ETV Bharat / state

ਪੰਜ ਹਜ਼ਾਰ ਰੁਪਏ ਦੀ ਚੋਰੀ ਦੇ ਦੋਸ਼ ਤੋਂ ਦੁਖੀ ਨੌਜਵਾਨ ਨੇ ਮਾਰੀ ਦਰਿਆ ਵਿੱਚ ਛਾਲ

ਪੰਜ ਹਜ਼ਾਰ ਦੇ ਇਲਜ਼ਾਮ ਲਾਏ ਜਾਣ ਤੋਂ ਦੁਖੀ ਨੌਜਵਾਨ ਨੇ ਮਾਰੀ ਦਰਿਆ ਵਿੱਚ ਛਾਲ, ਪੁਲਿਸ ਵਲੋਂ 4 ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਦਕਿ, ਪਰਿਵਾਰਕ ਮੈਂਬਰਾ ਦਾ ਦੋਸ਼ ਹੈ ਕਿ ਸਾਡੇ ਲੜਕੇ ਨੂੰ ਮਾਰ ਕੇ ਦਰਿਆ ਵਿਚ (young man jumped into the beas river) ਸੁੱਟਿਆ ਗਿਆ ਹੈ।

accusations of theft of five thousand rupees, young man jumped into the beas river
young man jumped into the beas river
author img

By

Published : Aug 29, 2022, 1:17 PM IST

Updated : Aug 29, 2022, 2:57 PM IST

ਤਰਨ ਤਾਰਨ : ਖਡੂਰ ਸਾਹਿਬ ਦੇ ਇਕ ਨੌਜਵਾਨ ਵਲੋਂ ਆਪਣੇ ਉੱਤੇ ਲੱਗੇ ਚੋਰੀ ਦੇ ਦੋਸ਼ਾਂ ਤੋਂ ਤੰਗ ਹੋ ਕੇ ਬਿਆਸ ਦਰਿਆ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜ ਹਜ਼ਾਰ ਦੇ ਇਲਜ਼ਾਮ ਲਾਏ ਜਾਣ ਤੋਂ ਦੁਖੀ ਨੌਜਵਾਨ ਨੇ ਮਾਰੀ ਦਰਿਆ (young man jumped into the beas river) ਵਿੱਚ ਛਾਲ, ਪੁਲਿਸ ਵਲੋਂ 4 ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਦਕਿ, ਪਰਿਵਾਰਕ ਮੈਂਬਰਾ ਦਾ ਦੋਸ਼ ਹੈ ਕਿ ਸਾਡੇ ਲੜਕੇ ਨੂੰ ਮਾਰ ਕੇ ਦਰਿਆ ਵਿਚ ਸੁੱਟਿਆ ਗਿਆ ਹੈ।

ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਧੂੰਦਾ ਵਿਖੇ ਇਕ ਨੌਜਵਾਨ ਵਲੋਂ ਆਪਣੇ ਉੱਤੇ ਪੰਜ ਹਜ਼ਾਰ ਰੁਪਏ ਚੋਰੀ ਦਾ ਇਲਜ਼ਾਮ ਲੱਗੇ ਜਾਣ ਤੋਂ ਦੁਖੀ ਹੋਕੇ ਦਰਿਆ ਬਿਆਸ ਵਿੱਚ ਛਾਲ ਮਾਰੀ ਦਿੱਤੀ ਗਈ। ਇਸ ਦੇ ਚੱਲਦੇ ਪੁਲਿਸ ਵਲੋਂ 4 ਵਿਅਕਤੀਆ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ (tarn taran suicide case) ਹੈ। ਨੌਜਵਾਨ ਦੀ ਪਛਾਣ ਗੁਰਲਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ।

ਪੰਜ ਹਜ਼ਾਰ ਰੁਪਏ ਦੀ ਚੋਰੀ ਦੇ ਦੋਸ਼ ਤੋਂ ਦੁਖੀ ਨੌਜਵਾਨ ਨੇ ਮਾਰੀ ਦਰਿਆ ਵਿੱਚ ਛਾਲ

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ। ਵੱਡੇ ਲੜਕੇ ਗੁਰਲਾਲ ਸਿੰਘ ਦੀ ਉਮਰ 23 ਸਾਲ ਦੇ ਕਰੀਬ ਹੈ। 23 ਤਰੀਕ ਨੂੰ ਗੁਰਲਾਲ ਸਿੰਘ ਆਪਣੇ ਦੋਸਤ ਅੰਮ੍ਰਿਤਪਾਲ ਸਿੰਘ ਦੇ ਘਰ ਗਿਆ। ਜਿਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਗੁਰਲਾਲ ਸਿੰਘ ਉਪਰ ਗੋਲਕ ਚੋਰੀ ਕਰਨ ਦਾ ਇਲਜਾਮ ਲਗਾਇਆ ਅਤੇ ਅਗਲੇ ਦਿਨ ਸਾਡੇ ਘਰ ਉਲਾਂਭਾ ਦੇਣ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਵਲੋ ਗੁਰਲਾਲ ਸਿੰਘ ਨੂੰ ਜਾਨੋਂ ਮਾਰਨ ਦੀਆ ਧਮਕੀਆਂ ਦਿੱਤੀਆ ਗਈਆਂ।

ਪਿਤਾ ਨੇ ਦੱਸਿਆ ਕਿ ਇਸਦੇ ਚੱਲਦੇ ਗੁਰਲਾਲ ਸਿੰਘ ਘਰ ਨਹੀਂ ਆਇਆ। ਜਿਸ ਦੌਰਾਨ ਮੈਨੂੰ ਪਤਾ ਲੱਗਾ ਕਿ 25 ਤਰੀਕ ਨੂੰ ਸ਼ਾਮ 6.30 ਵਜੇ ਦੇ ਕਰੀਬ ਗੁਰਲਾਲ ਸਿੰਘ ਨੂੰ ਅੰਮ੍ਰਿਤਪਾਲ ਸਿੰਘ , ਧਰਮਜੀਤ ਸਿੰਘ, ਵੀਰੂ ਅਤੇ ਜਸਕਰਨ ਸਿੰਘ ਪੈਦਲ ਭਜਾ ਕੇ ਬਾਬਾ ਸ਼ਾਹ ਹੁਸੈਨ ਵਾਲੇ ਪਾਸੇ ਦਰਿਆ ਕੋਲ ਲੈ ਗਏ ਜਿਸ ਦੌਰਾਨ ਡਰਦੇ ਹੋਏ ਗੁਰਲਾਲ ਸਿੰਘ ਨੇ ਦਰਿਆ ਬਿਆਸ ਵਿੱਚ ਛਾਲ ਮਾਰ ਦਿੱਤੀ। ਗੁਰਲਾਲ ਸਿੰਘ ਨੂੰ ਤੈਰਨਾ ਨਾ ਆਉਂਦਾ ਹੋਣ ਕਰਨ ਗੁਰਲਾਲ ਸਿੰਘ ਦਰਿਆ ਬਿਆਸ ਵਿੱਚ ਡੁੱਬ ਗਿਆ।

ਥਾਣਾ ਮੁਖੀ ਰਾਜਿੰਦਰ ਸਿੰਘ ਨੇ ਆਖਿਆ ਕਿ ਨੌਜਵਾਨ ਦੇ ਪਿਤਾ ਦੇ ਬਿਆਂਨ ਦੇ ਅਧਾਰ ਤੇ 4 ਵਿਅਕਤੀਆ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਲਾਸ਼ ਮਿਲਣ ਦੇ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਬਠਿੰਡਾ ਦੀ ਹੇਜਲ ਐਕਟਰ ਨਹੀਂ, ਬਣਨਾ ਚਾਹੁੰਦੀ ਹੈ IPS ਅਫ਼ਸਰ

Last Updated : Aug 29, 2022, 2:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.