ਹੈਦਰਾਬਾਦ: ਅਰਬੀ ਇੱਕ ਸਿਹਤਮੰਦ ਸਬਜ਼ੀ ਹੈ। ਇਹ ਖਾਣ 'ਚ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਕੁਝ ਲੋਕ ਇਸਨੂੰ ਸੁੱਕੀ ਸਬਜ਼ੀ ਦੇ ਰੂਪ 'ਚ ਖਾਂਦੇ ਹਨ, ਤਾਂ ਕੁਝ ਲੋਕ ਮਸਾਲੇਦਾਰ ਸਬਜ਼ੀ ਬਣਾ ਕੇ ਖਾਣਾ ਪਸੰਦ ਕਰਦੇ ਹਨ। ਅਰਬੀ ਦੀ ਸਬਜ਼ੀ ਬਣਾਉਣਾ ਇੰਨਾਂ ਆਸਾਨ ਨਹੀਂ ਹੈ। ਇਸ ਕਰਕੇ ਲੋਕ ਇਸਨੂੰ ਘਟ ਹੀ ਖਾਂਦੇ ਹਨ। ਇਸਦੇ ਨਾਲ ਹੀ ਅਰਬੀ ਨੂੰ ਛਿੱਲਦੇ ਸਮੇਂ ਅਕਸਰ ਚਮੜੀ 'ਤੇ ਐਲਰਜੀ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਖੁਜਲੀ ਅਤੇ ਸੋਜ ਦੀ ਸਮੱਸਿਆਂ ਹੋ ਜਾਂਦੀ ਹੈ। ਇਸ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਆਸਾਨ ਉਪਾਅ ਅਪਣਾ ਸਕਦੇ ਹੋ।
ਅਰਬੀ ਛਿੱਲਦੇ ਸਮੇਂ ਹੋਣ ਵਾਲੀ ਖੁਜਲੀ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਦਸਤਾਨੇ ਪਾਓ: ਜਦੋ ਤੁਸੀਂ ਅਰਬੀ ਬਣਾਉਦੇ ਹੋ, ਤਾਂ ਆਪਣੇ ਹੱਥਾਂ 'ਚ ਦਸਤਾਨੇ ਪਾ ਲਓ। ਫਿਰ ਭਾਂਡੇ ਧੋਣ ਵਾਲੇ ਸਕ੍ਰਬ ਦੀ ਮਦਦ ਨਾਲ ਅਰਬੀ ਨੂੰ ਸਾਫ਼ ਕਰ ਲਓ। ਅਜਿਹਾ ਕਰਨ ਨਾਲ ਖੁਜਲੀ ਨਹੀਂ ਹੋਵੇਗੀ ਅਤੇ ਅਰਬੀ ਵੀ ਸਾਫ਼ ਹੋ ਜਾਵੇਗੀ।
ਅਰਬੀ ਛਿੱਲਣ ਤੋਂ ਪਹਿਲਾ ਇਸ 'ਤੇ ਲੂਣ ਪਾ ਲਓ: ਅਰਬੀ ਛਿੱਲਣ ਤੋਂ ਪਹਿਲਾ ਇਸ 'ਤੇ ਥੋੜ੍ਹਾਂ ਲੂਣ ਪਾਓ। ਜੇਕਰ ਤੁਸੀਂ ਅਰਬੀ ਨੂੰ ਉਬਾਲ ਰਹੇ ਹੋ, ਤਾਂ ਵੀ ਇਸ 'ਤੇ ਲੂਣ ਪਾ ਕੇ ਉਬਾਲੋ। ਜੇਕਰ ਤੁਸੀਂ ਅਰਬੀ ਨੂੰ ਕੱਚਾ ਛਿੱਲਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਵੀ ਪਹਿਲਾ ਇਸ 'ਤੇ ਲੂਣ ਛਿੜਕ ਲਓ। ਇਸ ਨਾਲ ਹੱਥਾਂ 'ਚ ਖੁਜਲੀ ਨਹੀਂ ਹੋਵੇਗੀ ਅਤੇ ਤੁਸੀਂ ਅਰਬੀ ਨੂੰ ਆਸਾਨੀ ਨਾਲ ਛਿੱਲ ਸਕੋਗੇ।
