ਤਰਨਤਾਰਨ: ਬੀਤੇ ਦਿਨ ਤਰਨਤਾਰਨ ਦੀ ਔਰਤ ਦੇ ਹੋਏ ਕਤਲ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਲੋਕਾਂ ਨੂੰ ਛੱਡਣ ਤੇ ਪਰਿਵਾਰਕ ਮੈਂਬਰਾਂ ਨੇ ਸਥਾਨਕ ਬੋਹੜੀ ਚੌਕ ਵਿਖੇ ਧਰਨਾ ਲਗਾਇਆ ਗਿਆ। ਪਰਿਵਾਰਕ ਮੈਂਬਰਾਂ ਨੇ ਉਕਤ ਲੋਕਾਂ ਨੂੰ ਕਾਤਲ ਦੱਸਦਿਆਂ ਮੁੜ ਗਿਰਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। nurse murder in Tarn Taran
ਤਰਨਤਾਰਨ ਦੇ ਮੁਹੱਲਾ ਗੁਰੂ ਖੂਹ ਚੌਕ ਵਿਖੇ ਕਲੀਨਿਕ ਚਲਾ ਰਹੀ ਸੁਸ਼ਮਾ ਉਮਰ 43 ਸਾਲਾ ਦੀ ਲਾਸ਼ ਪਿੰਡ ਕਸੇਲ ਨੇੜੇ ਮਿਲੀ ਜਿਸਨੂੰ ਅਗਵਾ ਕਰਕੇ ਗਲਾ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਪਰਿਵਾਰ ਵੱਲੋਂ ਪੁਲਿਸ ਨੂੰ ਦੱਸੇ ਉਕਤ ਦੋਸੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਫਿਰ ਛੱਡ ਦਿੱਤਾ ਗਿਆ ਸੀ।
ਇਸ ਵਜੋਂ ਅੱਜ ਪਰਿਵਾਰਿਕ ਮੈਂਬਰਾ ਵਲੋਂ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਦੋਸ਼ੀਆਂ ਦੀ ਮੁੜ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ। ਪਰਿਵਾਰ ਨੇ ਦੱਸਿਆ ਕਿ ਸੁਸ਼ਮਾ ਵਿਦੇਸ਼ ਜਾਣ ਦੀ ਤਿਆਰੀ ਕਰ ਰਹੀ ਸੀ, ਉਸ ਨੂੰ ਇਕ ਟਰੈਵਲ ਏਜੰਟ ਦਾ ਫੋਨ ਆਇਆ ਕਿ 4 ਲੱਖ ਰੁਪਏ ਲੈ ਕੇ ਆ ਜਾਓ ਤੁਹਾਡਾ ਵੀਜ਼ਾ ਅਤੇ ਪਾਸਪੋਰਟ ਆ ਗਿਆ ਹੈ। ਸੁਸ਼ਮਾ ਘਰੋਂ ਪੈਸੇ ਲੈ ਕੇ ਆਪਣੀ ਲੜਕੀ ਸਮੇਤ ਟਰੈਵਲ ਏਜੰਟ ਦੇ ਦੱਸੇ ਪਤੇ 'ਤੇ ਜਾਣ ਲਈ ਚਲੀ ਗਈ।
ਜਿਸ ਦੌਰਾਨ ਫੋਨ ਆਇਆ ਕਿ ਉਹ ਇਕੱਲੀ ਆਏ ਸੁਸ਼ਮਾ ਨੇ ਇਕੱਲੇ ਜਾਣ ਤੋਂ ਇਨਕਾਰ ਕਰ ਦਿੱਤਾ। ਜਿਸ ਦੌਰਾਨ ਦੁਬਾਰਾ ਫੋਨ ਆਇਆ ਕਿ ਥਾਣਾ ਸਦਰ ਕੋਲ ਪੁੱਜੋ,ਤਾਂ ਸੁਸ਼ਮਾ ਆਪਣੀ ਧੀ ਕੋਲੋਂ ਘਰ ਛੱਡ ਕੇ ਇਕੱਲੀ ਹੀ ਨਕਦੀ ਲੈ ਕੇ ਕੇ ਥਾਣੇ ਸਦਰ ਨਜ਼ਦੀਕ ਪਹੁੰਚੀ ਜਿੱਥੋਂ ਉਸ ਨੂੰ ਅਗਵਾ ਕਰ ਲਿਆ ਗਿਆ।
ਇਹ ਵੀ ਪੜ੍ਹੋ:- ਗੁਰੂਆਂ ਦੇ ਸਿਧਾਤਾਂ 'ਤੇ ਚੱਲ ਕੇ ਗੁਰਸਿੱਖ ਜੋੜਾ ਫਾਸਟ ਫੂਡ ਦੀ ਰੇਹੜੀ ਲਗਾ ਕੇ ਕਰ ਰਿਹਾ ਕਮਾਈ