ਹੈਦਰਾਬਾਦ: ਜਦੋਂ ਗਰਮੀਆਂ ਆਉਂਦੀਆਂ ਹਨ ਤਾਂ ਬਾਜ਼ਾਰ 'ਚ ਕਈ ਮੌਸਮੀ ਫਲ ਅਤੇ ਸਬਜ਼ੀਆਂ ਵੀ ਆ ਜਾਂਦੀਆ ਹਨ। ਇਸ ਮੌਸਮ ਵਿਚ ਲੋਕ ਗਰਮੀ ਤੋਂ ਬਚਣ ਲਈ ਖਾਣ-ਪੀਣ ਦੀਆਂ ਆਦਤਾਂ ਤੋਂ ਲੈ ਕੇ ਕੱਪੜਿਆਂ ਤੱਕ ਹਰ ਚੀਜ਼ ਵਿਚ ਜ਼ਰੂਰੀ ਬਦਲਾਅ ਕਰਦੇ ਹਨ। ਆਮ ਤੌਰ 'ਤੇ ਲੋਕ ਗਰਮੀਆਂ ਦੌਰਾਨ ਆਪਣੀ ਖੁਰਾਕ 'ਚ ਮੌਸਮੀ ਫਲਾਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਕੇ ਸਿਹਤਮੰਦ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਲੀਚੀ ਇਨ੍ਹਾਂ ਫਲਾਂ ਵਿੱਚੋਂ ਇੱਕ ਹੈ। ਪਰ ਲੀਚੀ ਨੂੰ ਖਾਣਾ ਕੁਝ ਲੋਕਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਆਓ ਜਾਣਦੇ ਹਾਂ...
ਲੀਚੀ ਖਾਣ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ: ਵਿਟਾਮਿਨ ਬੀ-6, ਸੀ, ਰਿਬੋਫਲੇਵਿਨ, ਨਿਆਸੀਨ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਲੀਚੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸੇ ਲਈ ਗਰਮੀਆਂ 'ਚ ਲੋਕ ਇਸ ਦੇ ਫਾਇਦੇ ਜਾਣ ਕੇ ਇਸਨੂੰ ਜ਼ਿਆਦਾ ਖਾਂਦੇ ਹਨ, ਪਰ ਫਾਇਦੇਮੰਦ ਲੀਚੀ ਕਈ ਵਾਰ ਸਾਡੇ ਲਈ ਨੁਕਸਾਨਦਾਇਕ ਵੀ ਹੋ ਸਕਦੀ ਹੈ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਜੋ ਗਰਮੀਆਂ 'ਚ ਬਹੁਤ ਜ਼ਿਆਦਾ ਲੀਚੀ ਖਾਂਦੇ ਹਨ ਤਾਂ ਪਹਿਲਾ ਇਸ ਦੇ ਨੁਕਸਾਨਾਂ ਨੂੰ ਜਾਣ ਲਓ।
ਘੱਟ ਬਲੱਡ ਪ੍ਰੈਸ਼ਰ ਲਈ ਨੁਕਸਾਨਦੇਹ: ਜੇਕਰ ਤੁਸੀਂ ਬਹੁਤ ਜ਼ਿਆਦਾ ਲੀਚੀ ਖਾਂਦੇ ਹੋ, ਤਾਂ ਤੁਹਾਡਾ ਬਲੱਡ ਪ੍ਰੈਸ਼ਰ ਅਚਾਨਕ ਘੱਟ ਸਕਦਾ ਹੈ। ਇਸ ਕਾਰਨ ਚੱਕਰ ਆਉਣਾ, ਆਲਸ, ਥਕਾਵਟ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜੇਕਰ ਤੁਸੀਂ ਘੱਟ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਅਤੇ ਦਵਾਈ ਲੈ ਰਹੇ ਹੋ ਤਾਂ ਲੀਚੀ ਦਾ ਸੇਵਨ ਸਾਵਧਾਨੀ ਨਾਲ ਕਰੋ।