ਨਿੰਬੂ ਦਾ ਰਸ ਹੱਥਾਂ 'ਤੇ ਲਗਾਓ: ਜਦੋ ਵੀ ਤੁਸੀਂ ਅਰਬੀ ਨੂੰ ਸਾਫ਼ ਕਰਨ ਲੱਗਦੇ ਹੋ, ਤਾਂ ਨਿੰਬੂ ਆਪਣੇ ਕੋਲ ਰੱਖੋ ਅਤੇ ਜਿਵੇਂ ਹੀ ਹੱਥਾਂ 'ਚ ਖੁਜਲੀ ਹੋਣ ਲੱਗੇ, ਤਾਂ ਨਿੰਬੂ ਦਾ ਰਸ ਆਪਣੇ ਹੱਥਾਂ 'ਤੇ ਲਗਾ ਲਓ। ਅਜਿਹਾ ਕਰਨ ਨਾਲ ਖੁਜਲੀ ਖਤਮ ਹੋ ਜਾਵੇਗੀ। ਨਿੰਬੂ ਵਿਟਾਮਿਨ-ਸੀ ਦਾ ਚੰਗਾ ਸਰੋਤ ਹੁੰਦਾ ਹੈ।
ਬੇਕਿੰਗ ਸੋਡੇ ਦਾ ਪਾਣੀ: ਅਰਬੀ ਛਿੱਲਣ ਤੋਂ ਪਹਿਲਾ ਇੱਕ ਭਾਂਡੇ 'ਚ ਬੇਕਿੰਗ ਸੋਡੇ ਦਾ ਪਾਣੀ ਬਣਾ ਕੇ ਤਿਆਰ ਕਰ ਲਓ। ਜਦੋ ਤੁਹਾਨੂੰ ਹੱਥਾਂ 'ਚ ਖੁਜਲੀ ਮਹਿਸੂਸ ਹੋਵੇ, ਤਾਂ ਆਪਣੇ ਹੱਥ ਇਸ ਪਾਣੀ 'ਚ ਪਾ ਕੇ ਰੱਖੋ। ਇਸ ਨਾਲ ਖੁਜਲੀ ਦੀ ਸਮੱਸਿਆਂ ਦੂਰ ਹੋ ਜਾਵੇਗੀ।
- Health Tips: ਸਿਹਤਮੰਦ ਰਹਿਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ 4 ਚੀਜ਼ਾਂ, ਮਿਲਣਗੇ ਕਈ ਸਿਹਤ ਲਾਭ
- Home Remedies For Hiccups: ਜਾਣੋ ਹਿਚਕੀ ਆਉਂਣ ਦੇ ਪਿੱਛੇ ਕੀ ਨੇ ਅਸਲੀ ਕਾਰਨ, ਇਸ ਨੂੰ ਰੋਕਣ ਲਈ ਅਪਣਾਓ ਇਹ ਘਰੇਲੂ ਨੁਸਖੇ
- Red Chilli Side Effects: ਤੁਸੀਂ ਵੀ ਭੋਜਨ ਬਣਾਉਦੇ ਸਮੇਂ ਲਾਲ ਮਿਰਚ ਦਾ ਇਸਤੇਮਾਲ ਕਰਨ ਦੀ ਗਲਤੀ ਤਾਂ ਨਹੀਂ ਕਰ ਰਹੇ, ਜਾਣ ਲਓ ਇਸਦੇ ਇਹ ਨੁਕਸਾਨ
ਤੁਲਸੀ ਦੇ ਪੱਤੇ: ਖੁਜਲੀ ਹੋਣ ਤੇ ਤੁਸੀਂ ਤੁਲਸੀ ਦੇ ਪੱਤਿਆਂ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਹ ਪੱਤੇ ਚਮੜੀ 'ਤੇ ਹੋਣ ਵਾਲੇ ਹਰ ਨੁਕਸਾਨ ਤੋਂ ਬਚਾਉਦੇ ਹਨ ਅਤੇ ਇਸ ਨਾਲ ਖੁਜਲੀ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ।