ਹੈਦਰਾਬਾਦ: ਬਾਦਾਮ ਖਾਣਾ ਸਿਹਤ ਲਈ ਫਾਇਦੇਮੰਦ ਮੰਨਿਆਂ ਜਾਂਦਾ ਹੈ। ਹੈਲਥ ਐਕਸਪਰਟ ਹਮੇਸ਼ਾ ਬਾਦਾਮ ਨੂੰ ਭਿਗੋ ਕੇ ਖਾਣ ਦੀ ਸਲਾਹ ਦਿੰਦੇ ਹਨ। ਇਸ ਨਾਲ ਸਰੀਰ ਨੂੰ ਜ਼ਿਆਦਾ ਫਾਇਦਾ ਮਿਲਦਾ ਹੈ।
ਰੋਜ਼ਾਨਾ ਕਿੰਨੇ ਬਾਦਾਮ ਖਾਣਾ ਫਾਇਦੇਮੰਦ?: ਬਾਦਾਮ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਪਰ ਬਾਦਾਮ ਨੂੰ ਕਿੰਨੀ ਮਾਤਰਾ 'ਚ ਅਤੇ ਕਿਸ ਤਰ੍ਹਾਂ ਖਾਣਾ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਬਾਦਾਮ ਨੂੰ ਹਰ ਰੋਜ਼ ਭਿਗੋ ਕੇ ਰੱਖ ਦਿਓ ਅਤੇ ਫਿਰ ਇਸਦੇ ਛਿਲਕੇ ਉਤਾਰ ਕੇ ਖਾਓ। ਬਾਦਾਮ ਦੀ ਮਾਤਰਾ ਉਮਰ ਦੇ ਹਿਸਾਬ ਨਾਲ ਅਲੱਗ-ਅਲੱਗ ਹੁੰਦੀ ਹੈ। 5 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਨੂੰ 2-4 ਬਾਦਾਮ ਹਰ ਰੋਜ਼ ਖਾਣੇ ਚਾਹੀਦੇ ਹਨ। 18-20 ਸੋਲ ਦੀ ਉਮਰ ਦੇ ਲੋਕਾਂ ਨੂੰ 6-8 ਬਾਦਾਮ ਖਾਣੇ ਚਾਹੀਦੇ ਹਨ। ਔਰਤਾਂ ਨੂੰ ਹਰ ਰੋਜ਼ 12 ਬਾਦਾਮ ਖਾਣੇ ਚਾਹੀਦੇ ਹਨ। ਬੱਚਿਆਂ ਅਤੇ ਬਜ਼ੁਰਗਾਂ ਲਈ ਬਾਦਾਮ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਬੱਚਿਆਂ ਨੂੰ 10 ਬਾਦਾਮ ਖਾਣੇ ਚਾਹੀਦੇ ਹਨ। ਇਸ ਨਾਲ ਬੱਚਿਆਂ ਨੂੰ ਸਹੀ ਮਾਤਰਾ 'ਚ ਪ੍ਰੋਟੀਨ ਮਿਲੇਗਾ।
ਬਾਦਾਮ ਖਾਣ ਦੇ ਫਾਇਦੇ:
ਬਾਦਾਮ ਪ੍ਰੋਟੀਨ ਨਾਲ ਭਰਪੂਰ: ਹੈਲਥ ਐਕਸਪਰਟ ਅਨੁਸਾਰ, ਹਰ ਰੋਜ਼ ਸਹੀ ਮਾਤਰਾ 'ਚ ਬਾਦਾਮ ਖਾਣ ਨਾਲ ਪ੍ਰੋਟੀਨ, ਫਾਈਬਰ, ਫੈਟ ਅਤੇ ਕੈਲੋਰੀ ਮਿਲਦੀ ਹੈ। ਬਾਦਾਮ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ, ਕੈਲੋਰੀ ਅਤੇ ਕੈਲਸ਼ੀਅਮ ਹੁੰਦਾ ਹੈ। ਇਸ ਲਈ ਬਾਦਾਮ ਉਮਰ ਅਤੇ ਭਾਰ ਦੇ ਹਿਸਾਬ ਨਾਲ ਖਾਣੇ ਚਾਹੀਦੇ ਹਨ।
ਦਿਮਾਗ ਅਤੇ ਚਮੜੀ ਲਈ ਬਾਦਾਮ ਫਾਇਦੇਮੰਦ: ਬਾਦਾਮ 'ਚ ਫੈਟ ਪਾਇਆ ਜਾਂਦਾ ਹੈ। ਬਾਦਾਮ ਖਾਣਾ ਦਿਮਾਗ ਲਈ ਵਧੀਆ ਹੁੰਦਾ ਹੈ। ਸਿਰਫ਼ ਦਿਮਾਗ ਲਈ ਹੀ ਨਹੀਂ ਸਗੋ ਚਮੜੀ ਲਈ ਵੀ ਬਾਦਾਮ ਖਾਣਾ ਫਾਇਦੇਮੰਦ ਹੁੰਦਾ ਹੈ। ਬਾਦਾਮ 'ਚ ਵਿਟਾਮਿਨ-ਈ ਪਾਇਆ ਜਾਂਦਾ ਹੈ, ਜਿਸ ਨਾਲ ਚਮੜੀ ਨੂੰ ਪੋਸ਼ਣ ਮਿਲਦਾ ਹੈ। ਬਾਦਾਮ ਐਂਟੀ ਆਕਸੀਡੈਂਟ ਨਾਲ ਵੀ ਭਰਪੂਰ ਹੁੰਦੇ ਹਨ, ਜੋ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਬਚਾਅ ਕਰਨ 'ਚ ਮਦਦਗਾਰ ਹੁੰਦੇ ਹਨ।