ETV Bharat / state

ਦਿੱਲੀ ਮਾਡਲ ਬਣਾਉਣ ਦੇ ਦਾਅਵਿਆਂ ਦੀ ਸਰਕਾਰੀ ਐਲੀਮੈਂਟਰੀ ਸਕੂਲ ਨੇ ਖੋਲ੍ਹੀ ਪੋਲ !

author img

By

Published : May 27, 2022, 12:58 PM IST

ਤਰਨਤਾਰਨ ਦੇ ਅਧੀਨ ਪੈਂਦੇ ਕਸਬਾ ਘਰਿਆਲੀ ਰਾੜੀਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ (Government Elementary School of Town Homes) ਪੰਜਾਬ ਸਰਕਾਰ (Government of Punjab) ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ। ਇਸ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਅੱਤ ਦੀ ਪੈ ਰਹੀ ਗਰਮੀ ਵਿੱਚ ਕਮਰੇ ਅੰਦਰ ਬਿਨ੍ਹਾਂ ਬਿਜਲੀ ਤੋਂ ਬੈਠ ਕੇ ਹੀ ਪੜ੍ਹਨਾ ਪੈਂਦਾ ਹੈ ਅਤੇ ਬੱਚਿਆਂ ਨੂੰ ਆਪਣੇ ਘਰ ਤੋਂ ਹੀ ਪੀਣ ਵਾਲਾ ਪਾਣੀ ਲੈ ਕੇ ਆਉਣਾ ਪੈਂਦਾ ਹੈ।

ਸਿੱਖਿਆ ਖੇਤਰ 'ਚ ਪੰਜਾਬ ਸਰਕਾਰ ਫੇਲ੍ਹ
ਸਿੱਖਿਆ ਖੇਤਰ 'ਚ ਪੰਜਾਬ ਸਰਕਾਰ ਫੇਲ੍ਹ

ਤਰਨਤਾਰਨ: ਇੱਕ ਪਾਸੇ ਤਾਂ ਪੰਜਾਬ ਅੰਦਰ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਸਿੱਖਿਆ ਦੇ ਮੁਨਾਰੇ ਨੂੰ ਉੱਚਾ ਚੁੱਕਣ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਅਤੇ ਇਨ੍ਹਾਂ ਸਰਕਾਰੀ ਸਕੂਲਾਂ (Government schools) ਨੂੰ ਦਿੱਲੀ ਮਾਡਲ ਬਣਾਉਣ ਦੀਆਂ ਗੱਲਾਂ ਕਰ ਰਹੀ ਹੈ, ਪਰ ਜ਼ਮੀਨੀ ਪੱਧਰ ‘ਤੇ ਇਸ ਦੀ ਹਕੀਕਤ ਹੋਰ ਹੀ ਦਿਖਾਈ ਦਿੰਦੀ ਹੈ। ਕਿਉਂਕਿ ਜ਼ਿਲ੍ਹਾਂ ਤਰਨਤਾਰਨ ਦੇ ਅਧੀਨ ਪੈਂਦੇ ਕਸਬਾ ਘਰਿਆਲੀ ਰਾੜੀਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ (Government Elementary School of Town Homes) ਪੰਜਾਬ ਸਰਕਾਰ (Government of Punjab) ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ। ਇਸ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਅੱਤ ਦੀ ਪੈ ਰਹੀ ਗਰਮੀ ਵਿੱਚ ਕਮਰੇ ਅੰਦਰ ਬਿਨ੍ਹਾਂ ਬਿਜਲੀ ਤੋਂ ਬੈਠ ਕੇ ਹੀ ਪੜ੍ਹਨਾ ਪੈਂਦਾ ਹੈ ਅਤੇ ਬੱਚਿਆਂ ਨੂੰ ਆਪਣੇ ਘਰ ਤੋਂ ਹੀ ਪੀਣ ਵਾਲਾ ਪਾਣੀ ਲੈ ਕੇ ਆਉਣਾ ਪੈਂਦਾ ਹੈ।

