ETV Bharat / state

Worth 20 Cr. Heroin Seized : ਤਰਨ ਤਾਰਨ ਪੁਲਿਸ ਨੇ ਬਰਾਮਦ ਕੀਤੀ ਕਰੀਬ 20 ਕਰੋੜ ਦੀ ਹੈਰੋਇਨ, 1 ਮੁਲਜ਼ਮ ਨੂੰ ਗ੍ਰਿਫ਼ਤਾਰ - ਪੁਲਿਸ ਅਧਿਕਾਰੀ ਅਸ਼ਵਨੀ ਕਪੂਰ

ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਨੇ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੌਰਾਨ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਤਰਰਾਸ਼ਟਰੀ ਬਜ਼ਾਰ ਵਿੱਚ ਇਸ ਦੀ ਕੀਮਤ ਲਗਭਗ 20 ਕਰੋੜ ਦੱਸੀ ਜਾ ਰਹੀ ਹੈ।

Worth 20 Cr. Heroin Seized
Worth 20 Cr. Heroin Seized
author img

By ETV Bharat Punjabi Team

Published : Oct 5, 2023, 4:05 PM IST

ਤਰਨ ਤਾਰਨ ਪੁਲਿਸ ਨੇ ਬਰਾਮਦ ਕੀਤੀ ਕਰੀਬ 20 ਕਰੋੜ ਦੀ ਹੈਰੋਇਨ, 1 ਮੁਲਜ਼ਮ ਨੂੰ ਗ੍ਰਿਫ਼ਤਾਰ

ਤਰਨ ਤਾਰਨ: ਜ਼ਿਲ੍ਹਾ ਪੁਲਿਸ ਵੱਲੋਂ ਕਰੀਬ 20 ਕਰੋੜ ਰੁਪਏ ਦੀ ਤਿੰਨ ਕਿੱਲੋ ਹੈਰੋਇਨ ਬਰਾਮਦ ਕਰਦੇ ਹੋਏ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਬ-ਡਵੀਜ਼ਨ ਵਲਟੋਹਾ ਕੈਂਪ ਐਂਡ ਭਿੱਖੀਵਿੰਡ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਜੀਤ ਸਿੰਘ ਮੁੱਖ ਅਫ਼ਸਰ ਥਾਣਾ ਖੇਮਕਰਨ ਸਮੇਤ ਪੁਲਿਸ ਪਾਰਟੀ ਇਸ ਮੁਹਿੰਮ ਨੂੰ ਨੇਪਰੇ ਚਾੜਨ ਲਈ ਖੂਫੀਆ ਸੂਚਨਾ ਦੇ ਅਧਾਰ ਉੱਤੇ ਮੁਸੱਮੀ ਸ਼ੇਰਾ ਸਿੰਘ ਪੁੱਤਰ ਹੀਰਾ ਸਿੰਘ ਪਿੰਡ ਮਹਿੰਦੀਪੁਰ ਨੂੰ ਕਾਬੂ ਕਰਕੇ ਉਸ ਪਾਸੋਂ 01 ਕਿਲੋ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਨੰਬਰ 90 ਮਿਤੀ 10.4.2023 ਜੁਰਮ 21(C)-61-85 ਐਨ.ਡੀ.ਪੀ.ਐਸ ਐਕਟ ਥਾਣਾ ਖੇਮਕਰਨ ਦਰਜ ਰਜਿਸਟਰ ਕੀਤਾ ਗਿਆ ਹੈ।

ਗੁਪਤ ਸੂਚਨਾ ਦੇ ਆਧਾਰ ਉੱਤੇ ਕਾਰਵਾਈ : ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਮੌਕੇ ਤੋਂ ਪੁੱਛਗਿੱਛ ਕਰਨ 'ਤੇ ਸ਼ੇਰਾ ਸਿੰਘ ਉਕਤ ਨੇ ਦੱਸਿਆ ਕਿ ਉਸ ਨਾਲ ਆਈ 02 ਕਿਲੋ ਹੋਰ ਹੈਰੋਇਨ, ਜੋ ਉਸਨੇ ਆਪਣੇ ਜੀਜੇ ਨਰਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਬਸਤੀ ਨੇਕਾਵਾਲੀ ਪਿੰਡ ਬੁਕਣ ਖਾਹ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਦੇ ਘਰ ਛੁਪਾ ਕੇ ਰੱਖੀ ਹੈ। ਇਸ ਦੇ ਅਧਾਰ ਉੱਤੇ ਇੰਸਪੈਕਟਰ ਹਰਜੀਤ ਸਿੰਘ ਤੇ ਪੁਲਿਸ ਪਾਰਟੀ ਨਾਲ ਚੱਲ ਕੇ ਆਪਣੇ ਜੀਜੇ ਨਰਿੰਦਰ ਸਿੰਘ ਦੇ ਘਰ ਆਪਣੀ ਨਿਸ਼ਾਨਦੇਹੀ ਮੁਤਾਬਿਕ 02 ਕਿਲੋ ਹੈਰੋਇਨ ਬਰਾਮਦ ਕਰਵਾਈ ਗਈ।

ਹੋਰ ਪੁੱਛਗਿਛ ਜਾਰੀ: ਇਸ ਉੱਤੇ ਸ਼ੋਰਾ ਸਿੰਘ ਉਕਤ ਦੇ ਜੀਜੇ ਨਰਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਬਸਤੀ ਨੇਕਾ ਵਾਲੀ ਬੁਕਣ ਖਾਹ ਵਾਲਾ ਜਿਲ੍ਹਾ ਫਿਰੋਜ਼ਪੁਰ ਨੂੰ ਮੁਕੱਦਮਾ ਹਜ਼ਾ ਵਿੱਚ ਮੁਲਜ਼ਮ ਨਾਮਜ਼ਦ ਕੀਤਾ ਗਿਆ ਅਤੇ ਬਰਾਮਦ ਹੈਰੋਇਨ ਨੂੰ ਪੁਲਿਸ ਪਾਰਟੀ ਵੱਲੋਂ ਜ਼ਾਬਤੇ ਅਨੁਸਾਰ ਆਪਣੀ ਤਹਿਵੀਲ ਵਿੱਚ ਲਿਆ ਗਿਆ। ਮੁਕੱਦਮਾ ਵਿੱਚ ਸ਼ੇਰਾ ਸਿੰਘ ਦੇ ਜੀਜੇ ਨਰਿੰਦਰ ਸਿੰਘ ਦੀ ਗ੍ਰਿਫਤਾਰੀ ਕੀਤੀ ਜਾਣੀ ਬਾਕੀ ਹੈ। ਜਿਸ ਪਾਸੋ ਹੋਰ ਹੈਰੋਇਨ ਬਰਾਮਦ ਹੋ ਸਕਦੀ ਹੈ। ਸ਼ੇਰਾ ਸਿੰਘ ਨੇ ਆਪਣੀ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਡਰੋਨ ਰਾਹੀ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਹਨ, ਜੋ ਕਿ ਇਨ੍ਹਾਂ ਪਾਸੋਂ ਡਰੋਨ ਐਕਟੀਵਟੀ ਦੇ ਦਰਜ ਮੁਕੱਦਮਿਆਂ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹਾਸਲ ਕੀਤਾ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.