ETV Bharat / state

ਇਕੋ ਹੀ ਪਿੰਡ ਦੇ 5 ਨੌਜਵਾਨਾਂ ਨਾਲ ਲੱਗੀ 1 ਕਰੋੜ 76 ਲੱਖ ਦੀ ਠੱਗੀ - TranTaran today news

ਇਕ ਹੀ ਪਿੰਡ 5 ਨੌਜਵਾਨ ਰਿਸ਼ਤੇਦਾਰ ਏਜੰਟ ਦੀ 1 ਕਰੋੜ 76 ਲੱਖ ਦੀ ਦਾ ਸ਼ਿਕਾਰ ਹੋ ਗਏ ਹਨ, ਜਿਨ੍ਹਾਂ ਵਿਚੋਂ 1 ਨੂੰ ਕਾਬੂ ਕਰ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਕ ਹੀ ਪਿੰਡ 5 ਨੌਜਵਾਨ  1 ਕਰੋੜ 76 ਲੱਖ ਦੀ  ਠੱਗੀ ਦਾ ਸ਼ਿਕਾਰ

author img

By

Published : Jun 7, 2023, 4:32 PM IST

ਇਕ ਹੀ ਪਿੰਡ 5 ਨੌਜਵਾਨ 1 ਕਰੋੜ 76 ਲੱਖ ਦੀ ਠੱਗੀ ਦਾ ਸ਼ਿਕਾਰ

ਤਰਨਤਾਰਨ: ਵਿਦੇਸ਼ ਜਾਣ ਚਾਹਤ 'ਚ ਲੋਕ ਇਸ ਕਦਰ ਪਾਗਲ ਹਨ ਕਿ ਉਨ੍ਹਾਂ ਆਪਣੇ ਏਜੰਟਾਂ ਬਾਰੇ ਜਾਂਚ ਪੜਤਾਲ ਹੀ ਨਹੀਂ ਕਰਦੇ ਅਤੇ ਫਿਰ ਪੈਸੇ ਵਾਪਸ ਲੈਣ ਲਈ ਏਜੰਟਾਂ ਦੇ ਚੱਕਰ ਕੱਟਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਪਿੰਡ ਰੈਸ਼ੀਆਣਾ ਤੋਂ ਦੇਖਣ ਨੂੰ ਮਿਲੀ ਜਿੱਥੋਂ ਦੇ 5 ਨੌਜਵਾਨ ਜੋ ਆਪਸ ਵਿੱਚ ਰਿਸ਼ਤੇਦਾਰ ਵੀ ਹਨ ਅਤੇ ਆਪਣੇ ਹੀ ਰਿਸ਼ਤੇਦਾਰ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਹਨ।

