ETV Bharat / state

ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਨੌਜਵਾਨ ਕਰ ਰਿਹੈ ਮੁਫ਼ਤ ਡੀਜ਼ਲ ਸੇਵਾ - ਕਿਸਾਨੀ ਸੰਘਰਸ਼ ਦੀ ਹਮਾਇਤ

ਤਰਨ ਤਾਰਨ ਦੇ ਕਸਬਾ ਖੇਮਕਰਨ ਵਿੱਚ ਇੱਕ ਨੌਜਵਾਨ ਪੰਪ ਮਾਲਕ ਵੱਲੋਂ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਹੋਏ ਕਿਸਾਨਾਂ ਦੇ ਵਾਹਨਾਂ ਵਿੱਚ ਮੁਫ਼ਤ ਡੀਜ਼ਲ ਪਾਇਆ ਜਾ ਰਿਹਾ ਹੈ। ਉਸ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਸਭ ਨੂੰ ਸੰਘਰਸ਼ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।

ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਨੌਜਵਾਨ ਕਰ ਰਿਹੈ ਨੂੰ ਮੁਫ਼ਤ ਡੀਜ਼ਲ ਸੇਵਾ

author img

By

Published : Jan 4, 2021, 9:12 PM IST

ਤਰਨ ਤਾਰਨ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹਰ ਵਰਗ ਆਪਣੇ-ਆਪਣੇ ਪੱਧਰ 'ਤੇ ਮਦਦ ਦੇ ਰਿਹਾ ਹੈ। ਜ਼ਿਲ੍ਹੇ ਦੇ ਕਸਬਾ ਖੇਮਕਰਨ ਵਿੱਚ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਇੱਕ ਨੌਜਵਾਨ ਪੈਟਰੋਲ ਪੰਪ ਦੇ ਮਾਲਕ ਵੱਲੋਂ ਸੰਘਰਸ਼ਕਾਰੀ ਕਿਸਾਨਾਂ ਨੂੰ ਮੁਫ਼ਤ ਡੀਜ਼ਲ ਪਾ ਰਹੇ ਹਨ।

ਸੰਘਰਸ਼ ਸਭ ਦਾ ਸਾਂਝਾ: ਮਨਦੀਪ ਸਿੰਘ

ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਨੌਜਵਾਨ ਕਰ ਰਿਹੈ ਮੁਫ਼ਤ ਡੀਜ਼ਲ ਸੇਵਾ

ਗੱਲਬਾਤ ਕਰਦੇ ਹੋਏ ਕਸਬਾ ਖੇਮਕਰਨ ਵਿਖੇ ਸਥਿਤ ਇੰਡੀਅਨ ਆਇਲ ਪੰਪ ਦੇ ਮਾਲਕ ਮਨਦੀਪ ਸਿੰਘ ਭੂਰਾ ਨੇ ਕਿਹਾ ਕਿ ਇਹ ਕਿਸਾਨਾਂ ਦਾ ਹੀ ਨਹੀਂ ਸਗੋਂ ਸਾਡੇ ਸਾਰਿਆਂ ਦਾ ਸਾਂਝਾ ਸੰਘਰਸ਼ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਸਹਿਯੋਗ ਪਾਉਣਾ ਚਾਹੀਦਾ ਹੈ। ਉਹ ਵੀ ਜਿੰਨਾ ਸੰਘਰਸ਼ ਵੀ ਯੋਗਦਾਨ ਹੋ ਰਿਹਾ ਹੈ ਆਪਣੇ ਵੱਲੋਂ ਤਨਦੇਹੀ ਨਾਲ ਪਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਥੇ ਡੀਜ਼ਲ ਦੀ ਬਿਲਕੁਲ ਮੁਫ਼ਤ ਸੇਵਾ ਕੀਤੀ ਜਾ ਰਹੀ ਹੈ, ਜੋ ਵੀ ਕਿਸਾਨਾਂ ਦਾ ਟਰੈਕਟਰ-ਟਰਾਲੇ, ਬੱਸ ਅਤੇ ਟਰੱਕ ਆਦਿ ਵਾਹਨ ਦਿੱਲੀ ਜਾਂਦਾ ਹੈ, ਉਸ ਵਿੱਚ ਮੁਫ਼ਤ ਤੇਲ ਪਾਇਆ ਜਾ ਰਿਹਾ ਹੈ।

ਮਨਦੀਪ ਸਿੰਘ ਦਾ ਕਦਮ ਸ਼ਲਾਘਾਯੋਗ

ਇਸ ਮੌਕੇ ਟਰਾਲੇ ਵਿੱਚ ਤੇਲ ਪੁਆਉਣ ਆਏ ਇੱਕ ਕਿਸਾਨ ਨੇ ਕਿਹਾ ਕਿ ਮਨਦੀਪ ਸਿੰਘ ਦਾ ਕਦਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਤੋਂ ਵੱਡਾ ਯੋਗਦਾਨ ਹੋਰ ਨਹੀਂ ਹੋ ਸਕਦਾ। ਉਨ੍ਹਾਂ ਕੋਲ ਇਸ ਉਦਮ ਲਈ ਲਫ਼ਜ਼ ਬਹੁਤ ਘੱਟ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.