ਤਰਨ ਤਾਰਨ: ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਤੂਤ ਵਿਖੇ ਸਥਾਨਕ ਥਾਣੇ ਦੇ ਸਾਹਮਣੇ ਵਾਲੀਆਂ 7 ਦੁਕਾਨਾਂ ਵਿੱਚ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚੋਰਾਂ ਨੇ ਇਨ੍ਹਾਂ 7 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕੀਤੀ ਹੈ।
ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਲੰਘੀ ਰਾਤ ਨੂੰ ਉਹ ਰੋਜ਼ ਵਾਂਗ ਆਪਣੀ ਦੁਕਾਨ ਨੂੰ ਵਧਾ ਕੇ ਆਪਣੇ ਘਰ ਗਏ ਸਨ ਪਰ ਜਦੋਂ ਉਹ ਅੱਜ ਸਵੇਰੇ ਵਾਪਸ ਆਪਣੀ ਦੁਕਾਨ ਨੂੰ ਖੋਲਣ ਲਈ ਆਏ ਤਾਂ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਟੁੱਟੇ ਹੋਏ ਸੀ ਤੇ ਗੱਲੇ ਖਾਲੀ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੁਕਾਨ ਦੇ ਆਲੇ-ਦੁਆਲੇ ਦੀਆਂ 7 ਦੁਕਾਨਾਂ ਵਿੱਚ ਵੀ ਚੋਰੀ ਹੋਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਸਾਹਮਣੇ ਪੁਲਿਸ ਥਾਣਾ ਹੈ ਇਸ ਦੇ ਬਾਵਜੂਦ ਵੀ ਚੋਰ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
ਕੁਝ ਦੁਕਾਨਾਦਾਰਾਂ ਨੇ ਕਿਹਾ ਕਿ ਇਹ ਚੋਰੀ ਉਨ੍ਹਾਂ ਦੀ ਦੁਕਾਨ ਵਿੱਚ ਪਹਿਲੀ ਵਾਰ ਨਹੀਂ ਹੋਈ ਇਸ ਤੋਂ ਪਹਿਲੇ ਵੀ ਕਈ ਵਾਰ ਚੋਰੀ ਹੋ ਚੁੱਕੀ ਹੈ ਪਰ ਪੁਲਿਸ ਉਨ੍ਹਾਂ ਚੋਰਾਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕਰਦੀ।
ਚੋਰੀ ਦਾ ਵਾਰਦਾਤ ਹੋਣ ਨਾਲ ਸਾਰੀਆਂ ਦੁਕਾਨਦਾਰਾਂ ਨੂੰ ਕਰੀਬ 4-5 ਹਜ਼ਾਰ ਦਾ ਨੁਕਸਾਨ ਹੋਇਆ ਹੈ। ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਦੀ ਜਲਦ ਤੋਂ ਜਲਦ ਭਾਲ ਕੀਤੀ ਜਾਵੇ ਤੇ ਸਖਤੀ ਵਰਤੇ ਜਾਵੇ ਤਾਂ ਮੁੜ ਤੋਂ ਚੋਰ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਨਾ ਦੇਣ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।