ਬਵਾਸੀਰ ਦੀ ਸਮੱਸਿਆ ਕਿਸੇ ਲਈ ਵੀ ਬਹੁਤ ਮਾੜੀ ਹੋ ਸਕਦੀ ਹੈ। ਬਵਾਸੀਰ ਦੀ ਜ਼ਿਆਦਾਤਰ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਭੋਜਨ 'ਚ ਫਾਈਬਰ ਅਤੇ ਪਾਣੀ ਦੀ ਕਮੀ ਹੁੰਦੀ ਹੈ। ਇਸ ਕਾਰਨ ਕਬਜ਼ ਹੋ ਜਾਂਦੀ ਹੈ ਅਤੇ ਇਹ ਬਿਮਾਰੀ ਵੱਧਕੇ ਬਵਾਸੀਰ ਦਾ ਰੂਪ ਲੈ ਲੈਂਦੀ ਹੈ। ਬਵਾਸੀਰ ਦਾ ਇਲਾਜ ਕਈ ਘਰੇਲੂ ਨੁਸਖਿਆਂ ਨਾਲ ਕੀਤਾ ਜਾ ਸਕਦਾ ਹੈ। ਇਸ ਸਮੱਸਿਆ 'ਚ ਕੇਲਾ ਖਾਣਾ ਸਭ ਤੋਂ ਫਾਇਦੇਮੰਦ ਵਿਕਲਪ ਮੰਨਿਆ ਜਾਂਦਾ ਹੈ।
ਬਵਾਸੀਰ ਦੇ ਕਾਰਨ ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈਂਦਾ ਸਾਹਮਣਾ: ਬਵਾਸੀਰ ਦੇ ਕਾਰਨ ਗੁਦਾ ਦੇ ਖੇਤਰ ਵਿੱਚ ਜਲਨ, ਦਰਦ, ਸੋਜ ਅਤੇ ਖੁਜਲੀ ਮਹਿਸੂਸ ਕੀਤੀ ਜਾ ਸਕਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਈ ਘਰੇਲੂ ਨੁਸਖਿਆਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਨ੍ਹਾਂ 'ਚੋਂ ਇਕ ਹੈ ਕੇਲਾ। ਕਈ ਲੋਕ ਇਸ ਦੁਬਿਧਾ ਵਿੱਚ ਰਹਿੰਦੇ ਹਨ ਕਿ ਬਵਾਸੀਰ ਵਿੱਚ ਕੇਲਾ ਖਾਣਾ ਚਾਹੀਦਾ ਹੈ ਜਾਂ ਨਹੀਂ। ਦੱਸ ਦਈਏ ਕਿ ਇਸ ਸਮੇਂ ਮਾਹਿਰ ਵੀ ਕੇਲਾ ਖਾਣ ਦੀ ਸਲਾਹ ਦਿੰਦੇ ਹਨ।
ਕਬਜ਼ ਦੇ ਕਾਰਨ ਬਵਾਸੀਰ ਸ਼ੁਰੂ: ਤਾਜ਼ੇ ਫਲ ਅਤੇ ਸਬਜ਼ੀਆਂ ਪਾਚਨ ਸੰਬੰਧੀ ਸਮੱਸਿਆਵਾਂ ਦੀ ਰੋਕਥਾਮ ਲਈ ਸਭ ਤੋਂ ਵਧੀਆ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦੇ ਸੇਵਨ ਨਾਲ ਪਾਚਨ ਤੰਤਰ ਅਤੇ ਮੇਟਾਬੋਲਿਜ਼ਮ ਠੀਕ ਰਹਿੰਦਾ ਹੈ। ਪੇਟ ਵਿੱਚ ਭੋਜਨ ਦੀ ਬਦਹਜ਼ਮੀ ਕਾਰਨ ਵੀ ਬਵਾਸੀਰ ਹੋ ਸਕਦੀ ਹੈ। ਆਯੁਰਵੈਦਿਕ ਮਾਹਿਰਾਂ ਅਨੁਸਾਰ ਕੇਲਾ ਇੱਕ ਅਜਿਹੇ ਫਲ ਵਜੋਂ ਜਾਣਿਆ ਜਾਂਦਾ ਹੈ ਜੋ ਕਬਜ਼ ਲਈ ਫ਼ਾਇਦੇਮੰਦ ਹੈ। ਕਬਜ਼ ਦੇ ਕਾਰਨ ਬਵਾਸੀਰ ਸ਼ੁਰੂ ਹੁੰਦੀ ਹੈ।
- Irregular Periods: ਜੇਕਰ ਤੁਸੀਂ ਵੀ ਅਨਿਯਮਿਤ ਪੀਰੀਅਡਸ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਇਹ ਚੀਜ਼ਾਂ ਹੋ ਸਕਦੀਆਂ ਨੇ ਫ਼ਾਇਦੇਮੰਦ
