ਹੈਦਰਾਬਾਦ: ਭਾਰਤ 'ਚ ਜਦੋਂ ਵੀ ਕਿਸੇ ਘਰ ਬੱਚੇ ਦਾ ਜਨਮ ਹੁੰਦਾ ਹੈ, ਤਾਂ ਬੱਚੇ ਨੂੰ ਲੋਕਾਂ ਦੀ ਬੂਰੀ ਨਜ਼ਰ ਤੋਂ ਬਚਾਉਣ ਲਈ ਕਾਜਲ ਲਗਾਇਆ ਜਾਂਦਾ ਹੈ। ਔਰਤਾਂ ਆਪਣੇ ਬੱਚੇ ਨੂੰ ਮੋਟਾ-ਮੋਟਾ ਕਾਜਲ ਲਗਾਉਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਛੋਟੇ ਬੱਚਿਆਂ ਨੂੰ ਕਾਜਲ ਲਗਾਉਣਾ ਖਤਰਨਾਕ ਹੋ ਸਕਦਾ ਹੈ। ਦਰਅਸਲ, ਕਾਜਲ ਨੂੰ ਬਣਾਉਣ ਲਈ ਲੀਡ ਦਾ ਇਸਤੇਮਾਲ ਕਾਫ਼ੀ ਜ਼ਿਆਦਾ ਮਾਤਰਾ 'ਚ ਕੀਤਾ ਜਾਂਦਾ ਹੈ। ਲੀਡ ਇੱਕ ਹਾਨੀਕਾਰਕ ਤੱਤ ਹੈ। ਜਿਸ ਨਾਲ ਬੱਚਿਆਂ ਦੀ ਸਿਹਤ 'ਤੇ ਬੂਰਾ ਅਸਰ ਪੈਂਦਾ ਹੈ। ਇਸ ਨਾਲ ਬੱਚਿਆਂ ਦੀ ਕਿਡਨੀ, ਬੋਨ ਮੈਰੋ, ਦਿਮਾਗੀ ਸਿਹਤ ਅਤੇ ਸਰੀਰ ਦੇ ਕਈ ਅੰਗਾਂ 'ਤੇ ਬੂਰਾ ਅਸਰ ਪੈਂਦਾ ਹੈ। ਜੇਕਰ ਬੱਚੇ ਦੇ ਬਲੱਡ 'ਚ ਲੀਡ ਦਾ ਪੱਧਰ ਵਧ ਜਾਂਦਾ ਹੈ, ਤਾਂ ਬੱਚੇ ਦੇ ਕੌਮਾਂ 'ਚ ਜਾਣ ਦਾ ਖਤਰਾ ਰਹਿੰਦਾ ਹੈ। ਬੱਚਾ ਛੋਟਾ ਹੁੰਦਾ ਹੈ ਅਤੇ ਉਸਦਾ ਸਰੀਰ ਅਜੇ ਵਿਕਾਸ ਨਹੀਂ ਕਰ ਰਿਹਾ ਹੁੰਦਾ। ਇਸ ਲਈ ਉਨ੍ਹਾਂ ਨੂੰ ਲੀਡ ਦੇ ਸੰਪਰਕ 'ਚ ਆਉਣ ਤੋਂ ਬਚਾਉਣਾ ਚਾਹੀਦਾ ਹੈ।
ਛੋਟੇ ਬੱਚਿਆਂ ਨੂੰ ਕਾਜਲ ਲਗਾਉਣਾ ਖਤਰਨਾਕ: ਛੋਟੇ ਬੱਚਿਆਂ ਨੂੰ ਕਾਜਲ ਲਗਾਉਣ ਨਾਲ ਉਨ੍ਹਾਂ ਦੀਆਂ ਅੱਖਾਂ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਅੱਖਾਂ 'ਚੋ ਪਾਣੀ ਨਿਕਲ ਸਕਦਾ ਹੈ। ਅੱਖਾਂ 'ਚ ਖੁਜਲੀ ਹੋ ਸਕਦੀ ਹੈ। ਇੱਥੋ ਤੱਕ ਕਿ ਕੁਝ ਬੱਚਿਆਂ ਨੂੰ ਕਾਜਲ ਲਗਾਉਣ ਕਾਰਨ ਐਲਰਜੀ ਵੀ ਹੋ ਸਕਦੀ ਹੈ। ਕਈ ਮਾਵਾਂ ਆਪਣੇ ਹੱਥਾਂ ਨਾਲ ਬੱਚਿਆਂ ਨੂੰ ਕਾਜਲ ਲਗਾਉਦੀਆਂ ਹਨ। ਇਸ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਵਧ ਸਕਦਾ ਹੈ। ਬਾਜ਼ਾਰ 'ਚ ਮਿਲਣ ਵਾਲੇ ਕਾਜਲ ਦਾ ਇਸਤੇਮਾਲ ਬੱਚਿਆਂ 'ਤੇ ਬਿਲਕੁਲ ਨਹੀਂ ਕਰਨਾ ਚਾਹੀਦਾ। ਕਿਉਕਿ ਇਸ ਵਿੱਚ ਕਈ ਤਰ੍ਹਾਂ ਦੇ ਹਾਨੀਕਾਰਕ ਰਸਾਇਣਕ ਹੁੰਦੇ ਹਨ, ਜੋ ਅੱਖਾਂ ਦੇ ਨਾਲ-ਨਾਲ ਸਰੀਰ ਦੇ ਕਈ ਅੰਗਾਂ ਨੂੰ ਬੂਰੀ ਤਰ੍ਹਾਂ ਨੁਕਸਾਨ ਪਹੁੰਚਾ ਸਕਦੇ ਹਨ।
- Monsoon Skin Care Tips: ਮਾਨਸੂਨ ਦੇ ਮੌਸਮ 'ਚ ਚਿਪਚਿਪੇ ਚਿਹਰੇ ਤੋਂ ਛੁਟਕਾਰਾ ਪਾਉਣ ਲਈ ਮੁਲਤਾਨੀ ਮਿੱਟੀ ਹੋ ਸਕਦੀ ਹੈ ਫਾਇਦੇਮੰਦ, ਜਾਣੋ ਇਸਨੂੰ ਇਸਤੇਮਾਲ ਕਰਨ ਦੇ ਤਰੀਕੇ
- Walking Barefoot On Grass: ਸਵੇਰੇ ਨੰਗੇ ਪੈਰ ਘਾਹ 'ਤੇ ਤੁਰਨ ਨਾਲ ਤੁਹਾਨੂੰ ਮਿਲ ਸਕਦੈ ਨੇ ਕਈ ਸਿਹਤ ਲਾਭ, ਅੱਜ ਤੋਂ ਹੀ ਅਪਣਾ ਲਓ ਇਹ ਆਦਤ
- Walking After Dinner: ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਸਹੀ ਹੈ ਜਾਂ ਗਲਤ, ਇਥੇ ਜਾਣੋ ਜਵਾਬ
ਘਰ ਦਾ ਬਣਿਆ ਕਾਜਲ ਲਗਾਉਣਾ ਵੀ ਖਤਰਨਾਕ: ਕਈ ਲੋਕ ਮੰਨਦੇ ਹਨ ਕਿ ਬੱਚਿਆਂ ਨੂੰ ਘਰ ਦਾ ਬਣਿਆ ਕਾਜਲ ਲਗਾਇਆ ਜਾ ਸਕਦਾ ਹੈ। ਜੇਕਰ ਤੁਸੀਂ ਵੀ ਇਹ ਸੋਚਦੇ ਹੋ ਅਤੇ ਆਪਣੇ ਬੱਚੇ ਨੂੰ ਘਰ ਦਾ ਬਣਿਆ ਕਾਜਲ ਲਗਾਉਦੇ ਹੋ, ਤਾਂ ਅਜਿਹਾ ਕਰਨ ਨਾਲ ਬੱਚੇ ਦੀ ਸਿਹਤ 'ਤੇ ਬੂਰਾ ਅਸਰ ਪੈ ਸਕਦਾ ਹੈ। ਕਾਜਲ ਚਾਹੇ ਬਾਜ਼ਾਰ 'ਚੋ ਖਰੀਦਿਆਂ ਗਿਆ ਹੋਵੇ ਜਾਂ ਘਰ 'ਚ ਬਣਾਇਆ ਗਿਆ ਹੋਵੇ, ਦੋਨੋ ਤਰ੍ਹਾਂ ਦੇ ਕਾਜਲ ਬੱਚਿਆਂ ਦੀਆਂ ਅੱਖਾਂ ਅਤੇ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਨਾਲ ਅੱਖਾਂ 'ਚ ਇਨਫੈਕਸ਼ਨ, ਦਰਦ, ਜਲਨ, ਖੁਜਲੀ, ਲਾਲੀ ਅਤੇ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ।