ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਚੂਸਲੇਵਾੜ (The village of Chuslewar falls under the Vidhan Sabha constituency) ਵਿਖੇ ਇੱਕ ਪਾਰਟੀ ਸਮਾਗਮ ਉਸ ਵੇਲੇ ਮਾਤਮ ‘ਚ ਤਬਦੀਲ ਹੋ ਗਿਆ, ਜਦੋਂ ਨੌਜਵਾਨਾਂ ਵੱਲੋਂ ਡੀ.ਜੇ ‘ਤੇ ਭੰਗੜਾ ਪਾਉਂਦੇ ਸਮੇਂ ਫੁਕਰਪੁਣੇ ਵਿੱਚ ਚਲਾਈਆਂ ਜਾ ਰਹੀਆਂ ਗੋਲੀਆਂ ਵਿੱਚੋਂ ਇੱਕ ਗੋਲੀ ਪਿੰਡ ਚੂਸਲੇਵਾੜ ਦੇ ਰਹਿਣ ਵਾਲੇ ਗੁਰਵੇਲ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਸਿਰ ‘ਚ ਜਾ ਲੱਗੀ। ਗੁਰਵੇਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ (Hospital) ਲਿਜਾਇਆ ਗਿਆ, ਪਰ ਇਲਾਜ ਦੌਰਾਨ ਉੱਥੇ ਗੁਰਵੇਲ ਸਿੰਘ ਦੀ ਮੌਤ (Death) ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੂਸਲੇਵਾੜ ਦੇ ਸਾਬਕਾ ਸਰਪੰਚ ਰਸਾਲ ਸਿੰਘ (Former Sarpanch of village Chuslewar Rasal Singh) ਦੇ ਪੋਤਰੇ ਦਾ ਧਮਾਣ ਸੀ ਅਤੇ ਉਸ ਨੂੰ ਲੈ ਕੇ ਉਨ੍ਹਾਂ ਵੱਲੋਂ ਘਰ ਵਿੱਚ ਇੱਕ ਪਾਰਟੀ ਰੱਖੀ ਹੋਈ ਸੀ, ਤਾਂ ਇਸ ਦੌਰਾਨ ਰਸਾਲ ਸਿੰਘ ਦੇ ਲੜਕੇ ਦੇ ਯਾਰ ਦੋਸਤ ਅਤੇ ਰਿਸ਼ਤੇਦਾਰਾਂ ਵੱਲੋਂ ਡੀ.ਜੇ. ਲਾਇਆ ਹੋਇਆ ਸੀ ਅਤੇ ਭੰਗੜਾ ਪਾਉਂਦੇ ਸਮੇਂ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆ ਗਈਆਂ ਸਨ।
ਉਧਰ ਜਦ ਇਸ ਸਬੰਧੀ ਥਾਣਾ ਸਦਰ ਪੱਟੀ ਦੇ ਐੱਸ.ਐੱਚ.ਓ. ਹਰਸਾ ਸਿੰਘ (Police Station Sadar Patti SHO Harsa Singh) ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਗੁਰਵੇਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜੋ ਵੀ ਬਿਆਨ ਦੇਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਇਹੀ ਵੀ ਪੜ੍ਹੋ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਨਤੀਜੇ ਦਾ ਐਲਾਨ, ਇੱਥੇ ਕਰੋ ਚੈੱਕ