- Lose Weight: ਜੇ ਤੁਸੀਂ ਵੀ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਹ ਚੀਜ਼ਾਂ ਕਰਨਾ ਨਾਂ ਭੁੱਲੋ
- Polycystic Ovary Syndrome ਨਾਲ ਪੀੜਤ ਮਾਵਾਂ ਦੇ ਬੱਚਿਆਂ ਵਿੱਚ ਮੋਟਾਪੇ ਦਾ ਖਤਰਾ, ਜਾਣੋ ਕਿਵੇਂ
ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
- ਜੇਕਰ ਕਿਸੇ ਨੂੰ ਲੰਬੇ ਸਮੇਂ ਤੋਂ ਕਬਜ਼ ਰਹਿੰਦੀ ਹੈ, ਤਾਂ ਇਸ ਨਾਲ ਗੁਦਾ ਅਤੇ ਗੁਦਾ ਦੀਆਂ ਨਾੜੀਆਂ ਵਿਚ ਸੋਜ ਹੋ ਜਾਂਦੀ ਹੈ, ਜਿਸ ਨਾਲ ਬਵਾਸੀਰ ਹੋ ਜਾਂਦੀ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਉਸ ਵਿਅਕਤੀ ਨੂੰ ਬਹੁਤ ਦਰਦ ਝੱਲਣਾ ਪੈਂਦਾ ਹੈ। ਬਵਾਸੀਰ ਨਾਲ ਨਜਿੱਠਣ ਲਈ ਘਰੇਲੂ ਉਪਚਾਰ ਅਤੇ ਡਾਕਟਰੀ ਇਲਾਜ ਦੋਵੇਂ ਉਪਲਬਧ ਹਨ। ਹਾਲਾਂਕਿ ਜੇਕਰ ਤੁਸੀਂ ਆਪਣੀ ਡਾਈਟ ਨੂੰ ਸਹੀ ਤਰੀਕੇ ਨਾਲ ਬਣਾਈ ਰੱਖਦੇ ਹੋ ਤਾਂ ਇਸ ਸਮੱਸਿਆ ਤੋਂ ਨਿਪਟਿਆ ਜਾ ਸਕਦਾ ਹੈ।
- ਸਰੀਰ ਵਿੱਚ ਪਾਣੀ ਅਤੇ ਫਾਈਬਰ ਦੀ ਮਾਤਰਾ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਕਬਜ਼ ਨਾਲ ਨਜਿੱਠਣ ਲਈ ਕੇਲਾ ਸਭ ਤੋਂ ਮਹੱਤਵਪੂਰਨ ਫਲ ਹੈ। ਇਸ ਵਿੱਚ ਕੁਦਰਤੀ ਜੁਲਾਬ ਹੁੰਦੇ ਹਨ, ਜੋ ਕਬਜ਼ ਨੂੰ ਦੂਰ ਕਰਦੇ ਹਨ। ਜੇਕਰ ਕਿਸੇ ਨੂੰ ਬਵਾਸੀਰ ਦੀ ਪਰੇਸ਼ਾਨੀ ਹੈ ਤਾਂ ਉਹ ਕੇਲੇ ਦਾ ਸੇਵਨ ਕਰ ਸਕਦਾ ਹੈ। ਇਸ ਨਾਲ ਉਸ ਦੇ ਢਿੱਡ ਨੂੰ ਆਰਾਮ ਮਿਲੇਗਾ। ਕੇਲੇ ਦਾ ਸੇਵਨ ਕਰਨ ਤੋਂ ਬਾਅਦ ਤੁਹਾਨੂੰ ਦਰਦ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
- ਕੇਲੇ ਦੇ ਅੰਦਰ ਕਈ ਐਂਟੀਬਾਇਓਟਿਕ ਗੁਣ ਹੁੰਦੇ ਹਨ, ਜੋ ਬਵਾਸੀਰ ਦੇ ਕਾਰਨ ਪ੍ਰਭਾਵਿਤ ਥਾਂ 'ਤੇ ਬੈਕਟੀਰੀਆ ਨੂੰ ਖਤਮ ਕਰਨ ਦਾ ਕੰਮ ਕਰਦੇ ਹਨ। ਬਵਾਸੀਰ ਨਾਲ ਨਜਿੱਠਣ ਲਈ ਹਮੇਸ਼ਾ ਪੱਕਾ ਕੇਲਾ ਖਾਣਾ ਚਾਹੀਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸੌਣ ਤੋਂ ਪਹਿਲਾਂ ਦੋ ਕੇਲੇ ਖਾਣਾ ਅਤੇ ਫਿਰ ਫਾਈਬਰ ਨਾਲ ਭਰਪੂਰ ਭੋਜਨ ਕਰਨਾ ਬਵਾਸੀਰ ਨਾਲ ਨਜਿੱਠਣ ਦਾ ਸਹੀ ਤਰੀਕਾ ਹੈ। ਇਸ ਦੇ ਨਾਲ ਭਰਪੂਰ ਪਾਣੀ ਪੀਣਾ ਵੀ ਜ਼ਰੂਰੀ ਹੈ।