾਲੀ ਇਲਾਇਚੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ।
ਇਲਾਇਚੀ ਦੇ ਸਿਹਤ ਲਈ ਫਾਇਦੇ:
ਪਾਚਨ 'ਚ ਮਦਦਗਾਰ: ਇਲਾਇਚੀ ਆਪਣੇ ਪਾਚਨ ਗੁਣਾ ਲਈ ਜਾਣੀ ਜਾਂਦੀ ਹੈ। ਇਸ ਨਾਲ ਪਾਚਨ, ਸੋਜ, ਗੈਸ ਅਤੇ ਹੋਰ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਹ ਢਿੱਡ 'ਚ ਮੌਜ਼ੂਦ ਪਾਚਕ ਨੂੰ ਐਕਟਿਵ ਕਰਦੇ ਹਨ, ਜੋ ਪਾਚਨ 'ਚ ਸਹਾਇਤਾ ਕਰਦੇ ਹਨ।
ਸਾਹ ਅਤੇ ਮੂਹ ਦੀ ਬਦਬੂ ਤੋਂ ਛੁਟਕਾਰਾ: ਇਲਾਇਚੀ ਦੇ ਬੀਜ ਜਾਂ ਫਲੀ ਚਬਾਉਣ ਨਾਲ ਤੁਹਾਡਾ ਮੂੰਹ ਤਾਜ਼ਾ ਹੋ ਸਕਦਾ ਹੈ ਅਤੇ ਮੂੰਹ ਦੀ ਬਦਬੂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਹੀ ਕਾਰਨ ਹੈ ਕਿ ਇਲਾਇਚੀ ਦਾ ਇਸਤੇਮਾਲ ਅਕਸਰ ਮੂੰਹ ਫਰੈਸ਼ਨਰ ਦੇ ਰੂਪ 'ਚ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਇਲਾਇਚੀ ਮੂੰਹ 'ਚ ਹਾਨੀਕਾਰਕ ਬੈਕਟੀਰੀਆਂ ਨੂੰ ਰੋਕ ਕੇ ਦੰਦਾਂ ਦੀ ਸਿਹਤ ਨੂੰ ਬਣਾਏ ਰੱਖਣ 'ਚ ਵੀ ਮਦਦ ਕਰਦੀ ਹੈ।
Anti-Inflammatory ਗੁਣ: ਇਲਾਇਚੀ 'ਚ ਅਜਿਹੇ ਮਿਸ਼ਰਣ ਹੁੰਦੇ ਹਨ, ਜਿਨ੍ਹਾਂ ਨੂੰ Anti-Inflammatory ਗੁਣ ਕਿਹਾ ਜਾਂਦਾ ਹੈ, ਜੋ ਸਰੀਰ ਵਿੱਚ ਜਲਨ ਅਤੇ ਸੋਜ ਨੂੰ ਘਟ ਕਰਨ 'ਚ ਮਦਦ ਕਰ ਸਕਦੇ ਹਨ।
ਇਲਾਇਚੀ ਐਂਟੀਆਕਸੀਡੈਂਟਸ ਨਾਲ ਭਰਪੂਰ: ਇਲਾਇਚੀ ਫਲੇਵੋਨੋਇਡਸ ਅਤੇ ਫੀਨੋਲਿਕ ਮਿਸ਼ਰਣ ਵਰਗੇ ਐਂਟੀਆਕਸੀਡੈਂਟਸ ਦਾ ਇੱਕ ਚੰਗਾ ਸਰੋਤ ਹੈ। ਇਲਾਇਚੀ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟਸ ਸਰੀਰ ਵਿੱਚ ਫ੍ਰੀ ਰੈਡੀਕਲ ਦੇ ਅਸਰ ਨੂੰ ਘਟ ਕਰਨ 'ਚ ਮਦਦ ਕਰਦੇ ਹਨ, ਜਿਸ ਨਾਲ ਪੁਰਾਣੀ ਤੋਂ ਪੁਰਾਣੀ ਗੰਭੀਰ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
- Health Tips: ਰਾਤ ਨੂੰ ਸੌਣ ਤੋਂ ਪਹਿਲਾ ਨਹਾਉਣ ਨਾਲ ਮਿਲ ਸਕਦੈ ਨੇ ਕਈ ਸਿਹਤ ਲਾਭ, ਜਾਣੋ ਕਿਵੇਂ
- Dry Fruits For Weight Loss: ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਨ੍ਹਾਂ 5 ਡਰਾਈ ਫਰੂਟਸ ਨੂੰ ਅੱਜ ਤੋਂ ਹੀ ਬਣਾ ਲਓ ਆਪਣੀ ਖੁਰਾਕ ਦਾ ਹਿੱਸਾ
- Tomato Side Effects: ਇਨ੍ਹਾਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਟਮਾਟਰ, ਨਹੀਂ ਤਾਂ ਸਮੱਸਿਆਵਾਂ ਵਧਣ ਦਾ ਹੋ ਸਕਦੈ ਖ਼ਤਰਾ
ਦਿਲ ਦੀ ਸਿਹਤ ਲਈ ਫਾਇਦੇਮੰਦ ਹੈ ਇਲਾਇਚੀ: ਕੁਝ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਇਲਾਇਚੀ ਬਲੱਡ ਪ੍ਰੈਸ਼ਰ ਨੂੰ ਘਟਾ ਕੇ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾ ਕੇ ਦਿਲ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੀ ਹੈ।
ਇਲਾਇਚੀ ਮੂਡ ਨੂੰ ਵਧਾ ਸਕਦੀ ਹੈ: ਇਲਾਇਚੀ ਦੀ ਖੁਸ਼ਬੂ ਅਕਸਰ ਆਰਾਮ ਅਤੇ ਤਣਾਅ ਤੋਂ ਰਾਹਤ ਨਾਲ ਜੁੜੀ ਹੁੰਦੀ ਹੈ। ਇਲਾਇਚੀ ਦੀ ਵਰਤੋਂ ਮੂਡ ਨੂੰ ਵਧੀਆ ਰੱਖਣ ਅਤੇ ਚਿੰਤਾ ਘਟਾਉਣ ਲਈ ਰਵਾਇਤੀ ਇਲਾਜਾਂ ਵਿੱਚ ਕੀਤੀ ਜਾਂਦੀ ਹੈ।