ਇਸ ਸਕੂਲ ਵਿੱਚ ਨਾ ਤਾਂ ਬਿਜਲੀ ਹੈ ਅਤੇ ਨਾ ਹੀ ਸਕੂਲ ਵਿੱਚ ਪਾਣੀ, ਇੱਥੋਂ ਤੱਕ ਕਿ ਬੱਚਿਆਂ ਦੇ ਬਾਥਰੂਮ ਜਾਣ ਲਈ ਵੀ ਬਾਥਰੂਮ ਵੀ ਬੁਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ ਜਿਸ ਕਰਕੇ ਬੱਚਿਆਂ ਨੂੰ ਸਕੂਲ ਤੋਂ ਬਾਹਰ ਬਾਥਰੂਮ ਕਰਨ ਜਾਣਾ ਪੈਂਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੋ ਸਕੂਲ ਵਿੱਚ ਬੱਚਿਆਂ ਲਈ ਮਿਡ-ਡੇ-ਮੀਲ ਦਾ ਖਾਣਾ ਬਣਦਾ ਹੈ, ਮਿੱਡ-ਡੇ-ਮੀਲ ਬਣਾਉਣ ਵਾਲੀ ਔਰਤ ਨੂੰ ਕਈ ਕਿੱਲੇ ਦੂਰ ਤੋਂ ਕਿਸੇ ਘਰ ਵਿੱਚੋਂ ਪਾਣੀ ਲੈ ਕੇ ਆਉਣਾ ਪੈਂਦਾ ਹੈ। ਜਿਸ ਤੋਂ ਬਾਅਦ ਇਹ ਖਾਣਾ ਤਿਆਰ ਕੀਤਾ ਜਾਂਦਾ ਹੈ।

ਸਿੱਖਿਆ ਖੇਤਰ 'ਚ ਪੰਜਾਬ ਸਰਕਾਰ ਫੇਲ੍ਹ

ਖਾਣਾ ਬਣਾਉਣ ਲਈ ਇਸ ਔਰਤ ਨੂੰ ਸਕੂਲ ਵਿੱਚ ਪਏ ਗੱਤੇ ਕਾਗਜ਼ ਅਤੇ ਲੱਕੜਾਂ ਬਾਹਰੋਂ ਇਕੱਠੀਆਂ ਕਰ ਕੇ ਲਿਆ ਕੇ ਅੱਗ ਬਾਲਣੀ ਪੈਂਦੀ ਹੈ, ਕਿਉਂਕਿ ਮਿਡ ਡੇਅ ਮੀਲ ਦਾ ਖਾਣਾ ਬਣਾਉਣ ਲਈ ਸਕੂਲ ਵਿੱਚ ਸਿਲੰਡਰ ਤੱਕ ਨਹੀਂ ਹੈ, ਜਦ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਸੱਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਕੂਲ ਵਿੱਚ ਜੋ ਪਾਣੀ ਵਾਲਾ ਬੋਰ ਹੈ ਤਕਰੀਬਨ 6 ਮਹੀਨੇ ਤੋਂ ਖ਼ਰਾਬ ਹੋਇਆ ਪਿਆ ਹੈ ਅਤੇ ਬਿਜਲੀ ਵਾਲੇ ਮੀਟਰ ਵੀ ਸਕੂਲ ਵਿੱਚੋਂ ਚੋਰੀ ਹੋ ਚੁੱਕੇ ਹਨ ਅਤੇ ਜੋ ਮਿਟੇ ਮੇਰੇ ਵਾਸਤੇ ਖਾਣਾ ਬਣਾਉਂਦਾ ਹੈ ਉਸ ਦੇ ਸਿਲੰਡਰ ਵੀ ਸਕੂਲ ਵਿੱਚੋਂ ਚੋਰੀ ਹੋ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਕਈ ਵਾਰ ਮਹਿਕਮੇ ਨੂੰ ਲਿਖ ਕੇ ਦਿੱਤਾ ਗਿਆ ਹੈ, ਪਰ ਅਜੇ ਤੱਕ ਨਾ ਤਾਂ ਕੋਈ ਮਹਿਕਮਾ ਉਨ੍ਹਾਂ ਦੀ ਸੁਣਵਾਈ ਕਰ ਰਿਹਾ ਹੈ ਅਤੇ ਨਾ ਹੀ ਕੋਈ ਸਰਕਾਰ ਪ੍ਰਿੰਸੀਪਲ ਨੇ ਕਿਹਾ ਕਿ ਮਜਬੂਰ ਹੋ ਕੇ ਉਨ੍ਹਾਂ ਨੂੰ ਬੱਚਿਆਂ ਨੂੰ ਗਰਮੀ ਵਿੱਚ ਪੜਾਉਣਾ ਪੈਂਦਾ ਹੈ ਤਾਂ ਜੋ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ, ਉਧਰ ਛੋਟੇ ਬੱਚਿਆਂ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਇਸੇ ਤਰ੍ਹਾਂ ਹੀ ਗਰਮੀ ਵਿੱਚ ਕੰਮ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਰਾਜ ਕੁਮਾਰ ਵੇਰਕਾ ਨੇ ਹਾਈਕਮਾਨ ਨੂੰ ਸੁਣਾਈਆਂ ਖਰੀਆਂ-ਖਰੀਆਂ, ਜਾਣੋ ਕਿਉਂ

ETV Bharat Logo

Copyright © 2024 Ushodaya Enterprises Pvt. Ltd., All Rights Reserved.