ਤਰਨਤਾਰਨ : ਖ਼ੇਮਕਰਨ ਸ਼ਹਿਰ ਦੇ ਵਾਰਡ ਨੰਬਰ 3 'ਚ ਸਥਿਤ ਦੋ ਸਕੇ ਭਰਾ ਕੁਲਦੀਪ ਸਿੰਘ , ਬਲਦੇਵ ਸਿੰਘ ਦੇ ਘਰਾਂ 'ਚ ਚੋਰੀ ਹੋਣ ਦੀ ਵੱਡੀ ਘਟਨਾ ਵਾਪਰੀ ਹੈ। ਅਣਪਛਾਤੇ ਵਿਅਕਤੀ ਬੜੀ ਦਲੇਰੀ ਨਾਲ ਕਮਰਿਆਂ ਦੀਆਂ ਖਿੜਕੀਆਂ ਤੋੜ ਕੇ ਲੱਖਾਂ ਰੁਪਏ ਦਾ 44 ਤੋਲੇ ਸੋਨਾ ਤੇ 60 ਹਜ਼ਾਰ ਨਕਦੀ ਚੋਰੀ ਕਰ ਕੇ ਲੈ ਗਏ।
ਚੋਰਾਂ ਵੱਲੋਂ ਘਰ 'ਚੋਂ ਇੱਕ ਟਰੰਕ ਨੂੰ ਕਾਫੀ ਦੂਰ ਲਿਜਾ ਕੇ ਤੋੜ ਕੇ ਨਕਦੀ ਕੱਢੀ ਗਈ। ਜਿਨਾਂ ਘਰਾਂ ਵਿੱਚ ਚੋਰੀ ਹੋਈ ਉਹ ਘਰ ਵਾਲੇ ਦੂਸਰੇ ਕਮਰਿਆਂ 'ਚ ਗਰਮੀ ਜ਼ਿਆਦਾ ਹੋਣ ਕਰਕੇ ਏ.ਸੀ ਚਲਾ ਕੇ ਸੁੱਤੇ ਪਏ ਸਨ।
ਇਹ ਵੀ ਪੜ੍ਹੋ:ਹੈਰਾਨੀਜਨਕ! ਕਾਰ ਵਿੱਚ ਬੈਠੇ ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ
ਘਰ ਵਿੱਚ ਹੋਈ ਚੋਰੀ ਘਰ ਵਾਲਿਆਂ ਨੂੰ ਰਾਤ ਦੋ ਵਜੇ ਦੇ ਕਰੀਬ ਪਤਾ ਲੱਗਾ। ਇਸ ਘਟਨਾ ਕਾਰਨ ਸ਼ਹਿਰ 'ਚ ਦਹਿਸ਼ਤ ਫੈਲ ਗਈ ਹੈ।