ਕਿਵੇਂ ਵੱਜੀ ਠੱਗੀ: ਦਰਅਸਲ 5 ਨੌਜਵਾਨਾਂ ਦੇ ਭੋਲੇਪਨ ਦਾ ਫਾਇਦਾ ਚੁੱਕ ਕੇ ਰਿਸ਼ਤੇਦਾਰ ਏਜੰਟ ਨੇ ਉਨ੍ਹਾਂ ਦੇ ਭਰੋਸੇ ਦਾ ਕਤਲ ਕੀਤਾ ਹੈ। ਇਨ੍ਹਾਂ ਨੌਜਵਾਨਾਂ ਵਿੱਚੋਂ 3 ਅਮਰੀਕਾ ਅਤੇ 2 ਨੌਜਵਾਨ ਇੰਗਲੈਂਡ ਜਾਣਾ ਚਾਹੁੰਦੇ ਸਨ। ਜਿੰਨ੍ਹਾਂ ਨਾਲ ਏਜੰਟ ਵੱਲੋਂ ਦਗਾ ਕਮਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਏਜੰਟ ਨੇ ਬੜੀ ਹੀ ਚਲਾਕੀ ਨਾਲ ਅਮਰੀਕਾ ਜਾਣ ਵਾਲੇ ਨੌਜਵਾਨਾਂ ਨੂੰ ਇੰਡੋਨੇਸ਼ੀਆ ਭੇਜ ਦਿੱਤਾ ਜਿੱਥੇ ਉਨ੍ਹਾਂ ਨੂੰ ਬਧੰਕ ਬਣਾ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਘਰ ਜਬਰੀ ਫੋਨ ਕਰਵਾ ਕੇ ਝੂਠ ਬੋਲਣ ਨੂੰ ਮਜ਼ਬੂਰ ਕੀਤਾ ਕਿ ਤੁਸੀਂ ਏਜੰਟ ਨੂੰ ਪੂਰੇ ਪੈਸੇ ਦੇ ਦਿਓ ਅਸੀਂ ਅਮਰੀਕਾ ਪਹੁੰਚ ਗਏ ਹਾਂ। ਪੈਸੇ ਮਿਲਣ ਤੋਂ ਬਾਅਦ ਨੌਜਵਾਨਾਂ ਨੂੰ ਇੰਡੋਨੇਸ਼ੀਆ ਤੋਂ ਵਾਪਸ ਭੇਜ ਦਿੱਤਾ ਗਿਆ। ਜਦਕਿ ਇੰਗਲੈਂਡ ਜਾਣ ਵਾਲੇ ਨੌਜਵਾਨਾਂ ਨੂੰ ਦਿੱਲੀ ਵਿੱਚ ਵੀ ਬੰਧਕ ਕੇ ਕੁੱਟਮਾਰ ਕੀਤੀ ਅਤੇ ਸਾਰੇ ਪਰਿਵਾਰਾਂ ਤੋਂ 1 ਕਰੋੜ 76 ਲੱਖ ਰੁਪਏ ਲੈ ਲਏ।

ਏਜੰਟ ਦੀਆਂ ਧਮਕੀਆਂ: ਏਜੰਟ ਵੱਲੋ ਹੁਣ ਵੀ ਇਨ੍ਹਾਂ ਨੌਜਵਾਨਾਂ ਦੇ ਪੈਸੇ ਵੀ ਵਾਪਿਸ ਨਹੀਂ ਕੀਤੇ ਜਾ ਅਤੇ ਲਗਾਤਾਰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਕਿ ਤੁਸੀਂ ਅਤੇ ਪੁਲੀਸ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੇ । ਕਾਬਲੇਜ਼ਿਕਰ ਹੈ ਕਿ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਆਪਣੀ ਡੇਢ ਏਕੜ ਜ਼ਮੀਨ, ਗੱਡੀ ਅਤੇ ਗਹਿਣੇ ਵੇਚ ਕੇ ਭੇਜਿਆ ਸੀ।

ਏਜੰਟ 'ਤੇ ਮਾਮਲਾ ਦਰਜ: ਪੁਲੀਸ ਨੇ ਉਕਤ ਏਜੰਟ ਅਤੇ ਉਸਦੇ ਸਾਥੀਆਂ ਦੇ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਇੱਕ ਮੁਲਜ਼ਮ ਨੂੰ ਹਿਰਾਸਤ ਨੂੰ ਲੈ ਲਿਆ ਹੈ । ਇਸ ਬਾਰੇ ਜਾਂਚ ਅਧਿਕਾਰੀ ਜਸਪਾਲ ਸਿੰਘ ਦੱਸਿਆ ਕਿ ਉਕਤ ਮਾਮਲੇ ਵਿੱਚ 5 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ ਜਿਨ੍ਹਾਂ ਵਿਚੋਂ 1 ਨੂੰ ਕਾਬੂ ਕਰ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ।ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਖਿਲਾਫ 4 ਮਾਮਲੇ ਦਰਜ ਕੀਤੇ ਗਏ ਹਨ ਜੋ ਕਿ 1 ਕਰੋੜ 76 ਲੱਖ ਦੀ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਸੰਬੰਧੀ ਦਰਜ ਕੀਤੇ ਗਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.