ਫੂਡ ਐਲਰਜੀ: ਜੇਕਰ ਤੁਹਾਨੂੰ ਐਲਰਜੀ ਹੈ ਤਾਂ ਲੀਚੀ ਖਾਣ ਤੋਂ ਬਚੋ। ਕੁਝ ਲੋਕਾਂ ਨੂੰ ਲੀਚੀ ਦਾ ਸੇਵਨ ਕਰਨ ਤੋਂ ਬਾਅਦ ਖੁਜਲੀ, ਚਮੜੀ ਦੇ ਧੱਫੜ, ਸੁੱਜੇ ਹੋਏ ਬੁੱਲ੍ਹ ਅਤੇ ਸਾਹ ਲੈਣ ਵਿੱਚ ਦਿੱਕਤ ਵਰਗੀਆਂ ਸਮੱਸਿਆਵਾਂ ਦਾ ਅਨੁਭਵ ਹੁੰਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਫੂਡ ਐਲਰਜੀ ਹੈ ਤਾਂ ਲੀਚੀ ਤੋਂ ਜਿੰਨਾ ਹੋ ਸਕੇ ਪਰਹੇਜ਼ ਕਰੋ। ਸ਼ੂਗਰ ਦੇ ਮਰੀਜ਼ਾਂ ਲਈ ਲੀਚੀ ਖਾਣਾ ਚੰਗਾ ਹੈ ਕਿਉਂਕਿ ਇਹ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਘੱਟ ਤੋਂ ਘੱਟ ਲੀਚੀ ਜ਼ਰੂਰ ਖਾਓ। ਇਸਦੇ ਨਾਲ ਹੀ, ਇਸਦੀ ਵਰਤੋਂ ਕਰਦੇ ਸਮੇਂ ਆਪਣੇ ਬਲੱਡ ਸ਼ੂਗਰ ਦੀ ਨਿਗਰਾਨੀ ਰੱਖੋ।
- How To Get Rid Of Dark Neck: ਕਾਲੀ ਗਰਦਨ ਤੋਂ ਹੋ ਪਰੇਸ਼ਾਨ, ਤਾਂ ਇਨ੍ਹਾਂ ਘਰੇਲੂ ਨੁਸਖਿਆ ਨੂੰ ਅਪਣਾ ਕੇ ਪਾਇਆ ਜਾ ਸਕਦੈ ਇਸ ਸਮੱਸਿਆ ਤੋਂ ਛੁਟਕਾਰਾ
- Health Tips: ਜੇਕਰ ਤੁਸੀਂ ਵੀ ਸਬਜ਼ੀਆਂ ਕੱਟਣ ਲਈ ਚੋਪਿੰਗ ਬੋਰਡ ਦੀ ਕਰ ਰਹੇ ਹੋ ਵਰਤੋਂ, ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਗੰਭੀਰ ਸਮੱਸਿਆਵਾਂ ਦਾ ਹੋ ਸਕਦੈ ਹੋ ਸ਼ਿਕਾਰ
- ਲਖਨਊ ਦੇ ਡਾਕਟਰਾਂ ਨੇ ਦਿਲ ਦੀ ਬਿਮਾਰੀ ਦੀ ਕੀਤੀ ਸਫਲਤਾਪੂਰਵਕ ਸਰਜਰੀ, Heart Lung ਮਸ਼ੀਨ ਦੀ ਹੋਈ ਵਰਤੋਂ
ਗਰਭਵਤੀ ਔਰਤਾਂ ਲਈ ਲੀਚੀ ਖਾਣਾ ਨੁਕਸਾਨਦੇਹ: ਲੀਚੀ ਖਾਣਾ ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਹਾਲਾਂਕਿ ਇਸ ਸਬੰਧੀ ਖੋਜ ਜਾਰੀ ਹੈ। ਅਜਿਹੇ ਵਿੱਚ ਲੀਚੀ ਤੋਂ ਦੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੋ।
ਬਲੱਡ ਸ਼ੂਗਰ: ਲੀਚੀ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਘੱਟ ਜਾ ਵੱਧ ਸਕਦਾ ਹੈ। ਅਜਿਹੇ ਵਿੱਚ ਜੇਕਰ ਲੀਚੀ ਖਾਂਦੀ ਜਾਂਦੀ ਹੈ, ਤਾਂ ਬਲੱਡ ਸ਼ੂਗਰ ਕੰਟਰੋਲ ਕਰਨ ਵਿੱਚ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ।