ਤਰਨ ਤਾਰਨ: ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ, ਜਿਸ ਵਿੱਚ ਵਹਿ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੀਆਂ ਜਾਨਾਂ ਗੁਆ ਰਹੀ ਹੈ। ਨਸ਼ੇ ਦੀ ਖਾਤਮੇ ਲਈ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਲੱਖ ਦਾਅਵੇ ਕੀਤੇ ਜਾ ਰਹੇ ਹਨ, ਪਰ ਖਾਤਮੇ ਦੀ ਬਜਾਏ ਨਸ਼ਾ ਵੱਧ ਰਿਹਾ ਹੈ। ਉਥੇ ਹੀ ਨਸ਼ੇ ਦੇ ਖਾਤਮੇ ਲਈ ਹੁਣ ਲੋਕ ਖੁਦ ਅੱਗੇ ਆਉਣ ਲੱਗੇ ਹਨ। ਇਸ ਹੀ ਤਹਿਤ ਖਡੂਰ ਸਾਹਿਬ ਦੇ ਲੋਕਾਂ ਨੇ ਨਸ਼ੇ ਦੀ ਰੋਕਥਾਮ ਲਈ ਕਮੇਟੀ ਬਣਾਈ ਹੈ, ਜੋ ਨਸ਼ੇ ਵੇਚਣ ਅਤੇ ਕਰਨ ਵਾਲਿਆਂ ਉੱਤੇ ਨਜ਼ਰ ਰੱਖੇਗੀ।
ਨਸ਼ੇ ਦੇ ਖਾਤਮੇ ਲਈ ਬਣਾਈ ਗਈ ਕਮੇਟੀ: ਖਡੂਰ ਸਾਹਿਬ ਵਿੱਚ ਨਸ਼ੇ ਦੇ ਖਾਤਮੇ ਲਈ 50 ਮੈਂਬਰੀ ਕਮੇਟੀ ਬਣਾਈ ਗਈ ਹੈ ਤਾਂ ਜੋ ਨਸ਼ਾ ਦਾ ਕਾਲਾ ਧੰਦਾ ਕਰਨ ਵਾਲਿਆਂ ਨੂੰ ਫੜ੍ਹਿਆ ਜਾ ਸਕੇ। ਕਮੇਟੀ ਮੁਲਜ਼ਮਾਂ ਨੂੰ ਫੜ੍ਹਕੇ ਪੁਲਿਸ ਹਵਾਲੇ ਕਰੇਗੀ ਤੇ ਇਸ ਮਾਮਲੇ ਸਬੰਧੀ ਉੱਤੇ ਹਰ ਨਜ਼ਰ ਰੱਖੇਗੀ। ਇਸ ਮੌਕੇ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਕਮੇਟੀ ਨੂੰ ਭਰੋਸਾ ਦਿੱਤਾ ਗਿਆ ਕਿ ਕੋਈ ਵੀ ਨੰਬਰਦਾਰ ਨਸ਼ਾ ਵੇਚਣ ਵਾਲਿਆਂ ਦੀ ਜ਼ਮਾਨਤ ਨੂੰ ਤਸਦੀਕ ਨਹੀਂ ਕਰੇਗਾ। ਇਸ ਮੌਕੇ ਬੀਤੇ ਦਿਨੀਂ ਨਸ਼ੇ ਕਾਰਨ ਮਰੇ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਜੇਕਰ ਪੁਲਿਸ ਚਾਹੇ ਤਾਂ ਦੋ ਘੰਟਿਆਂ ਦੇ ਅੰਦਰ ਨਸ਼ਾ ਖਤਮ ਕਰ ਸਕਦੀ ਹੈ, ਪਰ ਦੁਖ ਦੀ ਗੱਲ ਤਾਂ ਇਹ ਹੈ ਕਿ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ। ਹੁਣ ਤਾਂ ਲੋਕਾਂ ਨੂੰ ਆਪਣੇ ਪੁੱਤਰ ਆਪ ਹੀ ਬਚਾਉਣੇ ਹੋਣਗੇ।
- ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਸਰਕਾਰ ! ਪਰ ਨਕਲੀ ਦੁੱਧ ਬਣ ਰਿਹਾ ਅੜਿੱਕਾ- ਖਾਸ ਰਿਪੋਰਟ
- ‘ਬਾਦਲਾਂ ਦੇ ਚਹੇਤੇ ਚੈਨਲ ਦੀ ਚੌਧਰ ਚਮਕਾਉਣ ਲਈ ਗੁਰਬਾਣੀ ਦਾ ਲਾਈਵ ਪ੍ਰਸਾਰਣ ਕਰਨ ਤੋਂ ਪੈਰ ਪਿੱਛੇ ਖਿੱਚ ਰਹੀ ਹੈ ਐੱਸਜੀਪੀਸੀ’
- ਪੀਏਯੂ ਦੀ ਲੂਡੋ ਦੇ ਵਿਦੇਸ਼ਾਂ ਵਿੱਚ ਚਰਚੇ ! ਮਨੋਰੰਜਨ ਦੇ ਨਾਲ ਖੇਤੀ ਗਿਆਨ ਦੇ ਨਾਲ ਭਰਪੂਰ, ਅਫ਼ਰੀਕਾ ਤਕ ਡਿਮਾਂਡ...
ਆਪ ਅੱਗੇ ਹੋ ਕੇ ਹੀ ਖਤਮ ਕਰਨਾ ਪਵੇਗਾ ਨਸ਼ਾ: ਇਸ ਦੌਰਾਨ ਮੌਜੂਦ ਮੈਂਬਰਾਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਵੀ ਸ਼ਾਮਿਲ ਹੋਏ ਉਹਨਾਂ ਨੇ ਕਿਹਾ ਕਿ ਸ਼ਰੇਆਮ ਵਿਕ ਰਹੇ ਨਸ਼ੀਲੇ ਪਦਾਰਥਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੋ ਗਿਆ ਹੈ ਅਤੇ ਜੇਕਰ ਹੁਣ ਵੀ ਨਾ ਰੋਕਿਆ ਗਿਆ ਤਾਂ ਪੰਜਾਬ ਵਿਚੋਂ ਨੌਜਵਾਨੀ ਖਤਮ ਹੋ ਜਾਵੇਗੀ। ਨਿਤ ਦਿਨ ਮਾਵਾਂ ਦੀਆਂ ਕੁਖਾਂ ਉਜੜਦੀਆਂ ਰਹਿਣਗੀਆਂ ਇਸ ਲਈ ਸਾਨੂੰ ਕਾਨੂੰਨ ਨਾਲ ਮਿਲ ਕੇ ਨਸ਼ੇ ਦੇ ਸੌਦਾਗਰਾਂ ਨੂੰ ਠੱਲ ਪਾਉਣੀ ਚਾਹੀਦੀ ਹੈ। ਇਸ ਮੌਕੇ ਸੈਂਕੜਿਆਂ ਦੇ ਇਕੱਠ ਨੇ ਗੁਰਿੰਦਰ ਸਿੰਘ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਅਸੀਂ ਸਾਰੇ ਨਸ਼ਿਆਂ ਦੇ ਵਪਾਰੀਆਂ ਨੂੰ ਫੜਨ ਤੇ ਫੜਾਉਣ 'ਚ ਪੂਰਨ ਸਾਥ ਦੇਣਗੇ। ਇਸ ਮੌਕੇ ਪੰਜਾਬ ਨੰਬਰਦਾਰ ਯੂਨੀਅਨ, ਡੀਪੂ ਹੋਲਡਰ ਯੂਨੀਅਨ, ਪ੍ਰੈਸ ਕਲੱਬ ਤੇ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਇਕਬਾਲ ਖ਼ਾਨ ਵਲੋਂ ਵੀ ਕਮੇਟੀ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ।