ਤਰਨਤਾਰਨ: ਪਿੰਡ ਦਿਆਲਪੁਰਾ ਵਿਖੇ ਚੋਰੀਆਂ (Thefts at village Dayalpura) ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੇ ਚੱਲਦਿਆਂ ਬੀਤੀ ਰਾਤ ਪਿੰਡ ਦਿਆਲਪੁਰਾ (village Dayalpura) ਦੇ 2 ਕਲੀਨੀਕਲਾ ਵਿੱਚੋਂ ਕੁਝ ਅਣਪਛਾਤੇ ਚੋਰਾਂ ਵੱਲੋਂ ਵੇਟਰ ਬੈਟਰੇ ਅਤੇ ਕੁਝ ਨਕਦੀ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਲੀਨੀਕਲ ਦੇ ਮਾਲਕ ਹਰਪ੍ਰੀਤ ਸਿੰਘ ਉਰਫ ਹੈਪੀ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਆਪਣਾ ਕਲੀਨੀਕਲ ਬੰਦ ਕਰਕੇ ਆਪਣੇ ਘਰ ਨੂੰ ਚਲੇ ਗਏ ਸਨ, ਤਾਂ ਜਦ ਉਨ੍ਹਾਂ ਨੇ ਸਵੇਰੇ ਆਣ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਦੁਕਾਨ ਦੇ ਵਿੱਚੋਂ ਅਣਵੇਟਰ ਬੈਟਰਾ ਅਤੇ ਗੱਲੇ ਵਿੱਚ ਪਿਆ ਪੰਦਰਾਂ ਹਜ਼ਾਰ ਰੁਪਇਆ ਗਾਇਬ ਸੀ।
ਇਸੇ ਤਰ੍ਹਾਂ ਪਿੰਡ ਦਿਆਲਪੁਰਾ ਵਿੱਚ ਸਥਾਪਿਤ ਰਾਣਾ ਕਲੈਰੀਕਲ ਵਿੱਚੋਂ ਵੀ ਚੋਰਾਂ ਨੇ ਇੱਕ ਬੈਟਰਾਂ ਚੋਰੀ ਕੀਤਾ ਹੈ, ਜਿਸ ਦੀ ਸੀ.ਸੀ.ਟੀ.ਵੀ. ਵੀਡੀਓ ਕੈਮਰੇ ਵਿੱਚ ਕੈਦ (CCTV Captured in video camera) ਹੋਈ ਹੈ। ਪੀੜਤ ਦੁਕਾਨਦਾਰਾਂ ਨੇ ਕਿਹਾ ਕਿ ਅੱਗੇ ਹੀ ਦੁਕਾਨਾਂ ‘ਤੇ ਕੰਮ ਬਹੁਤ ਘੱਟ ਹੈ ਅਤੇ ਗਾਹਕ ਨਾ ਹੋਣ ਕਾਰਨ ਉਨ੍ਹਾਂ ਨੂੰ ਕਈ-ਕਈ ਦਿਨ ਖਾਲੀ ਹੱਥ ਹੀ ਘਰ ਜਾਣਾ ਪੈਂਦਾ ਹੈ, ਉੱਤੋਂ ਹੋ ਰਹੀਆਂ ਚੋਰੀਆਂ ਨੇ ਉਨ੍ਹਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ।
ਪੀੜਤ ਦੁਕਾਨਦਾਰਾਂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਕੱਚਾ ਪੱਕਾ ਵਿਖੇ ਲਿਖਤੀ ਦਰਖਾਸਤ ਦਿੱਤੀ ਹੋਈ ਹੈ। ਪੀੜਤ ਦੁਕਾਨਦਾਰਾਂ ਨੇ ਥਾਣਾ ਕੱਚਾ ਪੱਕਾ ਦੇ ਐੱਸ.ਐੱਚ.ਓ. ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਉਨ੍ਹਾਂ ਦਾ ਚੋਰੀ ਹੋਇਆ ਸਾਮਾਨ ਅਤੇ ਪੈਸਾ ਉਨ੍ਹਾਂ ਨੂੰ ਵਾਪਸ ਦਿਵਾਇਆ ਜਾਵੇ।
ਉਧਰ ਜਦ ਇਸ ਸਬੰਧੀ ਥਾਣਾ ਕੱਚਾ ਪੱਕਾ ਦੇ ਐੱਸ.ਐੱਚ.ਓ. ਮੁਖਵਿੰਦਰ ਸਿੰਘ (S.H.O. Mukhwinder Singh) ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਕਲੀਨਿਕਲਾ ‘ਚੋਂ ਹੋਈ ਚੋਰੀਆਂ ਨੂੰ ਜਲਦੀ ਟਰੇਸ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਸਾਂਭਿਆ ਅਹੁਦਾ